ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/72

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੫੬ )

ਕਵੀ-ਚਿੱਤ ਰੱਬੀ ਸੁਹਣੱਪ,ਰੱਬੀ ਦਿਲ ਦੇ ਗੁਣਾਂ ਦੇ ਹੀਰੇ| ਪ੍ਰਮਾਣੂਆਂ ਨੂੰ ਆਪ-ਮੁਹਾਰਾ ਅਲੱਗ ਕਰਕੇ ਆਪਣੇ ਅਕਹਿ ਰਸ ਦੀ ਕਰਤਾਰਤਾ ਨੂੰ ਸਿੱਧ ਕਰਦਾ ਹੈ, ਪਰ ਕਵੀ-ਚਿੱਤ ਸਦਾ ਰੱਬੀ-ਚਿੱਤ ਦੇ ਅੰਦਰ ਦੀ ਹਿਲਜੁਲ ਨਾਲ ਇਕ ਸੁਰ ਹੁੰਦਾ ਹੈ ਤੇ ਸ਼ੈਕਸਪੀਅਰ ਕਾਲੀਦਾਸ ਆਦਿ ਹੈਵਾਨ ਮੰਡਲ ਦੇ ਅੰਦਰ ਦੀ ਹਿਲਜੁਲ ਨਾਲ ਇਕ ਸੁਰ ਹੁੰਦੇ ਹਨ, ਚਿੱਤ ਦੇ ਸ਼ੀਸ਼ੇ ਸ਼ੀਸ਼ੇ ਵਿੱਚ ਫਰਕ ਹੈ |

ਜਿੱਥੇ ਸ਼ੈਕਸਪੀਅਰ ਆਦਿ ਆਪਣੇ ਚੁਗਿਰਦੇ ਦੀ ਜੀਵਨ ਹਿਲਜੁਲ ਦੇ ਅਸਰਾਂ ਹੇਠ ਆਂਦੇ ਹਨ, ਓਸ ਥਾਂ ਉਲਟ ਕਵੀ ਆਪਣੇ ਚੌਗਿਰਦੇ ਦੇ ਅਸਰਾਂ ਥੀ ਆਜ਼ਾਦ ਤਬੀਅਤ ਹੁੰਦਾ ਹੈ। ਸੋਨੇ ਦੀ ਡਲ ਚਾਹੇ ਠੋਸ ਚਾਹੇ ਪਿਆਲੀ ਹੋਵੇ, ਚਾਹੇ ਚਿੱਕੜ ਵਿੱਚ ਹੋਵੇ, ਚਾਹੇ ਰਾਜ ਸਿੰਘਾਸਣਾਂ ਤੇ ਆਪਣੇ ਅੰਦਰ ਕਦੀ ਮੈਲ ਵੜਨ ਨਹੀਂ ਦਿੰਦੀ, ਤਿਵੇਂ ਹੀ ਕਵੀਚਿੱਤ, ਕੁਛ ਐਸਾ ਦਿੜੁ ਆਤਮਤਾ ਆਤਮਸੱਤਾ ਆਤਮਰਸਤਾ ਵਿੱਚ ਜਾਂਦਾ ਹੈ ਕਿ ਚਾਹੇ ਤੇਲ ਵਾਂਢੂ ਕਿਣਕਾ ਕਿਣਕਾ ਇਕ ਫੁਹਾਰ ਜਿਹੇ ਰੂਪ ਵਿੱਚ ਵਗ ਤੁਰੇ, ਚਾਹੇ ਹਿਮਾਲਾ ਦੀ ਬੱਜਰ ਚਿਟਾਨਾਂ ਵਾਂਗ ਸਿੱਧਾ ਉੱਚਾ ਹੋ ਤੁਰੇ, ਉਹ 7 ਆਪਣੇ ਸੁਭਾਉ ਵਿੱਚ ਸਦਾ ਕਾਇਮ ਹੁੰਦਾ ਹੈ । ਹਵਾ,ਗਰਮੀ, ਸਰਦੀ, ਹੈਵਾਨੀ ਵਲਵਲਿਆਂ ਤੇ ਕਬਿਆਂ ਇੰਦੀਆਂ ਦੀ ਪ੍ਰਬਲ ਲੋੜਵੰਦੀਆਂ ਖਿੱਚਾਂ ਦੇ ਤੁਣਕੇ ਆਦਿ ਸਭ ਆਪਣੇ ਅਸਰ ਪਾਂਦੇ ਹਨ, ਪਰ ਜਿਵੇਂ ਬੱਦਲਾਂ ਦੀਆਂ ਸ਼ਕਲਾਂ ਭਾਵੇਂ