ਇਹ ਸਫ਼ਾ ਪ੍ਰਮਾਣਿਤ ਹੈ
702
ਕਾਗਜ਼ ਹੋ ਗੇ ਕਾਲੇ
ਬਹਿ ਕੇ ਲਿਖ ਮਿੱਤਰਾ
703
ਕਾਹਤੋਂ ਮਾਰਦੈਂ ਬਸ਼ਰਮਾ ਗੇੜੇ
ਤੇਰੀ ਮੇਰੀ ਅੱਖ ਨਾ ਰਲੇ
704
ਮੇਰਾ ਕੰਮ ਨੀ ਗਲ਼ੀ ਦੇ ਵਿੱਚ ਕੋਈ
ਆਵਾਂ ਜਾਵਾਂ ਤੇਰੇ ਬਦਲੇ
705
ਇਕ ਵਾਰੀ ਕਹਿਦੇ ਟੁੱਟ ਗੀ
ਮੈਂ ਵੀ ਛਡਦਾਂ ਗਲ਼ੀ ਦਾ ਖਹਿੜਾ
706
ਇਕ ਵਾਰੀ ਕਹਿਦੇ ਟੁੱਟ ਗੀ
ਕਿਉਂ ਜਾਨ ਗ਼ਮਾਂ ਵਿੱਚ ਪਾਈ
707
ਯਾਰੀ ਟੁੱਟੀ ਤੇ ਮਾਰਦੈਂ ਗੇੜੇ
ਅੱਗੇ ਨਾ ਬੁਲਾਇਆ ਬੋਲਦਾ
708
ਯਾਰੀ ਲੱਗੀ ਤੇ ਪਵਾਤਾ ਕੋਠਾ
ਟੁੱਟੀ ਤੇ ਲਟੈਣ ਪਟਲੀ
719
ਲਾਲੀ ਮੇਰੀਆਂ ਅੱਖਾਂ ਵਿੱਚ ਰੜਕੇ
ਅੱਖ ਮੇਰੇ ਯਾਰ ਦੀ ਦੁਖੇ
710
ਐਵੇਂ ਦੋ ਕਲਬੂਤ ਬਣਾਏ
ਤੇਰੀ ਮੇਰੀ ਇੱਕ ਜਿੰਦੜੀ
711
ਤੈਨੂੰ ਤਾਪ ਚੜ੍ਹੇ ਮੈਂ ਹੂੰਗਾਂ
ਤੇਰੀ ਮੇਰੀ ਇਕ ਜਿੰਦੜੀ
712
ਤੇਰਾ ਵਾਲ ਬਿੰਗਾ ਨਾ ਹੋਵੇ
ਤੇਰੀ ਆਈ ਮੈਂ ਮਰ ਜਾਂ
713
ਲੋਕਾਂ ਭਾਣੇਂ ਕੱਢਾਂ ਗਾਲ੍ਹੀਆਂ
ਤੈਨੂੰ ਦੇਖ ਕੇ ਖੰਨਾ ਟੁੱਕ ਖਾਵਾਂ
260