ਵਲੇਟਿਆਂ, ਕੱਜਿਆਂ, ਤੇ ਉਸ ਰਛਿਆ ਨੂੰ ਪਾਕੇ ਜਦ ਬਲਦੀ ਅੱਗ ਵਿੱਚ ਗਿਆ, ਅੱਗ ਠੰਢੀ ਹੋ ਗਈ। ਇਹ ਅਸਰ ਸੁੱਚੀ ਕਵਿਤਾ ਦਾ ਹੈ । ਜਦ ਉਹ ਸਾਡੇ ਨਾਲ ਹੋਵੇ ਤਦ ਆਸ਼ਾ ਤ੍ਰਿਸ਼ਨਾ ਵਿੱਚ ਜਲਦੇ ਜਗਤ ਵਿੱਚ ਰਹਿੰਦੇ ਹੋਏ ਭੀ ਅਸੀ ਠੰਢੇ ਤੇ ਹਲਕੇ ਤੇ ਦੈਵੀ ਅਵਸਥਾ ਵਿੱਚ ਦਿਨ ਸੋਹਣੇ ਕੱਟ ਸੱਕਦੇ ਹਾਂ । ਕਵੀਤਾਂ ਦੂਰ ਪਹੁੰਚੀ ਰੱਬ ਦੀ ਕਰਮਾਤ ਹੈ। ਉਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੈ। ਕਵੀਬਚਨ ਨੂੰ ਧਾਰਣ ਕਰਕੇ ਪ੍ਰਹਿਲਾਦ ਵਾਂਗੂ ਉਨ੍ਹਾਂ ਵਚਨਾਂ ਦੀ ਗੂੰਜ ਵਿੱਚ ਜੀ ਉੱਠਣਾ ਤੇ ਮਸਤ ਹੋ ਉੱਚੇ “ਗਗਨਾਂ ਵਿੱਚ ਨਿਵਾਸ ਘਰ ਬਣਾ ਲੈਣਾ, ਇਹ ਕਾਵਯ ਦੇ ਰਸਿਕ ਪੁਰਸ਼ਾਂ ਨੂੰ ਹੀ ਸਿੱਧੀ ਹੋ ਸੱਕਦੀ ਹੈ। ਪੱਥਰ ਜਿਹੜਾ ਕਿਸੇ ਚੁੱਕ ਕੇ ਛੱਤ ਪਰ ਆਣ ਰੱਖਿਆ ਹੋਵੇ ਉਹਦੀ ਤਾਕਤ ਓਨੀ ਹੀ ਵਧ ਜਾਂਦੀ ਹੈ ਜਿਸ ਤਾਕਤ ਨਾਲ ਹੇਠਾਂ ਥੀਂ ਚੁੱਕ ਕੇ ਉਹ ਉੱਪਰ ਰੱਖਿਆ ਗਿਆ ਹੈ। ਪੱਥਰ ਉਹੋ ਹੀ ਹੈ ਤੇ ਉਹ ਤਾਕਤ ਕੋਈ ਦਿੱਸਦੀ ਵੀ ਨਹੀਂ, ਪਰ ਤੱਲੇ ਪਿਆ ਪੱਥਰ ਜਖਮ ਨਹੀਂ ਕਰ ਸੱਕਦਾ ਤੇ ਉੱਤੋਂ ਰੁੜ੍ਹਿਆ ਪੱਥਰ ਸੱਟ ਮਾਰਨ ਨੂੰ ਸਮਰਥ ਹੈ। ਇਸੀ ਤਰਾਂ ਬਚਨਾਂ ਬਚਨਾਂ ਵਿੱਚ ਫਰਕ ਤਾਂ ਨਹੀਂ ਦਿੱਸਦਾ, ਪਰ ਜਦ ਅਮਲ ਕਰੀਏ ਤੇ ਰੂਹ ਤੇ ਆਈ ਹਾਲਤ ਦੀ ਪਰਖ ਕਰਕੇ ਵੇਖੀਏ ਤਦ ਪਤਾ ਲੱਗਦਾ ਹੈ, ਕਿ ਕਵਿਤਾ ਕੇਹੜੀ ਹੈ ਤੇ ਵਾਕ ਰਚਨਾ ਕੇਹੜੀ?
ਪੰਨਾ:ਖੁਲ੍ਹੇ ਲੇਖ.pdf/41
ਦਿੱਖ