ਪੰਨਾ:ਖੂਨੀ ਗੰਗਾ.pdf/6

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੇਖਦਿਆਂ ਮੈਂ ਇਕ ਦਮ ਆਪਣੇ ਪਿਤਾ ਦਾ ਵੀ ਵਿਸ਼ਵਾਸ਼ ਨਹੀਂ ਕਰਾਂਗਾ।" ਭਲਾ ਤੁਸੀਂ ਹੀ ਸੋਚੋ ਕਿ ਜੇ ਰਕਤ ਮੰਡਲ ਨੂੰ ਕਿਸੇ ਤਰ੍ਹਾਂ ਉਨ੍ਹਾਂ ਦੀ ਕਾਢ ਦਾ ਪਤਾ ਲਗ ਜਾਏ ਅਤੇ ਉਹ ਵੀ ਉਨ੍ਹਾਂ ਦੇ 'ਸ਼ਿਆਮਾਂ' ਵਾਂਗ ਲੁਕ ਜਾਣ ਵਾਲੇ ਨਾ ਸੁਨਾਈ ਦੇਣ ਵਾਲੇ ਹਵਾਈ ਜਹਾਜ਼ ਬਨਾਉਣ ਲਗ ਜਾਣ ਤਾਂ ਕਿੰਨਾ ਕਹਿਰ ਮਚਾ ਦੇਣਗੇ?

ਕ੍ਰਿਸ਼ਨ-ਬੇਸ਼ਕ ਇਹ ਤਾਂ ਠੀਕ ਹੈ ਪਰ ਮੈਨੂੰ ਅਜੇ ਤਕ ਇਹ ਵਿਸ਼ਵਾਸ਼ ਨਹੀਂ ਹੁੰਦਾ ਕਿ ਰਕਤ ਮੰਡਲ ਆਪਣੇ ਨਿਜੀ ਹਵਾਈ ਜਹਾਜ਼ ਬਨਾਉਣ ਲਗ ਪਿਆ ਹੈ। ਇਸ ਗਲ ਦਾ ਸਬੂਤ ਵੀ ਅਜੇ ਤਕ ਸਾਨੂੰ ਕੋਈ ਨਹੀਂ ਮਿਲਿਆ। ਹੋ ਸਕਦਾ ਹੈ ਕਿ ਬਾਹਰੋਂ ਕਿਤੋਂ ਅਤੇ ਸਾਡੀ ਕਿਸੇ ਵੈਰੀ ਸਰਕਾਰ ਤੋਂ ਦੋ ਚਾਰ ਹਵਾਈ ਜਹਾਜ਼ ਉਨ੍ਹਾਂ ਨੇ ਮੰਗਵਾ ਲਏ ਹੋਣ ਪਰ ਆਪ ਬਨਾਉਣ ਲਗ ਪੈਣਾ ਕੋਈ ਹਾਸਾ ਮਖੌਲ ਨਹੀਂ, ਇਹਦੇ ਲਈ ਬੜਾ ਧਨ, ਬੜੀਆਂ ਮਸ਼ੀਨਾਂ ਤੇ ਬੜੇ ਉਚੇ ਦਿਮਾਗ ਦੀ ਲੋੜ ਹੈ।

ਰਾਜ ਕੁਮਾਰ-ਇਹ ਠੀਕ ਹੈ ਪਰ ਜਿਦਾਂ ਇਹ ਰਕਤ ਮੰਡਲ ਸਾਡਾ ਮੁਕਾਬਲਾ ਕਰ ਰਿਹਾ ਹੈ ਉਹਨੂੰ ਵੇਖਦਿਆਂ ਕੀ ਕੋਈ ਕਹਿ ਸਕਦਾ ਹੈ ਕਿ ਉਹਦੇ ਪਾਸ ਇਨਾਂ ਤਿੰਨਾਂ ਚੀਜ਼ਾਂ ਚੋਂ ਕਿਸੇ ਦਾ ਘਾਟਾ ਹੈ?

ਮਹਾਰਾਜ ਜ਼ਾਲਮ ਸਿੰਹ ਨੇ ਇਹਦੇ ਉਤਰ ਵਿਚ ਕੁਝ ਨਾਂ ਕਿਹਾ, ਪਰ ਦਬੀ ਜ਼ਬਾਨ ਨਾਲ ਇਕ ਗਾਲ ਉਨ੍ਹਾਂ ਦੇ ਬੰਦ ਬੁਲਾਂ ਨੂੰ ਚੀਰਕੇ ਰਕਤ ਮੰਡਲ ਲਈ ਜ਼ਰੂਰ ਨਿਕਲ ਗਈ। ਕੁਝ ਚਿਰ ਪਿਛੋਂ ਉਹ ਬੋਲੇ, "ਖੈਰ, ਭਾਵੇਂ ਜੋ ਕੁਛ ਵੀ ਹੋਵੇ, ਜਦ ਅਸਾਂ ਆਪਣੀ ਲੜਾਈ ਦੀ ਵਾਗ ਡੋਰ ਪੰਡਤ ਗੋਪਾਲ ਸ਼ੰਕਰ ਦੇ ਹਥ ਫੜਾ ਦਿਤੀ ਹੈ ਤਾਂ ਜੋ ਉਹ ਕਹਿਣ ਸਾਨੂੰ ਮੰਨਣਾ ਚਾਹੀਦਾ ਹੈ। ਉਨ੍ਹਾਂ ਦੇ 'ਸ਼ਿਆਮਾਂ' ਦਾ ਪਹਿਲਾ ਕੰਮ ਹੌਸਲਾ ਵਧਾਊ ਹੈ। ਜੇ ਜਿਦਾਂ, ਉਹ ਅਨੁਮਾਨ ਲਾਉਂਦੇ ਹਨ ਕਲ ਰਾਤ ਦੋ ਸੌ ਬਾਗ਼ੀ ਮਾਰੇ ਗਏ ਹਨ ਤਾਂ ਇਹ ਕੋਈ ਭੈੜਾ ਨਤੀਜਾ ਨਹੀਂ। ਇਹੋ ਜਹੀਆਂ ਚਾਰ ਸੱਟਾਂ ਵੀ ਅਸਾਂ ਮਾਰ ਦਿਤੀਆਂ ਤਾਂ ਓਦਾਂ ਹੀ ਉਸ ਕੰਮਬਖਤ ਦਲ ਦਾ ਜ਼ੋਰ ਟੁਟ ਜਾਇਗਾ।"

ਜੰਗਬੀਰ ਸਿੰਹ ਨੇ ਕਿਹਾ, "ਇਹ ਤਾਂ ਠੀਕ ਹੈ!" ਅਤੇ ਤਦ

ਖੂਨ ਦੀ ਗੰਰ:-੪

8.