( 80 )
ਰੰਗ ਰੰਗਣ ਵਾਲਾ ਰੰਗਰੇਜ ਹਨੇਰੇ ਦਾ ਪਰਦਾ ਅੱਧਾ . ਖਬੇ ਅੱਧਾ ਸੱਜੇ ਅਚਾਨਕ ਪਰੇ ਕਰਕੇ ਦੂਰ ਬੈਠੀ ਦੁਨ ਦੀ ਅੱਖ ਅੱਗੇ ਇਕ ਨਵੀਂ ਵਿਆਹੀ ਵਹੁਟੀ ਦੇ ਚਮਕਦੇ ਮੁਖ ਵਾਂਗ ਚੋਟੀ ਤੇ ਇਕ ਸੱਜੀ ਹੀਰਿਆਂ ਜੜੀ ਪਰਬਤ ਦੀ ਚੋਟੀ ਦਾ ਵਰਣਨ ਕਰਾਂਦਾ ਹੈ । ਰਾਤੋ ਰਾਤ ਫਗ ਲਾਕੇ ਪਰੀ ਵਾਂਗ ਉੱਡ, ਮੱਧਮ ਅਸਮਾਨਾਂ ਵਿਚ ਬਿਨਾ ਧਰਤ ਦੇ ਇਕ ਅਡੋਲ ਖੜੀ ਪਰੀ ਹੈ ਤੇ ਉਸਦੇ ਸਿਰ ਤੇ ਕਿਸ ਤਰਾਂ ਸੂਰਜ ਸੁਹਾਗੇ ਭਾਗੇ ਦੇ ਮੈਂਹਦੀ ਰੰਗ ਛਿੜਕਦਾ ਹੈ ਤੇ ਚੇਹਰਾ ਸੋਹਣੀ ਦਾ ਕਿੰਵ ਸ਼ੋਖੀ ਪਕੜਦਾ ਹੈ ॥
ਸੁਹਣਪ ਦੇ ਦਰਸ਼ਨ ਦੀ ਪੂਜਾ ਤਾਂ ਵੇਖਣ ਵਾਲੀ ਅੱਖ ਕਰਦੀ ਹੈ । ਹਾਂ, ਨਿਰੀ ਅੱਖ ਕਰਦੀ ਹੈ, ਅਡੋਲ ਤੱਕ ਤੱਕ ਮਸਤ ਹੁੰਦੀ ਹੈ । ਉਹ ਮਸਤੀ ਵੇਖਣ ਵਾਲੀ ਅੱਖ ਦੀ ਸੋਹਣੀ ਪੂਜਾ ਹੈ । ਕੁਛ ਖੁਸ਼ੀ ਦੇ ਨਸ਼ੇ ਵਿੱਚ ਲਾਲੀ ਅੱਖ ਵਿੱਚ ਝਲਕਦੀ ਹੈ, ਪਰ ਦਰਸ਼ਨ ਕਰਨ ਵਾਲੇ ਦਾ ਰੋਮ ਰੋਮ ਪੂਜਾ ਕਰਦਾ ਹੈ । ਉਹਦੀ ਹਾਲਤ ਸਦਾ ਬਿਹਬਲਤਾ ਦੀ ਹੁੰਦੀ ਹੈ, ਉਹ ਤਾਂ ਬਣਾਂਦੇ ਬਣਾਂਦੇ ਕੰਬਦਾ ਹੈ, ਸਿਰ ਤੋਂ ਲੈ ਕੇ ਪੈਰ ਤੱਕ ਥਰਰਾਂਦਾ ਹੈ, ਇਕ ਇਕ ਕਲਮ ਦੀ ਛੋਹ, ਬਰਸ਼ ਰੰਗਾਂ ਦੀ ਛੇੜ ਉਹਨੂੰ ਬਹਾਲ ਕਰਦੀ ਹੈ । ਲੱਖਾਂ ਖਸ਼ੀ ਦੀਆਂ ਘੜੀਆਂ, ਪਲ, ਛਿਨ, ਲਖਾਂ ਮਸਤੀ ਭਰੇ ਜੀਵਨ, ਇਕ ਨੂਰਾਨੀ ਚੇਹਰੇ ਦੀ ਦੀਦ ਦੀ ਘੜੀ ਤੱਕ ਉਸ ਉੱਪਰ ਕੁਰਬਾਨ, ਘੋਲੀ, ਵਾਰੇ ਜਾ ਚੁਕੇ ਹਨ | ਇਕ