ਪੰਨਾ:ਖੁਲ੍ਹੇ ਲੇਖ.pdf/60

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

( ੪੪ )

ਸੁਹਣੱਪ ਦੇ ਬਿਜਲੀ ਦੇ ਚਮਤਕਾਰਿਆਂ ਵਾਂਗ ਪੈਂਦੇ ਹਨ, ਤਾਂ ਤੇ ਦੂਜਾ ਇਸ ਚਿੱਤ ਵਿੱਚ ਇਕ ਅਜੀਬ ਤਰਾਂ ਦੀ , ਸੁਹਣੱਪਣਿਆਂ ਦੀ ਚੋਣ ਦੀ ਤਾਕਤ ਹੈ ਜੇਹੜੀ ਉਸੀ ਤਰਾਂ ਆਪ-ਮੁਹਾਰੀਨਿਖਾਰਦੀ ਤੇ ਚੁਣਦੀ ਹੈ, ਜਿਸਤਰਾਂ ਫੁੱਲਾਂ ਤੇ ਪੱਤੀਆਂ ਦੇ ਪ੍ਰਮਾਣੂਆਂ ਵਿੱਚ ਸੂਰਜ ਦੀ ਚਿੱਟੀ ਰੌਸ਼ਨ ਨੂੰ ਸੱਤ ਰੰਗਾਂ ਵਿੱਚ ਫਾੜਨ ਦੀ ਸਹਿਜ ਸੁਭਾ ਸ਼ਕਤੀ ਹੈ । ਸਾਵਾ ਪੱਤਾ ਹੋਰ ਸਾਰੇ ਰੰਗ ਅੰਦਰ ਜਜ਼ਬ ਕਰ ਲੈਂਦਾ ਹੈ ਤੇ ਰੰਗ ਦੀ ਕਿਰਣ ਨੂੰ ਆਪਣੇ ਥੀਂ ਬਾਹਰ ਕੱਢਕੇ ਸੁੱਟਦਾ ਹੈ, ਇਉਂ ਹੀ ਲਾਲ, ਉਦਾ, ਗੁਲਾਬੀ ਤੇ ਹੋਰ ਰੰਗ ॥ ਰੰਗਾਂ ਦੀ ਸਾਰੀ ਸਹਣਪ ਪੱਤਿਆਂ ਤੇ ਰੰਗ ਰੰਗੀਲੀਆਂ ਚੀਜ਼ਾਂ ਦੇ ਸਫੈਦ ਨੁਰ ਨੂੰ ਫਾੜਨ ਲਈ ਅੰਦਰਲੇ ਕਰਿਸ਼ਮੇ ਤੋਂ ਖੜੀ ਹੈ । ਠੀਕ ! ਇਸੀ ਤਰਾਂ ਕਵੀ-ਚਿੱਤ ਵਿੱਚ ਸੁਹਣਪਣਿਆਂ ਦੀ ਚੋਣ ਦੀ ਤਾਕਤ’ ਹੈ ਤੇ ਨਾਲੇ ਨਿਖਾਰਨ ਦੀ ਸ਼ਕਤੀ। ਜਦ ਕੋਈ ਸੋਹਣੀ ਚੀਜ਼ ਕਵੀ-ਚਿੱਤ ਦੇ ਸਾਹਮਣੇ ਆਈ, ਉਹ ਉਹਨੂੰ ਪ੍ਰਮਾਣੁ ਪ੍ਰਮਾਣੁ ਕਰ ਸਿੱਟਦਾ ਹੈ । ਇਹ ਹੰਸ ਵਿਵੇਕ ਵਰਗਾ ਕੋਈ ਗੁਣ ਹੈ ਤੇ ਮੁੜ ਜੋ ਅੰਦਰ ਲਟਕੀਆਂ ਅਣਦਿਸਦੀਆਂ ਆਪਮੁਹਾਰੀਆਂ ਬਣ ਰਹੀਆਂ ਤਸਵੀਰਾਂ ਦੀ ਪਲ ਪਲ ਦੀਆਂ ਲੋੜਾਂ ਹਨ, ਇਨ੍ਹਾਂ ਲਈ . ਇਕ ਬੇਹੋਸ਼ੀ ਜਿਹੀ ਵਿੱਚ, ਇਕ ਸਹਿਜ ਸਭਾ