ਪੰਨਾ:ਖੁਲ੍ਹੇ ਲੇਖ.pdf/256

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੪o )


ਪਾਓ ਕਿ ਇਹ ਜੰਗ ਬੰਦ ਹੋਣ ਤੇ ਇਕ ਭਾਰੀ ਤਾਕਤ ਤੁਰਕ ਰਾਜ ਦੇ ਵਿਰੁੱਧ ਬਣ ਜਾਵੇ।

ਰਾਣੀ ਡਡਵਾਲਨ-ਆਖਣਾ ਕੀਏ? ਏਹ ਪਹਾੜੀਏ ਮਾਹਣੂੰ ਖਿਨ ਤੋਲਾ ਖਿਨ ਮਾਸਾ, ਤੱਵੇ ਦੀ ਛਿੱਟ, ਪਲ ਭਰ ਸੂੰ ਸੂੰ, ਫੇਰ ਤਪਸ਼, ਕੱਲ੍ਹ ਦੇ ਸਾਰੇ ਲੱਟੂ ਹੋ ਗਏ ਹਨ ਮੇਰਾ ਮੁਣਸ ਤਾਂ ਅੰਮ੍ਰਤ ਛਕਕੇ ਤਯਾਰ ਬਰ ਤਯਾਰ ਹੋਣ ਨੂੰ ਤਯਾਰ ਹੈ। ਗੱਲ ਤਾਂ ਕਾਕੀ! ਤੇਰੀ ਸ਼ੁਭ ਹੈ ਤੇ ਹੋ ਬੀ ਜਾਉ, ਪਰ ਜਦੋਂ ਤੁਰਕਾਂ ਮਾਰੀ ਭਬਕੀ, ਆਯਾ ਅੰਦਰ ਖਾਨੇ ਇਸ਼ਾਰਾ ਦਿੱਲੀਓ, ਤਦ ਸਭ ਨੇ ਡੱਡੂਆਂ ਦੀ ਪਸੇਰੀ ਬਣ ਜਾਣਾ ਹੈ। ਫਸਾਦ ਤਾਂ ਸਾਰੇ ਨੁਰੰਗੇ ਦੇ ਹਨ ਜੋ ਆਪੋ ਵਿੱਚ ਲੜਾ ਮਰਾ ਰਿਹਾ ਹੈ। ਉਂਜ ਕਰੋ ਜਤਨ।

ਪਦਮ-ਫੇਰ ਜੋ ਅੱਗੋਂ ਭਗਵਾਨ ਕਰੇ, ਪਰ ਇੱਕ ਵੇਰੀ ਸ਼ੁਭ ਜਤਨ ਹੋ ਜਾਏ।

ਡਡਵਾਲਨ-ਪ੍ਰੀਖ੍ਯਾ ਸੰਭਲਕੇ ਕਰੀਂ। ਪ੍ਰੀਖ੍ਯਾ ਕਰਨੀ ਆਪਾ ਹੋਮ ਕਰਨਾ ਹੁੰਦਾ ਹੈ।

ਸਾਰੀਆਂ-ਜ਼ਰੂਰ ਹੋ ਜਾਏ।

ਸਾਹਿਤ੍ਯ ਪੁਸਤਕਾਂ ਲਿਖਣ ਨਾਲ ਨਹੀਂ ਬਣਦਾ, ਦੁਸਰੀਆਂ ਬੋਲੀਆਂ ਥੀਂ ਪਰਾਈਆਂ ਰਚਨਾਂ ਦੇ ਉਲਬੇ ਕਰਨ ਨਾਲ ਨਹੀਂ ਉੱਨਤ ਹੋ ਸੱਕਦਾ। ਘਰ ਘਰ ਗਲੀ ਗਲੀ ਮਾਹਵਾਰੀ ਯਾ ਹਫਤੇਵਾਰ ਯਾ ਰੋਜ਼ਾਨਾ ਅਖਬਾਰਾਂ।