ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/259

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

666
ਲੱਗੀਆਂ ਤ੍ਰਿੰਜਣਾਂ ਦੀਆਂ
ਮੈਨੂੰ ਯਾਦ ਗੱਡੀ ਵਿੱਚ ਆਈਆਂ
667
ਯਾਰੀ ਵਾਲੀ ਤੋਂ ਕੱਤਿਆ ਨਾ ਜਾਵੇ
ਵੰਡ ਦਿਓ ਛੋਪ ਕੁੜੀਓ
668
ਤੇਰੀ ਮਗਰ ਕਿੰਨੇ ਨੀ ਆਉਣਾ
ਖੜੀ ਹੋ ਕੇ ਗਲ ਸੁਣ ਜਾ
669
ਜੀਹਨੇ ਅੱਖ ਦੀ ਰਮਜ਼ ਨੀ ਜਾਣੀ
ਮਾਰ ਗੋਲੀ ਆਸ਼ਕ ਨੂੰ
670
ਮੇਰਾ ਯਾਰ ਚੰਬੇ ਦੀ ਮਾਲ਼ਾ
ਦਿਲ ਵਿੱਚ ਰਹੇ ਮਹਿਕਦਾ
671
ਮੇਰਾ ਯਾਰ ਸਰੂ ਦਾ ਬੂਟਾ
ਰੱਬ ਕੋਲੋਂ ਲਿਆਈ ਮੰਗ ਕੇ
672
ਮੇਰਾ ਯਾਰ ਬਚਨਾਂ ਦਾ ਪੂਰਾ
ਲੱਸੀ ਨੂੰ ਆਇਆ ਦੁੱਧ ਦੇ ਗਿਆ
673
ਮੇਰਾ ਯਾਰ ਨੀ ਬੜਾ ਟੁੱਟ ਜਾਣਾ
ਤੁਰਦੀ ਦੀ ਸਿਫਤ ਕਰੇ
674
ਸੁਹਣੇ ਯਾਰ ਦੀ ਕਸਮ ਨਾ ਖਾਵਾਂ
ਪੁੱਤ ਦਾ ਮੈਂ ਨੇਮ ਚੱਕਦੀ
675
ਮੇਰੇ ਯਾਰ ਨੂੰ ਮੰਦਾ ਨਾ ਬੋਲੀਂ
ਮੇਰੀ ਭਾਮੇਂ ਜਿੰਦ ਕੱਢਲੀਂ
676
ਦੇ ਗਿਆ ਰੁਮਾਲ ਕੱਢ੍ਹਣਾ
ਮੇਰੇ ਚਿੱਤ ਨੂੰ ਚਿਤਵਣੀ ਲਾਈ
677
ਝੂਠੀ ਪੈ ਗੀ ਬਚਨਾਂ ਤੋਂ
ਮੱਥੇ ਯਾਰ ਦੇ ਲੱਗਿਆ ਨਾ ਜਾਵੇ

257