ਪੰਨਾ:ਖੂਨੀ ਗੰਗਾ.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਤਬਦੀਲੀ


(੧)


ਨਿਪਾਲ ਤੇ ਸਿੰਧੂ ਦੀ ਸਰਹਦ ਤੇ ਤ੍ਰਿਪਨਕੂਟ ਦੀ ਨਵੀਂ
ਛਾਉਣੀ ਕੁਝ ਹੀ ਵਰ੍ਹਿਆਂ ਤੋਂ ਬਣੀ ਹੈ। ਉਂਝ ਤਾਂ ਸ਼ੁਰੂ ਤੋਂ ਹੀ ਏਥੇ
ਥੋੜੀ ਬਹੁਤ ਫੌਜ਼ ਰਹਿੰਦੀ ਹੈ ਪਰ ਜਦ ਤੋਂ ਰਕਤ ਮੰਡਲ ਦੀਆਂ ਕਾਰਰ-
ਵਾਈਆਂ ਵਧੀਆਂ ਹਨ ਤਦ ਤੋਂ ਰਾਖੀ ਦਾ ਖਿਆਲ ਵੀ ਵਧ ਗਿਆ ਹੈ
ਅਤੇ ਮਹਾਰਾਜ ਜਾਲਮ ਸਿੰਹ ਨੇ ਤਦ ਤੋਂ ਹੀ ਇਥੋਂ ਦੀ ਛਾਉਣੀ ਬੜੀ
ਵਡੀ ਬਣਾ ਦਿੱਤੀ ਹੈ ਇਥੋਂ ਤਕ ਕਿ ਇਸ ਵੇਲੇ ਸਿੰਧੂ ਦੀਆਂ ਇਕ ਦੋ
ਛਾਉਣੀਆਂ ਨੂੰ ਛਡਕੇ ਬਾਕੀ ਸਭ ਨਾਲੋਂ ਵਧ ਫੌਜ ਤੇ ਲੜਾਈ ਦਾ
ਸਾਮਾਨ ਇਸ ਵਿਚ ਹੈ। ਹਵਾਈ ਜਹਾਜ਼ਾਂ ਦਾ ਤਾਂ ਇਹ ਇਕ ਮੁਖੀ
ਅਡਾ ਹੋ ਗਿਆ ਹੈ ਅਤੇ ਹਰ ਵੇਲੇ ਆਕਾਸ਼ ਵਿਚ ਇਕ ਦੋ ਹਵਾਈ
ਜਹਾਜ਼ ਉਡਦੇ ਤੇ ਕਬੂਤਰਾਂ ਵਾਂਗ ਉਲਟ ਬਾਜ਼ੀਆਂ ਲਾਉਂਦੇ ਦਿਸਦੇ ਹੀ
ਰਹਿੰਦੇ ਹਨ।
ਛੋਟੇ ਵਡੇ ਅਫਸਰਾਂ ਦੀ ਆਵਾਜਾਈ ਕਰਕੇ ਉੱਝ ਤਾਂ
ਨਿਤ ਹੀ ਇਥੇ ਇਕ ਤਰ੍ਹਾਂ ਦੀ ਰੌਣਕ ਲਗੀ ਰਹਿੰਦੀ ਹੈ, ਫਿਰ ਵੀ ਅਜ
ਖੂਨ ਦੀ ਗੰਗਾ-੪

੪੧