ਪੰਨਾ:ਖੁਲ੍ਹੇ ਲੇਖ.pdf/61

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਨੂੰ ਪਰੂਫ਼ਰੀਡ ਕਰਨ ਦੀ ਜ਼ਰੂਰਤ ਨਹੀਂ ਹੈ

( ੪੫ )

ਆਪਮੁਹਾਰਤਾ ਵਿੱਚ ਚੁਣਦਾ ਹੈ ਤੇ ਉਹ ਪ੍ਰਮਾਣੂ ਖੜੱਕ ਖੜੱਕ ਉੱਥੇ ਠੀਕ ਸਿੱਧੇ ਜਾ ਜੁੜਦੇ ਹਨ, ਜਿਵੇਂ ਉਨ੍ਹਾਂ ਦੀ ਲੋੜ ਹੈ, ਇਹ ਆਵੇਸ ਦਵਾਰਾ ਅੰਦਰ ਗਈਆਂ ਦੀ ਚੁਮਟ ਵਖਰੀ ਵਖਰੀ ਤਸਵੀਰਾਂ ਦੇ ਅੰਗਾਂ ਨਾਲ ਮਾਦੇ ਦੇ ਅਣੂਆਂ ਤੇ ਪਰਮਾਣੂਆਂ ਦੀ ਅੰਦਰਲੀ ਕੀਮਿਆਈ ਚੁਮਟ ਵਾਂਗ ਇਕ ਮਿਕਨਾਤੀਸੀ ਤੇ ਬਿਜਲੀ ਜਿਹੀ ਚਮਟ ਹੈ ਤੇ ਬਸ ਕਵੀਚਿੱਤ ਦੇ ਆਵੇਸ਼ਕ ਫਾੜਨ ਤੇ ਖਿਲਾਰਨ ਦੀ ਢਿੱਲ ਹੈ ਕਿ ਬਿਨਾ ਕਿਸੇ ਦੇਰੀ ਦੇ ਝਟਾ ਪੱਟ ਥਾਈਂ ਪਰ ਥਾਈਂ ਜਾ ਆਕਰਖਿਤ ਹੁੰਦੀਆਂ ਹਨ। ਇਹਦਾ ਉਦਾਹਰਣ ਦੇਣਾ ਇਥੇ ਚੰਗਾ ਹੋਵੇਗਾ। ਕਵੀ ਆਪਣੇ ਇੰਦ੍ਰਿਆਂ ਤੇ ਸਰੀਰ ਨੂੰ ਵਗਦੇ ਜਲ ਵਾਂਗ ਨਿੱਸਲ ਸੁਟੀ ਰੱਖਦਾ ਹੈ। ਬਸ ਕਵੀਚਿੱਤ ਇਕ ਹੈ, ਜਿਹੜਾ ਸਦਾ ਕੰਮ ਕਰਦਾ ਬੀ ਅਕ੍ਰੈ ਹੈ। ਓਹ ਧਰਤ ਵਾਂਗ, ਜਲ ਵਾਂਗ, ਆਕਾਸ਼ ਵਾਂਗ ਅਡੋਲ, ਨਿਰਮਲ, ਨਿਰਸੰਕਲਪ, ਠੰਢੇ ਬਾਗਰ ਵਾਂਗ-ਜਿਸ ਤੇ ਲਹਿਰਾਂ ਸਭ ਸੁੱਤੀੀਆਂ ਪਈਆਂ ਹਨ-ਰਹਿੰਦਾ ਹੈ, ਤੇ ਇਸੀ ਕਰਕੇ ਉਸਦੇ ਨਿੱਸਲ ਸਤੇ, ਪਰ ਬੜੀ ਤੇਜ਼ ਚਾਲ ਵਾਲੇ ਚਿੱਤ ਤੇ ਕੁਦਰਤ ਤੇ ਦਿਲ ਦੇ ਅੰਦਰ ਦੇ ਅਕਸ ਪੈਂਦੇ ਹਨ। ਕੁਦਰਤ ਥੀਂ ਉੱਚੀ ਦੁਨੀਆਂ, ਉੱਚੀ ਰੂਹਾਨੀ ਦੁਨੀਆਂ ਦੇ ਝਾਵਲੇ ਪੈਂਦੇ ਹਨ, ਸੋ ਇਸ ਕਵੀ-ਚਿਤ ਦੀ ਨਿੱਸਲਤਾ ਤੇ ਅਕ੍ਰੈਤਾ ਇਕ ਆਪ-ਮੁਹਾਰੀ ਸਹਜ ਸਭਾ ਜੀਵਨ ਅਵਸਥਾ ਹੈ, ਜਿਹੜੀ ਉਹਨੂੰ ਕਿਸੀ ਸਾਧਨ ਨਾਲ ਨਹੀਂ, ਆਪ-ਮੁਹਾਰੀ