( ੭੫ )
ਪਹਿਲੀ ਖੁਸ਼ੀ ਓਹੋ ਹੀ ਮੌਤ ਵਰਗੀ ਖੁਸ਼ੀ ਹੋਈ ਹੋਣੀ ਹੈ ਨਾ ' ਜਿਹੜੀ ਈਸਾ ਨੂੰ ਵੇਖ ਕੇ ਮੈਰੀ ਮੈਰਾਡਾਲੀਨ ਨੂੰ ਹੋਈ ਸੀ, ► ਜਿਹੜੀ ਬੁੱਧ ਦੇ ਦਰਸ਼ਨ ਕਰਕੇ ਸਾਰੇ ਏਸ਼ੀਆ ਨੂੰ ਇਕ ਵੇਰੀ ਹੋਈ ਸੀ । ਬੱਸ ਘੜੀ ਦੀ ਘੜੀ ਨਵੇਂ ਦਰਸ਼ਨ ਕਿਸੀ ਮਜ਼ਬ ਦੇ ਕਿਸੀ ਕਿਸੀ ਨੂੰ ਮਨੁੱਖ ਦੇ ਜੀਵਨ ਇਤਿਹਾਸ ਵਿੱਚ ਹੁੰਦੇ ਹਨ, ਤੇ ਜਦ ਉਹ ਦਰਸ਼ਨ ਹੋ ਜਾਣ ਤਦ ਓਹ ਸਭ ਥਾਂ ਉੱਚੇ ਸੁੱਚੇ ਸੱਚੇ ਸੋਹਣੇ ਸੱਚ ਦੇ ਦੀਦਾਰ ਹੁੰਦੇ ਹਨ ਕਿ ਬੰਦਾ ਓਸ ਸ਼ਮਾ ਦਾ ਪਰਵਾਨਾ ਹੋ ਜਾਂਦਾ ਹੈ। ਮਜ਼ਬ ਇਕ ਬੜੀ ਕੀਮਤੀ ਅੰਦਰ ਆਏ ਰੱਬ ਦੀ ਹਜ਼ੂਰੀ ਤੇ ਦਰਸ਼ਨ ਦੀ ਸਿੱਕ, ( ਸਿਮਰਣ, ਧਿਆਨ, ਸਿਦਕ, ਨਾਮ ਹੈ, ਕਿ ਆਦਮੀ ਦਾ ਨਾ । ਕੇਵਲ ਜੀਵਨ, ਬਲਕਿ ਕੁਲ ਦਿੱਸਦਾ ਪਿੱਸਦਾ ਜਗਤ ਇਕ ਪਿਆਰੇ ਦਾ ਪਿਆਰ ਮੰਦਰ ਹਰੀ ਮੰਦਰ ਹੋ ਜਾਂਦਾ ਹੈ ॥
ਇਹ ਜਗਤ ਹਰਿ ਕਾ ਰੂਪ ਹੈ । ਹਰ ਰੂਪ ਨਦਰੀ ਆਇਆ ॥
ਨੈਣਾਂ ਵਿੱਚ ਵੱਸਦਾ ਹੈ, ਨੈਣ ਖੁੱਲਦੇ ਹਨ, ਤਦ ਓਹੋ , ਛਹਿਬਰ ਲਾਈ ਅਨੁਰਾਗ ਰੂਪ ‘ਫੈਲਿਓ ਅਨੁਰਾਗ’ ਦਿੱਸਦਾ ਹੈ । ਆਪਣਾ ਹੱਡੀ ਮਾਸ ਪਿਆਰਾ ਲੱਗਦਾ ਹੈ, ਸਭ ਜਗਤ ਪਿਆਰਾ ਲੱਗਦਾ ਹੈ, ਮਿੱਠਾ ਲੱਗਦਾ ਹੈ, ਕਦੀ ਯਾਸ, ਉਦਾਸੀ ਘਿਣਾ, ਨਫਰਤ, ਮਾਯੂਸੀ, ਬੇਉਮੈਦੀ ਪਾਸ ਨਹੀਂ ਫਟ ਕੇ * ਸੱਕਦੀ ॥