ਪੰਨਾ:ਖੂਨੀ ਗੰਗਾ.pdf/29

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਚਿਠੀ ਮਿਲਦਿਆਂ ਹੀ ਇਕ ਮਿੰਟ ਦੀ ਦੇਰ ਨਾਂ ਕਰਕੇ ਆਉਣ ਦਾ
ਹੁਕਮ ਦਿਤਾ ਗਿਆ ਸੀ ।
ਅਜਨਬੀ-ਤਾਂ ਕੀ ਇਸੇ ਕਰਕੇ ਤੁਹਾਨੂੰ ਇਥੇ ਆਉਣਾ ਪਿਆ ।
ਗਿਰੀਸ਼-ਨਹੀਂ, ਉਸ ਚਿਠੀ ਦੇ ਉਤਰ ਵਿਚ ਤਾਂ ਮੈਂ ਕੁਝ
ਬਹਾਨਾ ਕਰ ਦਿਤਾ ਕਿਉਂਕਿ ਮੈਨੂੰ ਸ਼ਕ ਹੋਇਆ ਕਿ ਸ਼ਾਇਦ ਜ਼ਾਲਮ
ਸਿੰਹ ਦੀ ਸਲਾਹ ਨਾਲ ਮੈਨੂੰ ਗ੍ਰਿਫ਼ਤਾਰ ਕਰਨ ਦੀ ਇਹ ਕੋਈ ਚਾਲ
ਚਲੀ ਗਈ ਹੈ। ਤੁਹਾਨੂੰ ਪਤਾ ਹੀ ਹੈ ਕਿ ਮੇਰੀ ਚਾਚੇ ਦੀ ਧੀ ਭੈਣ
ਮਹਾਰਾਜਾ ਨਿਪਾਲ ਨਾਲ ਵਿਆਹੀ ਹੋਈ ਹੈ ।
ਅਜ:--ਜੀ ਹਾਂ ਇਹ ਮੈਨੂੰ ਪਤਾ ਹੈ ।
ਗਿਰੀਸ਼-ਉਸੇ ਕਰਕੇ ਮੈਂ ਸਾਫ ਨਾਂਹ ਵੀ ਨਹੀਂ ਕਰ ਸਕਦਾ
ਸਾਂ ਪਰ ਫੇਰ ਵੀ ਕਿਉਂਕਿ ਇਹ ਸੁਨੇਹਾ ਮੇਰਾ ਪਿਛਾ ਨਹੀਂ ਛਡਦਾ ਸੀ
ਕਿਸ਼ਾਇਦ ਇਸ ਵਿਚ ਕੋਈ ਚਾਲ ਹੋਵੇ, ਸੋ ਮੈਂ ਉਹ ਉਤ੍ਰ ਦੇ ਦਿੱਤਾ ਕਿ
ਸਿੰਧੂ ਸਰਕਾਰ ਨਾਲ ਮੇਰਾ ਖਿਚਾ ਤਾਨੀ ਚਲ ਰਹੀ ਹੈ, ਸ਼ਾਇਦ ਰਸਤੇ
ਵਿਚ ਹੀ ਮੈਂ ਗਿਰਫਤਾਰ ਕਰ ਲਿਆਂ ਜਾਵਾਂ, ਸੋ ਰਾਖੀ ਦਾ ਪੂਰਾ ਪ੍ਰਬੰਧ
ਕਰਕੇ ਮੈਂ ਬੜੀ ਛੇਤੀ ਆਵਾਂਗਾ। ਮੇਰਾ ਮਤਲਬ ਕੁਝ ਦਿਨ ਟਾਲ
ਜਾਣ ਦਾ ਸੀ । ਸਾਫ ਨਾਂਹ ਮੈਂ ਇਸ ਲਈ ਵੀ ਨਹੀਂ ਕਰ ਸਕਦਾ ਸਾਂ
ਕਿ ਭਾਵੇਂ ਮੇਰਾ ਰਾਜ ਨਿਪਾਲ ਦੇ ਅਧੀਨ ਰਾਜ ਨਹੀਂ ਫਿਰ ਵੀ ਦੋਹਾਂ
ਦੇਸ਼ਾਂ ਦੀ ਸਰਹਦ ਮਿਲਣ ਦੇ ਕਾਰਨ ਸਾਡੇ ਵਡੇ ਮਹਾਰਾਜ ਨਿਪਾਲ ਨੂੰ
ਆਪਣਾ ਵਡਾ ਮੰਨਦੇ ਆਏ ਹਨ ।
ਅਜ-ਠੀਕ ਹੈ, ਫੇਰ ਉਹ ਚਿਠੀ ਭੇਜਣ ਤੇ ਵੀ ਤੁਹਾਨੂੰ ਏਧਰ
ਕਿਉਂ ਆਉਣਾ ਪਿਆ ?
ਗਿਰੀਸ਼-ਅਚਾਨਕ ਮੈਨੂੰ ਪੰਡਤ ਗੋਪਾਲ ਸ਼ੰਕਰ ਦੀ ਇਕ
ਚਿਠੀ ਮਿਲੀ।
ਅਜ-(ਹੈਰਾਨੀ ਨਾਲ) ਪੰਡਤ ਗੋਪਾਲ ਸ਼ੰਕਰ ਦੀ ?
ਗਿਰੀਸ਼-ਜੀ ਹਾਂ, ਤੁਹਾਨੂੰ ਸ਼ਾਇਦ ਪਤਾ ਨਹੀਂ ਕਿ ਇਹ ਕਦੀ
ਮੇਰੇ ਬੜੇ ਲੰਗੋਟੀਏ ਯਾਰ ਸਨ । ਕਾਲਜ ਵਿਚ ਅਸੀਂ ਦੋਵੇਂ ਇਕਠੇ
ਪੜਦੇ ਸਾਂ ਅਤੇ ਜਦ ਮੈਂ ਆਕਸਫੋਰਡ ਵਿਚ ਪੜਦਾ ਸੀ ਤਦ ਵੀ ਇਕ
ਖੂਨ ਦੀ ਗੰਗਾ-੪

੨੮