ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/90

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੪ )

ਸੁਭਾ ਇਕ ਨਿੱਕੀ ਜਿਹੀ ਖਿੱਚ ਵਿੱਚ ਵਾਰ ਰਿਹਾ ਹੈ, ਭਾਵੇਂ , ਸ਼ੇਰਨੀ ਦੇ ਸਹਿਜ ਸੁਭਾ ਮਾਰ ਕੇ ਅਹਾਰ ਕਰਨ ਵਾਂਗ ਉਹਦਾ ਜੀਵਨ ਕਿੰਨਾ ਹੀ ਕੈਦ ਹੈ, ਤਦ ਵੀ ਉਹਦਾ ਆਪਣੇ ਬਾਲ 1 ਬੱਚੇ ਦਾ ਨਿੱਕਾ ਨਿੱਕਾ ਸਿਮਰਣ ਯਾਦ ਭੁੱਲ ਵਿੱਚ ਵੀ ਜਾਰੀ ਹੈ, ਲਗਾਤਾਰ ਹੈ, ਇਹੋ ਹੀ ਓਹਦਾ ਮਜ਼ਬ ਹੈ ਤੇ ਜਿਹੜਾ ਉਹ ਧੱਕ ਧੱਕੀ ਗਿਰਜੇ ਯਾ ਮਸਜਿਦ ਯਾ ਠਾਕਰਦਾਰੇ ਜਾਂਦਾ ਹੈ, ਓਹ ਇਕ ਆਪਣੇ ਆਪ ਨਾਲ ਧੋਖਾ ਹੈ।

ਅਸੀ ਹੈਰਾਨ ਹਾਂ ਕਿ ਅਲੀ ਜਿਸ ਹਜ਼ਰਤ ਸਾਹਿਬ ਦੇ ਦੀਦਾਰ ਪਹਿਲਾਂ ਕੀਤੇ, ਯਾ ਹੋਰ ਚਾਰ ਯਾਰ ਪਿਆਰੇ। ਜਿਨਾਂ ਓਨਾਂ ਦੇ ਦਰਸ਼ਨ ਕੀਤੇ, ਓਨਾਂ ਲਈ ਇਸਲਾਮ ਕੀ ਅਦਭੁਤ ਪਿਆਰ ਹੋਣਾ ਹੈ? ਖਲੀਫਿਆਂ ਦੇ ਨਿਰਮਾਣ ਜੀਵਨ ਨੂੰ ਤੇ ਉਨਾਂ ਦੀਆਂ ਪਿਆਰ ਵਿੱਚ ਤੜਪਦੇ ਦਿਲਾਂ ਦੀ ਬੇਚੈਨ ਚੰਗਾਰੀਆਂ ਬੀ ਪਤਾ ਲੱਗਦਾ ਹੈ ਕਿ ਉਨਾਂ ਨੂੰ ਇਸਲਾਮ ਦਾ ਕਿੰਨਾ ਰਸ ਆਇਆ ਹੋਣਾ ਹੈ, ਉਸ ਰਸ ਵਿੱਚ ਉਨ੍ਹਾਂ ਆਪਣਾ ਸਭ ਕੁਛ ਵਾਰ ਦਿੱਤਾ| ਵਾਰ ਦੇਣਾ ਗਲਤ ਹੈ, ਉਨਾਂ ਪਾਸ ਉਸ ਰਸ ਵਿੱਚ ਹੋਰ ਸਭ ਕੁਛ ਛੁਟ ਗਿਆ ਜਿਸ ਤਰਾਂ ਗਾੜੀ ਨੀਂਦਰ ਆਵਣ ਪਰ ਸਾਡਾ ਸਰੀਰ ਤੇ ਸਾਡੇ ਪਿਆਰੇ ਸਾਰੇ ਅਸਾਂ ਥੀਂ ਛੁੱਟ ਜਾਂਦੇ ਹਨ, ਜਿਵੇਂ ਮੌਤ ਅਚਾਣਚੱਕ ਆਣ ਪਰ ਸਭ ਸਾਡੀਆਂ ਮਲਕੀਅਤਾਂ ਇਥੇ ਹੀ ਧਰੀਆਂ ਧਰਾਈਆਂ ਰਹਿ ਜਾਂਦੀਆਂ ਹਨ। ਇਸਲਾਮ ਦੀ