( ੩੨ )
ਇਹ ਇਕ ਸ਼ਬਦ ਦੱਸਦਾ ਹੈ, ਕਿਸ ਤਰਾਂ ਸਤਿਗੁਰਾਂ ਦੇ ਵੇਲੇ ਸਾਡੀ ਮਾਤ ਬੋਲੀ ਉਨ੍ਹਾਂ ਦੇ ਬਸ ਛੋਹਣ ਨਾਲ, ਨਾ ਸਿਰਫ ਉੱਚੀ ਹੋਈ, ਨਾ ਸਿਰਫ ਵੱਡੀ ਹੋਈ, ਗਹਿਰ ਤੇ 12ਗੰਭੀਰ ਹੋਈ, ਪਰ ਕਿੰਨੀ ਮਿੱਠੀ, ਸੁੱਚੀ ਤੇ ਪਿਆਰੀ॥ ਕਵਿਤਾ ਦੇ ਕਰਤਾ ਤਾਂ ਇਲਾਹੀ ਲੋਕ ਹੋਏ, ਪਰ ਕਵਿਤਾ ਦੇ ਪਾਠ ਕਰਨ ਵਾਲਿਆਂ ਦੇ ਦਿਲ ਵਿੱਚ ਸਥਾਈ ਭਾਵ ਦਇਆ, ਨਿੰਮ੍ਰਤਾ, ਮਿੱਠਤ, ਗਰੀਬੀ, ਤਿਆਗ, ਵੈਰਾਗਯ ਤੇ ਚਾ ਮਿਲਵਾਂ ਹੋਣਾ ਲੋੜੀਦਾ ਹੈ। ਕਵਿਤਾ ਪੜਨ ਵਾਲਿਆਂ ਦੇ ਦਿਲ ਇਕ ਵਗਦੇ ਚਸ਼ਮੇ ਵਾਂਗ ਸਦਾ ਠੰਢੇ ਤੇ ਨਿਰਮਲ ਲੋੜੀਏ। ਕਵੀ ਦੇ ਮਿੱਠੇ ਬਚਨਾਂ ਦਾ ਪਾਠ ਤਦ ਨੂੰ ਕਰ ਸੱਕਦੇ ਹਾਂ ਜਦ ਖੁੁਦਗਰਜੀ, ਕਸ਼ਮਕਸ਼, ਵੈਰ-ਵਿਰੋਧ, ਤੇ ਦਨਯਾਦਾਰੀ ਦੀਆਂ ਕਮੀਨੀਆਂ ਘਬਰਾਟਾਂ ਦਾ ਘੱਟਾ ਦਿਲ ਥਾਂ ਸਾਫ ਹੋ ਚੁੱਕਿਆ ਹੋਵੇ। ਅੱਖ ਵਿਚ ਕੋਈ ਜਵਾਲਾ ਲਿਸ਼ਕਾਂ ਮਾਰਦੀ ਹੋਵੇ, ਦਿਲ ਵਿਚ ਬਿਹਬਲਤਾ ਹੋਵੇ, ਹੱਥ ਪੈਰ ਅਚਲ ਚਾ ਵਿੱਚ ਚੰਚਲ ਹੋਣ, ਤੇ ਰੁਹ ਕਿਸੇ ਮੌਤ ਵਰਗੇ ਪਿਆਰ ਵਿੱਚ ਖਿੱਚਿਆ ਹੋਵੇ। ਜਿਹੜੇ ਇਕ ਦੁਨੀਆਂ ਦੇx. ਕੂੜੇ ਠੋਸ ਪਦਾਰਥਾਂ ਨੂੰ ਸੱਚ ਵੇਖ ਰਹੇ ਹਨ,ਉਨ੍ਹਾਂ ਦੇ ਉਹ ਨੈਣ ਨਹੀਂ ਹਨ ਜੋ ਕਵੀ ਨੂੰ ਪਛਾਣ ਸੱਕਣ। ਫਰਕ ਦੇਖੋ, ਇਨ੍ਹਾਂ ਲਈ ਤਾਂ ਦਿਸਣ ਪਿਸਣ ਦੇ ਝਮੇਲੇ ਸੱਚ, ਤੇ ਕਵੀ* ਲਈ ਇਹ ਸਭ ਕੂੂੜ। ਕੂੂੜ ਰਾਜਾ ਕੂੜ ਪਰਜਾ ਕੂੜ ਸਭ