ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/58

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੪੨ )


( ੪੨ )

ਹਿਲਜੁਲ ਵਿੱਚ ਆਈ ਇਕ ਪਿਆਰ ਸਮਾਧੀਵਿੱਚ ਠਹਿਰੀ ਹੋਈ ਬਿਹਬਲਤਾ ਹੈ, ਜੇਹੜੀ ਇਕ , ਘੜੀ ਦੋ ਘੜੀ ਦੇ ਸੁਹਣਪ ਦੀ ਦੀਦਾਰ ਲਈ ਸਦੀਆਂ ਲੰਮੀ ਪਲੈ ਦੇ ਰੰਗ ਮੰਗਦੀ ਹੈ ਤੇ ਰਸਿਕ ਕਿਰਤ ਵਾਲਾ ਸਾਹੋ ਸਾਹ ਹੋਇਆ ਕਿਰਤ ਵਿੱਚ ਲੱਗਾ ਹੈ । ਵਿਹਲ ਰਤਾ ਨਹੀਂ, ਤਾਵਲ ਤਾਵਲ ਦਾ, ਕੁਛ ਅਨੰਤ ਬੇਸਬਰੀ ਦਾ ਅੰਦਰ ਪ੍ਰਭਾਵ ਪੈ ਰਿਹਾ ਹੈ, ਇਉਂ ਜਾਪਦਾ ਹੈ ਕਿ ਖਾਸ ਘੜੀ ਦੇ ਸ਼ਗਨ ਨੂੰ ਮੰਨ ਕੇ ਓਹਦੇ ਲੰਘ ਜਾਣ ਦੇ ਡਰ ਦੀ ਕਾਹਲ ਹੈ ਤੇ ਉਸ ਨਛੱਤੀ ਪਲ ਥਾਂ ਪਹਿਲਾਂ ਪਹਿਲਾਂ ਸਬੁ ਸਾਮੱਗਰੀ ਦੀਦਾਰ ਦੀ ਤਿਆਰ ਕਰਨੀ ਹੈ ਤੇ ਦਰਸ਼ਨਾਂ ਦੀ ਘੜੀ ਅਜ਼ਲ ਬੀ ਬਿਧ ਚੁਕੀ ਹੈ, ਉਹ ਅਟੱਲ ਹੈ ਜੋ ਦਰਸ਼ਨ ਹੋਣੇ ਹਨ, ਬੱਸ ! ਓਸ ਵੇਲੇ ਹੋਣੇ ਹਨ |

ਸੋ ਹਰ ਉਮਰ ਵਿਚ, ਕੁਦਰਤ ਦੇ ਦਿਲ ਵਿਚ ਰਹਿੰਦੇ ਕਵੀ-ਕਰਤਾਰਾਂ ਨੂੰ ਪਤਾ ਹੈ ਕਿ ਹਰ ਸੋਹਣੀ ਚੀਜ਼ (ਭਾਵੇਂ ਕਵਿਤਾ, ਭਾਵੇਂ ਚਿਤ , ਭਾਵੇਂ ਬੁੱਤ) ਦੇ ਆਵੇਸ਼, ਆਗਮਨ ਤੇ ਨਿਖਰਨ ਦੀ ਆਪਣੀ ਆਪਣੀ ਸੰਜੋਗੀ ਘੜੀ ਹੁੰਦੀਹੈ, ਜਦ ਓਹਦਾ ਅੰਦਰਲਾ ਰਸ ਬੱਝਦਾ ਹੈ ਅੰਦਰ ਦੀ ਕਰਤਾਰੀ ਕਿਰਤ ਦੇ ਖੁੱਲ੍ਹੇ ਦੀਦਾਰ ਕਦੀ ਨਹੀਂ ਹੁੰਦੇ, ਹਮੇਸ਼ਾ ਕਦੀ ਕਵੀ-ਪਰਦੇ ਵਿਚ ਦੀ ਕੋਈ ਕੋਈ ਝਲਕਾ ਵੱਜਦਾ ਹੈ । ਇਉਂ ਤਾਂ ਬਣੀ, ਘੜੀ, ਜੜੀ, ਮੜੀ ਤਸਵੀਰ ਸੋਹਣੀ ਹੈ, ਪਰ ਚਿਤਕਾਰ ਦੇ ਦਿਲ ਵਿਚ ਲਟਕੀ