ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/256

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

635
ਤੇਰੇ ਰੰਗ ਨੇ ਪਤੰਗ ਬਣ ਜਾਣਾ
ਭਰ ਭਰ ਵੰਡ ਮੁੱਠੀਆਂ
636
ਨਾਭੇ ਦੀਏ ਬੰਦ ਬੋਤਲੇ
ਤੈਨੂੰ ਦੇਖ ਕੇ ਨਸ਼ਾ ਚੜ੍ਹ ਜਾਵੇ
637
ਨਾਭੇ ਦੀਏ ਬੰਦ ਬੋਤਲੇ
ਤੈਨੂੰ ਪੀਣਗੇ ਨਸੀਬਾਂ ਵਾਲੇ
638
ਬੱਲੀਏ ਕਣਕ ਦੀਏ
ਤੈਨੂੰ ਖਾਣਗੇ ਨਸੀਬਾਂ ਵਾਲੇ
639
ਗੋਲ ਪਿੰਨੀ ਸੀਤੋ ਦੀ
ਕੋਈ ਲੁੱਟਣ ਨਸੀਬਾਂ ਵਾਲੇ
640
ਲੱਕੋਂ ਪਤਲੀ ਪੱਟਾਂ ਤੋਂ ਭਾਰੀ
ਸੰਤੀ ਧੂਰਕੋਟ ਦੀ
641
ਠੱਲ੍ਹਿਆ ਮੂਲ ਨਾ ਜਾਵੇ
ਨੀ ਜੋਸ਼ ਜਵਾਨੀ ਦਾ
642
ਨਰਮ ਕਾਲਜੇ ਵਾਲੀ
ਪੱਠਿਆ ਨਾ ਲੱਭਣੀ
643
ਤੇਰੀ ਹਿੱਕ ਤੇ ਮਲਾਈਆਂ ਆਈਆਂ
ਕੱਚਾ ਦੁੱਧ ਪੀਣ ਵਾਲੀਏ
644
ਅੱਖ ਵਿੱਚ ਤਿਣ ਪੈ ਜਾਵੇ
ਜਿਹੜਾ ਪਿੰਡ ਦੀ ਕੁੜੀ ਵਲ ਝਾਕੇ

254