ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/246

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

536
ਚਿੱਟੇ ਚੌਲ ਲੱਡੂਆਂ ਦੀ ਥਾਲੀ
ਵੀਰਨ ਆਉਂਦੇ ਨੂੰ
537
ਬਹੁਤੀ ਵੇ ਜਗੀਰ ਵਾਲਿਆ
ਭੈਣਾਂ ਚੱਲੀਆਂ ਸੰਦੂਖੋਂ ਖਾਲੀ
538
ਮੇਰਾ ਆਰਸੀ ਤੋਂ ਹੱਥ ਖਾਲੀ
ਵੀਰਾ ਵੇ ਮੁਰੱਬੇ ਵਾਲਿਆ
539
ਭੈਣ ਤੁਰ ਗਈ ਸੰਦੂਕੋਂ ਖਾਲੀ
ਵੀਰਾ ਵੇ ਮੁਰੱਬੇ ਵਾਲਿਆ
540
ਵੀਰਨ ਧਰਮੀ ਨੇ
ਗੱਡੀ ਮੋੜ ਕੇ ਲਦਾ ਤੀ ਪੇਟੀ
541
ਆ ਲੈ ਵੀਰਾ ਫੜ ਕੁੰਜੀਆਂ
ਭੈਣਾਂ ਛੱਡ ਚੱਲੀਆਂ ਮੁਖਤਿਆਰੀ
542
ਮੇਰੇ ਵੀਰ ਨੇ ਸੰਧਾਰੇ ਵਿੱਚ ਭੇਜੀ
ਕੱਤਣੀ ਚਾਂਦੀ ਦੀ
543
ਕਿਹੜੀ ਗਲ ਤੋਂ ਸੰਧਾਰਾ ਬੰਦ ਕੀਤਾ
ਖਾਕੀ ਸਾਫੇ ਵਾਲਿਆ ਵੀਰਨਾ
544
ਕੱਚੇ ਆਟੇ ਦੀ ਲੋੜ ਨਾ ਕੋਈ
ਭਾਬੋ ਦੀਆਂ ਮੰਨ ਵੀਰਨਾ
545
ਗੱਡੀ ਜੋੜ ਕੇ ਮੰਗਾਲੀਂ ਮੇਰੇ ਵੀਰਨਾਂ
ਕਰੂਆਂ ਦੇ ਵਰਤਾਂ ਨੂੰ
546
ਕਾਹਨੂੰ ਆਇਐਂ ਬਸ਼ਰਮਾ ਵੀਰਾ
ਕਰੂਆਂ ਦੇ ਵਰਤ ਗਏ
547
ਬਹੁਤਿਆਂ ਭਰਾਵਾਂ ਵਾਲੀਏ
ਤੈਨੂੰ ਲੈਣ ਨਾ ਤੀਆਂ ਨੂੰ ਆਏ

244