ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/278

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ



( ੨੬੨ )


ਸੋ ਰਾਜਿਆਂ ਦੇ ਵਿਗੜ ਜਾਣ ਕਰਕੇ ਰੋਟੀ ਕਮਾਣੀ ਕਠਨ ਹੋ ਜਾਣ ਕਰਕੇ ਗਰੀਬ ਦਾ ਧਨ ਹੋਰ ਮਹਿੰਗਾ ਹੋ ਜਾਣ, ਕਰਕੇ ਉਹੋ ਯੂਰਪ ਵਾਲੀ ਵੋਟ ਸਾਡੇ ਤਕ ਅੱਪੜ ਪਈ ਹੈ ਤੇ ਹਰ ਇਕ ਆਦਮੀ ਇਸ ਵੋਟ ਦੇ ਦੇਣ ਵਿੱਚ ਜੇ ਆਪਣੀ ਜਿੰਮੇਵਾਰੀ ਮਹਸੂਸ ਕਰਕੇ ਆਪਣੀ ਤਾਕਤ ਵਰਤੇਗਾ ਓਹ ਮੁਲਕ ਦੀ ਤੇ ਆਪਣੀ ਸੇਵਾ ਕਰੇਗਾ ਪਰ ਜਿਹੜਾ ਰਿਸ਼ਵਤ ਕਿਸੀ ਸ਼ਕਲ ਵਿੱਚ ਲੈ ਕੇ, ਰੁਹਬ, ਲਾਲਚ, ਭੈ ਵਿੱਚ, ਲਿਹਾਜ਼ ਵਿੱਚ ਆ ਕੇ ਵੋਟ ਦੇਵੇਗਾ ਉਹ ਆਪਣੇ ਮੁਲਕ ਦੀ ਗੁਲਾਮੀ ਦੀ ਤੇ ਮੁਸੀਬਤ ਤੇ ਦੱਖ ਤੇ ਭੁੱਖ ਦੀਆਂ ਜੰਜੀਰਾਂ ਹੋਰ ਕਰੜੀਆਂ ਕਰੇਗਾ।

ਇਸ ਵਾਸਤੇ ਹੁਣ ਪੁਰਾਣੇ ਜਮਾਨਿਆਂ ਵਾਂਗ ਇਕ ਬਾਦਸ਼ਾਹ ਉੱਪਰ ਡੋਰੀ ਸੁੱਟ ਕੇ ਮੁਲਕੀ ਮਾਮਲਿਆਂ ਉੱਪਰ ਅਣਗੇਹਲੀ ਕਰਕੇ ਮੈਂ ਜਾਣ ਦਾ ਵੇਲਾ ਨਹੀਂ।

ਹੁਣ ਤਾਂ ਇਕ ਵਟ ਦੀ ਹੱਦ ਤਕ ਹਰ ਇਕ ਬਾਦ-ਸ਼ਾਹ ਹੈ ਤੇ ਓਸ ਆਪਣੀ ਬਾਦਸ਼ਾਹੀ ਕਰਨ ਦੀ ਲਿਆਕਤ ਦੱਸਣੀ ਹੈ, ਜੋ ਆਪਣੇ ਦੁੱਖ ਸੁਖ ਦੇ ਅਸੀਂ ਆਪ ਜਿੰਮੇਵਾਰ ਹੋਣਾ ਹੈ, ਜਰੂਰੀ ਇਹ ਹੈ ਕਿ ਸਾਡੇ ਵਿੱਦਯਾ ਮੰਦਰਾਂ ਵਿੱਚ ਤੇ ਮੁਲਕੀ ਮਾਮਲਿਆਂ ਦੀ ਪੂਰੀ ਵਿੱਦੜ ਪ੍ਰਭੀਨਤਾ ਕੀਤੀ ਜਾਵੇ, ਲੈਕਚਰਾਂ ਤੇ ਅਖਬਾਰਾਂ ਤੇ ਸ਼ਖਸ਼ੀ ਮੇਲ ਜੋੜਾਂ ਦ੍ਵਾਰਾ ਇਹ ਖਬਰ ਪ੍ਰਕਾਸ਼ਣੀ ਜਰੂਰੀ ਹੋ ਗਈ ਹੈ ਕਿ ਕਿਹੜੇ ਤੇ ਕਿਸ ਤਰਾਂ ਦੇ ਕਰਮਚਾਰੀ ਚੁਣਨੇ ਚਾਹੀਏਂ ਤੇ ਉਹ ਕੌਣ ਹਨ,