(੨੩੯)
ਪਾਕੇ ਲਾਟ ਵਿੱਚ ਸਮਾ ਜਾਂਦੇ ਹਨ, ਦੁਜੇ ਨੇੜੇ ਹੋ ਹੋ ਪਰਖਦੇ ਹਨ ਕਿ ਉਹੋ ਹੈ ਕੋਈ ਹੋਰ, ਉਹ ਪਰਖਦੇ ਪਰਖਦੇ ਖੰਭ ਸੜਵਾ ਡਿੱਗ ਪੈਂਦੇ ਹਨ, ਫੇਰ ਉੱਡਣ ਜੋਗੇ ਨਹੀਂ ਰਹਿੰਦੇ, ਤੇ ਪ੍ਰੀਖਿਆਾ ਹੋ ਗਈ ਕਰਕੇ ਸਿੱਕ ਵਧ ਜਾਂਦੀ ਹੈ, ਸੋ ਵਧਦੀ ਸਿੱਕ ਵਿੱਚ ਕਿ ਕਿਵੇਂ ਮਿਲੀਏ, ਤੜਫਦੇ ਹਨ। ਕਦੇ ਡਿੱਠੇ ਨੀ ਕਿ ਨਹੀਂ ਦੀਵੇ ਦੇ ਹੇਠਾਂ ਡਿੱਗੇ ਹੋਏ ਖੰਭ ਸੜੇ ਭੰਬਟ, ਤੜਫਦੇ ਤੇ ਸਹਿਕਦੇ ਤੇ ਲਾਟ ਤੋਂ ਦੂਰ ਹੀ ਦੂਰ ਸਿੱਕਦੇ ਤੇ ਸਸਕਦੇ।
ਪਦਮਾ―ਤੇ ਕੋਈ ਪਰਖਦੇ ਸਾਰ ਲਾਟ ਵਿੱਚ ਨਹੀਂ ਪਰਵੇਸ਼ ਕਰ ਜਾਂਦੇ?
ਰਾਣੀ ਡਡਵਾਲਨ―ਹਾਂ ਨੀ ਕੁੜੀਏ ਆਹੋਨੀ, ਸੱਚੀ ਨੀ, ਐਹੋ ਜਹੇ ਬੀ ਹੁੰਦੇ ਨੀ, ਨੀ ਤੂੰ ਤਾਂ ਕੁਛ ਸਿਆਣੀ ਹੈ ਨੀ ਧੀਏ! ਲੈ ਹੁਣ ਫੇਰ ਪਰਖ, ਪਰ ਫੇਰ ਕੁਛ ਸਾਨੂੰ ਬੀ ਦੱਸਾਂਗੇ ਕਿ ਓਥੇ ਹੀ ਰਹ ਜਾਏਗੀ ਪਰ ਅਸਾਂ ਪਰਤਾਵੇ ਦੀ ਸੁਣਕੇ ਕੀਹ ਲੈਣਾ ਹੈ? ਸਾਨੂੰ ਤਾਂ ਚ ਗਿਆ ਹੈ ਨਸ਼ਾ "ਖੁਸ਼ੀਆਂ ਨਿੱਤ ਨਵੀਆਂ ਮੇਰੇ ਸਤਿਗੁਰ ਦੇ ਦਰਬਾਰ" ਸਿੱਖ ਗਾਉਂਦੇ ਸੁਣੀਂਦੇ ਸਨ, ਸੋ ਲੈ ਲਈਆਂ ਖੁਸ਼ੀਆਂ | ਸਾਖਤ ਹੈ ਸਾਖ੍ਯਾਤ।
ਪਦਮਾ―ਮੇਰੀ ਬੇਨਤੀ ਇਹ ਹੈ ਕਿ ਜੇ ਮੇਰੀ ਪਰਖ ਵੀ ਤੁਸਾਡੇ ਖ੍ਯਾਲਾਂ ਨਾਲ ਮਿਲ ਜਾਵੇ ਤਾਂ ਮੈਂ ਪਿਤਾ ਜੀ ਨੂੰ ਬਿਨੈ ਕਰਾਂਗੀ ਤੇ ਤੁਸੀਂ ਆਪਣੇ ਆਪਣੇ ਸਿਰਤਾਜਾਂ ਤੇ ਜੋਰ