ਪੰਨਾ:ਖੁਲ੍ਹੇ ਲੇਖ.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੮ )

ਹਾਇ ਨਾ ਤਣੁਕੇ ਮਾਰੀ,

                 ਖਿਚ ਨਾ ਫਟਕੇ ਦੇ ਦੇ,                 
                 ਵਰਿਆਂ ਦੀ ਲੱਗੀ ਸਾਡੀ
                 ਤੋੜ ਨਾ 'ਸਰਾਪੀਆ|                    

ਹਾਇ ਨਾ ਵਲੂੰਧਰੀ ਵੇ, ਸੱਟੀ ਨਾ ਉਤਾਰ ਭੀਏ, ਸੱਜਣ ਗੱਲੋਂ ਟੁੱਟੀਆਂ ਹੋ ਜਾਸਾਂ ਇਕਲਾਪੀਆਂ ।

                 ਮੇਰੇ ਹੱਡ ਤਾਣ ਨਾਹੀਂ,                   
                 ਸਕਾਂ ਨਾ ਖੜੋਇ ਪੈਰੀਂ,                   
                 ਖੜੀ ਸਜਣ ਆਸਰੇ ਹਾਂ,
                 ਅਬਲਾ ਮੈਂ ਅਮਾਪੀਆਂ।                  

ਪਿਆਰੇ ਨਾ ਵਿਛੋੜੀਏ ਵੇ, ਮਿਲੇ ਨਾ ਨਖੇੜੀਏ ਵੇ, ਆਸਰੇ ਨਾ ਤੋੜੀਏ ਵੇ, ਅਵੇ! ਪਾੜੀਏ ਨਾ ਜੋੜੀਆਂ।

                 ਵਸਲ ਵੇਖ ਖਿੱਝੀਏ ਨਾ,                               
                 ਅਡ ਕਰ ਰੀਝੀਏ ਨਾ,                    
                 ਅਡ ਹੋਈਆਂ ਜਿੰਦੀਆਂ ਦੀਆਂ              
                 ਹੁੰਦੀਆਂ ਨਹੀਂਓ ਕੋੜੀਆਂ