ਪੰਨਾ:ਖੂਨੀ ਗੰਗਾ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੜਕਾਂ ਤੇ ਜਨਤਕ ਥਾਵਾਂ ਤੇ ਇਕਠਿਆਂ ਹੋਣਾ ਜਾਂ ਲਾਠੀ ਹਥਿਆਰ
ਆਦਿ ਲੈਕੇ ਚਲਣਾ ਮਨਾਂ ਕਰ ਦਿਤਾ ਜਾਵੇਗਾ। ਪਰ ਆਂਸ਼ਾ ਦੇ ਵਿਰੁਧ
ਇਹੋ ਜਿਹਾ ਕੋਈ ਵੀ ਹੁਕਮ ਨਾਂ ਨਿਕਲਦਿਆਂ ਵੇਖਕੇ ਲੋਕ ਕੁਝ
ਹੈਰਾਨੀ ਨਾਲ ਦਿਨ ਚੜ੍ਹਦਿਆਂ ਹੀ ਏਧਰ ਓਧਰ ਦੁਕਾਨਾਂ, ਸੜਕਾਂ,
ਬਗੀਚਿਆਂ, ਮਕਾਨਾਂ ਤੇ ਗਲੀਆਂ ਵਿਚ ਪੰਜ ਪੰਜ ਦਸ ਦਸ ਇਕਠੇ
ਹੋ ਕੇ ਇਸੇ ਗਲ ਦੀ ਵਿਚਾਰ ਕਰਦੇ ਹੋਏ ਦਿਸ ਰਹੇ ਸਨ ਕਿ ਵੇਖੀਏ
ਅਜ ਕੀ ਹੁੰਦਾ ਹੈ । ਅਤੇ ਇਹ ਵੀ ਨਹੀਂ ਸੀ ਕਿ ਕਿਤੇ ਚੁਰਾਹੇ ਵਿਚ
ਇਕ ਦੀ ਥਾਂ ਦੋ ਸਿਪਾਹੀ ਹੀ ਦਿਸ ਰਹੇ ਹੋਣ। ਸਭ ਕੁਝ ਜਿਉਂ ਦਾ
ਤਿਉਂ ਸਦਾ ਵਾਂਗ ਹੀ ਹੋ ਰਿਹਾ ਸੀ। ਕਿਤੇ ਕੋਈ ਨਵਾਂ ਪ੍ਰਬੰਧ, ਕੋਈ
ਨਹੀਂ ਚੀਜ਼ ਨਹੀਂ ਦਿਸ ਰਹੀ ਸੀ । ਇਹਦਾ ਅਸਰ ਵੀ ਹੋਇਆ ।
ਦਿਨ ਚੜਦਿਆਂ ਦੇ ਨਾਲ ਨਾਲ ਜੋ ਬੇਚੈਨੀ ਚਾਰੇ ਪਾਸੇ ਦਿਸਣ ਲਗ
ਪਈ ਸੀ, ਉਹ ਦੋ ਤਿੰਨਾਂ ਘੰਟਿਆਂ ਵਿਚ ਬਹੁਤ ਕੁਝ ਹਟ ਗਈ। ਲੋਕਾਂ
ਦਾ ਜੋਸ਼ ਠੰਡਾ ਪੈਣ ਲਗਾ । ਸ਼ਕ ਖਤਮ ਹੋਣ ਲਗੇ। ਖਾਸ ਕਰਕੇ ਉਹ
ਲੋਕ ਜੋ ਤਮਾਸ਼ਾਈ ਬਨਕੇ ਇਹ ਵੇਖਣ ਲਈ ਕਿ ਬਦੇਸ਼ੀਆਂ ਦੇ ਰਹਿਣ
ਵਾਲਿਆਂ ਮੁਹਲਿਆਂ ਦਾ ਕੀ ਰੰਗ ਢੰਗ ਹੈ, ਸਵੇਰੇ ਹੀ ਉਠਕੇ ਓਧਰ ਨੂੰ
ਚਲੇ ਗਏ ਸਨ, ਮੁੜ ਆਏ ਤਾਂ ਕਹਿਣ ਲਗੇ ਕਿ ਉਥੇ ਕੋਈ ਨਵੀਂ ਗਲ
ਨਹੀਂ ਹੋ ਰਹੀ, ਸਭ ਕੰਮ ਕਾਜ ਨਿਤ ਵਾਂਗ ਚਲ ਰਹੇ ਹਨ, ਛੋਟੇ ਵੱਡੇ
ਸਾਰੇ ਸਾਹਿਬ ਆਖੋ ਆਪਣੀ ਥਾਂ ਤੇ ਕੰਮ ਕਰ ਰਹੇ ਸਨ, ਫੇਰ ਤਾਂ ਲੋਕਾਂ
ਦਾ ਮਨ ਬੜਾ ਹੀ ਬਦਲ ਗਿਆ । ਬਹੁਤਿਆਂ ਦੇ ਮੂੰਹੋਂ ਨਿਕਲਣ ਲਗਾ,
"ਓਇ, ਰਕਤ ਮੰਡਲ ਕੀ ਕਰ ਸਕਦਾ ਹੈ ? ਉਹ ਤਾਂ ਥੋੜੇ ਜਹੇ ਪਾਗਲ
ਮੁੰਡਿਆਂ ਦੀ ਖੇਡ ਹੈ ! ਉਹਦੇ ਡਰ ਨਾਲ ਕੀ ਮਹਾਰਾਜ ਜ਼ਾਲਮ ਸਿੰਹ
ਦੇ ਰਾਜ ਦਾ ਤਖਤਾ ਉਲਟ ਸਕਦਾ ਹੈ!" ਸੰਖੇਪ ਇਹ ਕਿ ਹੌਲੀ ਹੌਲੀ
ਸਾਰਾ ਜੋਸ਼ ਠੰਡਾ ਪੈ ਗਿਆ ਅਤੇ ਇਸ ਵਪਾਰਕ ਰਾਜਧਾਨੀ ਦਾ ਕੰਮ
ਨਿਤ ਵਾਂਗ ਚਲਣ ਲਗਾ ।
ਦੁਪਹਿਰ ਹੋਈ, ਸ਼ਾਮ ਹੋਈ, ਰਾਤ ਹੋ ਗਈ, ਨਾਂ ਕਿਤੇ ਪਸਤੌਲ
ਚਲੀ, ਨਾਂ ਬੰਬ ਫਟਿਆ, ਨਾਂ ਗੋਲੀ ਚਲੀ । ਕਿਤੋਂ ਛੁਰਾ ਵਜਣ ਦੀ
ਖਬਰ ਤਕ ਨਹੀਂ ਆਈ। ਇਕ ਤਰ੍ਹਾਂ ਦੀ ਨਿਰਾਸਤਾ ਜਿਹੀ ਫੈਲ
ਖੂਨ ਦੀ ਗੰਗਾ-੪

੧੨