ਪੰਨਾ:ਖੁਲ੍ਹੇ ਲੇਖ.pdf/40

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੨੪ )

ਫਲ ਵਾਂਗ ਕੋਈ ਬਚਨ ਕਰੇ। ਉਸ ਵਿੱਚ ਸਾਰੀ ਉਮਰ ਦੀ ਸੁਰਤਿ ਦਾ ਤਜਰਬਾ ਗਾ ਉੱਠਦਾ ਹੈ ਤੇ ਉਸ ਬਚਨ ਵਿੱਚ ਰੂਹ ਦੀ ਸਾਰੀ ਤਾਕਤ ਹੁੰਦੀ ਹੈ,ਤੇ ਭਾਵੇਂ ਇਹ ਕਵਿਤਾ ਅਕਲ ਨੂੰ ਨਾ ਵੀ ਉਕਸਾਵੇ, ਉਹ ਰੂਹ ਦੀ ਪਾਲਣਾ ਕਰਦੀ ਹੈ। ਸੁੱਤੀਆਂ ਕਲਾਂ ਨੂੰ ਜਗਾਂਦੀ ਹੈ, ਦਿਲ ਦੇ ਦੀਵੇ ਬਾਲਦੀ ਹੈ ਤੇ ਢੱਠਿਆਂ ਨੂੰ ਆਸ਼ਰਾ ਦਿੰਦੀ ਹੈ। ਸਿਦਕ ਆਪ-ਮੁਹਾਰਾ ਆਉਂਦਾ ਹੈ। ਬਿਨਾ ਦਲੀਲਾਂ ਦੇ ਤੇ ਅਕਲੀ ਸਮਝੌਤਿਆਂ ਦੇ ਸਹਿਜ ਸੁਭਾ ਇਹ ਪ੍ਰਤੀਤ ਹੁੰਦਾ ਹੈ ਕਿ ਇਹ ਸੱਚ ਹੈ ਤੇ ਜਦ ਇਹੋ ਜਿਹੇ ਵਚਨਾਂ ਨੂੰ ਮੁੜ ਮੁੜ ਪੜ੍ਹੀਏ ਉਹ ਸਦਾ ਨਵੀਂ ਚਮਕ ਤੇ ਉਜਲਤਾ ਰੂਹ ਨੂੰ ਦਿੰਦੇ ਹਨ, ਬਿਪਤਾ ਵੇਲੇ ਉਨ੍ਹਾਂ ਨੂੰ ਮੁੜ ਮੁੜ ਛੋਹਣ ਤੇ ਦਿਲ ਕਰਦਾ ਹੈ । ਤੇ ਉਨ੍ਹਾਂ ਵਚਨਾਂ ਦੇ ਪਾਠ ਵਿੱਚ ਰੂਹ ਨੂੰ ਅਰਾਮ ਮਿਲਦਾ ਹੈ। ਕਹਿੰਦੇ ਹਨ ਜਦ ਹਰਨਾਕਸ਼ ਨੇ ਆਪਣੀ ਭੈਣ ਹੋਲੀ ਨੂੰ ਕਿਹਾ ਕਿ ਪ੍ਰਹਿਲਾਦ ਨੂੰ ਝੋਲੀ ਵਿੱਚ ਬਿਠਾ ਕੇ ਬਲਦੇ ਭਾਂਬੜ ਵਿੱਚ ਜਾ ਬੈਠੇ। ਹੋਲੀ ਤਾਂ ਕਿਸੀ ਜਾਦੂ ਦੀ ਕਲਾ ਕਰਕੇ ਨਹੀਂ ਸੜਨ ਲੱਗੀ ਤੇ ਪ੍ਰਹਿਲਾਦ ਇਸ ਵਿਉਂਤ ਨਾਲ ਸੜ ਜਾਸੀ। ਪ੍ਰਹਿਲਾਦ ਦੇ ਵਿੱਚ ਗਿਆਂ ਭਾਂਬੜ ਠੰਢਾ ਹੋ ਗਿਆ, ਇਹ ਕਰਾਮਾਤ ਜੜੇ ਜਾਦੂਆਂ ਦੀ ਨਹੀਂ ਹੁੰਦੀ। ਇਹ ਸਭ ਰੂਹ ਦੇ ਦੇਸ਼ਾਂ ਦੇ ਅਲੰਕਾਰ ਹਨ। ਸਭ ਕ੍ਰਿਸ਼ਮੇ ਰੂਹ ਦੇ ਦੇਸ਼ਾਂ ਦੇ ਹੁੰਦੇ ਹਨ। ਪ੍ਰਹਿਲਾਦ ਸਾਧਬਚਨਾਂ ਦੇ ਸਿਮਰਨ ਵਿੱਚ