ਪੰਨਾ:ਖੁਲ੍ਹੇ ਲੇਖ.pdf/262

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੬)


ਸੁਭਾ ਉਪਜਿਆ ਪ੍ਰਕਾਸ਼ ਹੁੰਦਾ ਹੈ, ਸੋ ਪੰਜਾਬੀ ਸਿਰਫ। ਗੁਰਮੁੱਖੀ ਫਕੀਰੀ ਰੰਗ ਵਿੱਚ ਸੋਭਾ ਪਾ ਸੱਕਦੀ ਹੈ। ਬੁੱਲ੍ਹੇ ਸ਼ਾਹ ਨੂੰ ਗੁਰਮੁੱਖੀ ਮੁਰਸ਼ਦੀ ਰੰਗ ਲੱਗਾ, ਇਸ ਮੰਦਰ ਦੀ ਉਸਾਰੀ ਉਸ ਕੀਤੀ, ਵਾਰਸ ਸ਼ਾਹ ਨੂੰ ਕੁਛ ਥੋੜ੍ਹਾ ਫਕੀਰੀ ਦਾ ਠਰਕ ਹੋਇਆ ਉਹ ਵੀ ਇਸ ਵਿੱਚ ਗਾ ਉੱਠਿਆ। ਕਾਦਰਯਾਰ ਆਦਿਕ ਸਭ ਫਕੀਰੀ ਦੇ ਠਰਕ ਵਾਲੇ ਬੰਦੇ ਸਨ। ਜਿਨ੍ਹਾਂ ਵਿਚ ਸੱਚੇ ਪਾਤਸ਼ਾਹ ਗੁਰੁ ਗੋਬਿੰਦ ਸਿੰਘ ਜੀ ਨੇ ਬੀਰ ਰਸ ਭਰਿਆ, ਤੇ ਸਤਿਗੁਰਾਂ ਦੇ ਨਿਮਾਣੇ ਸਿੱਖ ਸਿਪਾਹੀ। ਅੰਗਰੇਜ਼ ਨਾਲ ਲੜਨ ਨੂੰ ਲਾਹੌਰੋਂ ਨਿਕਲੇ ਤੇ ਜੰਗ ਕੀਤਾ। ਉਸ ਨਿਜ਼ਾਰੇ ਨੂੰ ਇਕ ਅਜੀਬ ਫਕੀਰੀ ਉਦਾਸੀ ਵਿੱਚ ਸ਼ਾਹ ਮੁਹੰਮਦ ਨੇ ਗਾ ਦਿੱਤਾ। ਸ਼ਾਹ ਮੁਹੰਮਦ ਦਾ ਕਿੱਸਾ ਵੀ ਇਕ ਵੈਰਾਗ ਦੀ ਸ਼ੂਕਦੀ ਨੇ ਹੈ, ਗਾ ਗਾ ਕੇ ਰੋਣ ਆਉਂਦਾ ਹੈ॥

"ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ,
ਫੌਜਾਂ ਜਿਤ ਕੇ ਅੰਤ ਨੂੰ ਹਾਰੀਆਂ ਨੀਂ"।

ਸੋ ਕੰਗਾਲ ਦੁਨੀਆਂ ਦੇ ਧੰਧੇ ਵਿੱਚ ਫਸਿਆਂ, ਦੁਖੀ, ਚੰਚਲ, ਗੰਦੀਆਂ ਮੰਦੀਆਂ, ਦੁਖ ਮਿਧੀਆਂ ਸੂਰਤਾਂ ਦਾ ਕੰਮ ਨਹੀਂ ਕਿ ਪੰਜਾਬੀ ਸਾਹਿਤ੍ਯ ਦੇ ਮੰਦਰ ਤਕ ਅੱਪੜ ਵੀ ਸੱਕਨ, ਅੰਦਰ ਵੜਨਾ ਕਿੱਥੇ? ਇਹ ਪਿਆਰ ਕੁਠੀ ਮਰ ਜਾਣੀ ਸੱਸੀ ਦੀ ਬੋਲੀ ਹੈ:-