(੨੩੮)
ਸੁਲਾ ਹੀ ਨਾ ਕਰੋ ਸਰਨ ਲੈਕੇ ਇਕ ਭਾਰੀ ਦਲ ਸਿੱਖਾਂ ਤੇ ਰਾਜ ਪੂਤਾਂ ਦਾ ਕੱਠਾ ਕਰਕੇ ਭਾਰਤ ਦਾ ਭਾਰ ਹਰ ਦਿਓ। ਸੋ ਭੈਣੋ! ਮੈਨੂੰ ਤਾਂ “ਧਰਾ-ਭਾਰ-ਹਰਨ" ਦਿਸਦੇ ਹਨ।
ਰਾਣੀ ਬਿਲਾਸਨ—ਮੈਨੂੰ ਕੁਛ ਨਹੀਂ ਦੱਸਿਆ, ਇਕ ਚਾਨਣੇ ਵਿੱਚ ਹੋਰ ਚਾਨਣਾ ਸੀ ਤੇ ਚਾਨਣ ਦੇ ਫੁੱਲ ਚਾਨਣੇ ਅਕਾਸ਼ ਤੋਂ ਢਹਿ ਰਹੇ ਸਨ ਤੇ ਕੋਈ ਕਹਿ ਰਿਹਾ ਸੀ ਖਾਕੀ ਜਾਮੇ ਤੇ ਨਹੀਂ ਭੁਲਣਾ। ਮੇਰੇ ਖ੍ਯਾਲ ਵਿੱਚ ਸਾਖ੍ਯਾਤ ਗੁਰੂ ਹਨ, ਤੇ ਗੁਰੂਆਂ ਦੇ ਗੁਰੂ ਹਨ, ਸ਼ਬਦ ਦੇ ਦਾਤੇ ਹਨ। ਮੈਂ ਅੱਗੇ ਮੰਤ੍ਰ ਲੀਤਾ ਹੋਯਾ ਹੈ: “ਅਯੰ ਆਤਮਾ ਬ੍ਰਹਮ” ਤੇ ਨਿੱਤ ਜਪਦੀ ਹਾਂ। ਪਰ ਹਜੂਰੀ ਵਿੱਚ ਜਾਕੇ ਇਹ ਭੁੱਲ ਗਿਆ ਤੇ ਜੀਭ ਤੇ ਚੜ੍ਹ ਗਿਆ "ਵਾਹਿਗੁਰੂ"। ਇਸ ਤੋਂ ਮੈਂ ਜਾਤਾ ਕਿ ਜੁਗ ਜੁਗ ਦਾ ਗੁਰੂ, ਗੁਰੂਆਂ ਦਾ ਗੁਰੂ ਇਹੋ ਹੈ।
ਰਾਣੀ ਡਡਵਾਲਨ—ਸੱਭੇ ਝਿਲਮਿਲ ਝਿਲਮਿਲ। ਜੋ ਸਾਡੀ ਰਾਇ ਸੋ ਠੀਕ
ਪਦਮਾ—ਮੇਰੀ ਇਕ ਮਾਵਾਂ ਤੋਂ ਵਡੀਆਂ ਅੱਗੇ ਬੇਨਤੀ ਹੈ। ਉਹ ਇਹ ਕਿ ਕੀ ਤੁਸਾਂ ਕੋਈ ਕੀਤੀ ਹੈ?
ਸਾਰੀਆਂ:—ਨਹੀਂ ਜੀ।
ਰਾਣੀ ਡਡਵਾਲਨ—ਸੁਣ ਨੀ ਪੜ੍ਹੀਏ ਕੁੜੀਏ ਟਕੇ ਸੇਰੀ ਗੱਲ। ਦੋ ਤਰਾਂ ਦੇ ਹਨ ਪਰਵਾਨੇ, ਪਰਵਾਨੇ ਜਾਣਨੀ ਹੈਂ ਨਾਂ? ਭੰਬਟ! ਇਕ ਤਾਂ ਲਾਟ ਵੇਖਦਿਆਂ ਲਾਟ ਨੂੰ ਜੱਫੀ