ਸੰਸਾਰ"। ਕਵੀ ਦਾ ਸੱਚ ਇਹ ਨਹੀਂ, ਉਹ ਹੈ:-'ਸਚੁ ਤਾ, ਪਰੁ ਜਾਣੀਐ ਜਾ ਰਿਦੈ ਸਚਾ ਹੋਇ’ ਤੇ ‘ਸਚੁ ਤਾ ਪਰੁ ਜਾਣੀਐ ਜਾ ਸਚਿ ਧਰੇ ਪਿਆਰੁ॥ ਨਾਉ ਸੁਣਿ ਮਨੁ ਰਹਸੀਐ ਤਾ ਪਾਵੈ ਮੋਖੁ ਦੁਆਰੁ।ਕਵੀ ਤਾਂ ਕਾਲੇ ਬੱਦਲਾਂ ਦੇ ਸਮੂਹ ਵਿੱਚ ਇਕ ਲਿਸ਼ਕਦੀ ਚਾਂਦੀ ਦੀ ਲਕੀਰ ਵੇਖ ਖੁਸ਼ ਹੁੰਦੇ ਹਨ। ਠੀਕ, ਨਿਰਾ ਕਾਲਾਪਣ ਕੁਸੁਹਣਾ ਨਹੀਂ, ਜੇ ਬੱਦਲਾਂ ਵਾਲੀ ਕੋਈ ਲਿਸ਼ਕ ਹੋਵੇ ਤੇ ਜੇ ਉਨ੍ਹਾਂ ਵਰਗਾ ਬਰਖਾ ਕਰਨ ਵਾਲਾ ਦਿਲ ਹੋਵੇ, ਜੇ ਕਾਲਿਆਂ ਵਿਚ“ਥਰਰ ਥਰਰ’’ ਕੋਈ "ਖਿਰਣ" ਹੋਵੇ ਤਦ ਮੋਰ ਪੈਲ ਪਾਣ ਲਗ ਜਾਂਦੇ ਹਨ। ਲੰਕਾ ਵਾਸੀਆਂ ਨੇ ਇਕ ਵੇਰੀ ਅੱਕ ਕੇ ਕਿਹਾ ਸੀ-
"ਕੰਚਨ ਕੇ ਧਾਮ ਕਾਹੇ ਕਾਮ ਜਹਾਂ ਉਪਾਧ ਰਹੇ, ਰਾਮ ਰਾਜ ਭਲੋ ਜਹਾਂ ਸੋਏ ਖਾਏ ਲੋਬੀਆ"।
ਜਿਹੜੀ ਬਿਜਲੀ ਦੀ ਚਿਣਗ ਵਾਂਗ ਤੜਪ ਕੇ ਸ਼ਰੀਰੀ ਮਾਯਾਵੀ ਦੁਨੀਯਾਂ ਥੀਂ ਬਾਹਰ ਨਹੀਂ ਹੋ ਸੱਕਦੇ, ਉਹ ਕਵਿਤਾ ਨੂੰ ਕੀ ਸਿੰਝਾਣ ਸਕਦੇ ਹਨ, ਉਹ ਮਰ ਚੁਕੇ ਹਨ। ਗੁਲਬਕਾਵਲੀ ਸੈਲ ਪੱਥਰ ਤਾਂ ਹੀ ਹੋਈ ਸੀ, ਜਦ ਉਹਨੂੰ ਇਸ "ਕੁੜ" ਦਾ ਕੋਈ ਹੱਥ ਲਗ ਗਿਆ ਸੀ। ਬੰਦੇ ਠੋਸ ਕਾਲੇ ਜਗਤ ਦੇ ਕੁੜ ਨੂੰ "ਸੱਚ" ਮੰਨ ਕੇ ਪੈਰਾਂ ਵੱਲੋਂ ਲਗ ਕੇ ਸਿਰ ਤਕ ਹੌਲੀ ਹੌਲੀ ਸੈਲ ਪੱਥਰ ਹੋ ਜਾਂਦੇ ਹਨ, ਦਿਲ ਦੀ ਧੜਕ ਬੰਦ ਹੋ ਜਾਂਦੀ ਹੈ। ਸ਼ੈਕਸਪੀਅਰ ਨੇ ਵੀ ਕੁਝ ਖਿੱਝ