ਇਹ ਸਫ਼ਾ ਪ੍ਰਮਾਣਿਤ ਹੈ
ਗੁੜ ਨਾਲੋਂ ਇਸ਼ਕ ਮਿੱਠਾ
645
ਤੂੰਬਾ ਬੱਜਦਾ ਨਾ ਤਾਰ ਬਿਨਾਂ
ਦਿਲ ਮਿਲਦੇ ਨਾ ਪਿਆਰ ਬਿਨਾਂ
646
ਰੱਬਾ ਲੱਗ ਨਾ ਕਿਸੇ ਨੂੰ ਜਾਵੇ
ਗੁੜ ਨਾਲੋਂ ਇਸ਼ਕ ਮਿੱਠਾ
647
ਜੀਹਨੇ ਲਾਈ ਨੀ ਦੇਖ ਲੋ ਲਾ ਕੇ
ਯਾਰੀ ਵਿਚੋਂ ਦੁੱਖ ਨਿਕਲੇ
648
ਜੀਹਨੇ ਲਾਈ ਨੀ ਦੇਖ ਲੋ ਲਾ ਕੇ
ਬੜੇ ਦੁੱਖ ਯਾਰੀਆਂ ਦੇ
649
ਕੀ ਲੈ ਲਿਆ ਇਸ਼ਕ ਗਲ ਪਾ ਕੇ
ਜਿੰਦੜੀ ਨੂੰ ਰੋਗ ਲਾ ਲਿਆ
650
ਨੀਂਦ ਹੈਨੀ ਰਾਤ ਦਿਆਂ ਚੋਰਾਂ
ਭੁੱਖ ਹੈਨੀ ਆਸ਼ਕਾਂ ਨੂੰ
651
ਰਾਤੀਂ ਨੀਂਦ ਨਾ ਦੁਪਿਹਰੀਂ ਟੇਕ ਆਵੇ
ਰੰਨਾਂ ਦਿਆਂ ਆਸ਼ਕਾਂ ਨੂੰ
652
ਕੱਚਿਆਂ ਤੇ ਤਰ ਡੁੱਬਦੇ
ਅੱਗ ਪਿਆਰ ਦੀ ਜਿਨ੍ਹਾਂ ਦੇ ਸੀਨੇ ਧੜਕੇ
653
ਯਾਰੀ ਤਾਂ ਫੱਬਦੀ
ਦਿਲ ਹੋਏ ਜੇ ਪਹਾੜਾਂ ਵਰਗਾ
654
ਯਾਰੀ ਲਾਈਏ ਤਾਂ ਤੋੜ ਨਭਾਈਏ
ਹੱਸ ਕੇ ਨਾ ਬਾਂਹ ਫੜੀਏ
255