ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/269

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

778
ਜਿਗਰਾ ਨਾਈਆਂ ਦਾ
ਨੈਣ ਜੱਟਾਂ ਨਾਲ ਤੋਰੀ
779
ਬੱਗਿਆ ਚੱਕ ਚੌਂਕੜੀ
ਨੈਣ ਨਫੇ ਵਿੱਚ ਆਈ
780
ਮੈਨੂੰ ਅੱਜ ਦੀ ਰਾਤ ਨਾ ਛੇੜੀਂ
ਮਹਿੰਦੀ ਵਾਲੇ ਹੱਥ ਜੋੜਦੀ
781
ਤੱਤੀ ਖੀਰ ਨੀ ਬਸ਼ਰਮਾ ਖਾਂਦੇ
ਪੁੱਤ ਸਰਦਾਰਾਂ ਦੇ
782
ਅੰਨ੍ਹੇ ਜੱਟ ਦਾ ਆਇਆ ਮੁਕਲਾਵਾ
ਗੱਡੀ ਦੇ ਵਿੱਚ ਨੈਣ ਦੱਬ ਲੀ
783
ਪੁੱਤ ਮਰਜੇ ਬਚੋਲਿਆ ਤੇਰਾ
ਹਾਣ ਦਾ ਨਾ ਵਰ ਟੋਲਿਆ
784
ਪਟਤੀ ਸੰਜੋਗਾਂ ਨੇ
ਮੈਨੂੰ ਹਾਣ ਦਾ ਮੁੰਡਾ ਨਾ ਥਿਆਇਆ
785
ਵਰ ਲੱਭਿਆ ਬੀਹੀ ਦਾ ਕੂੜਾ
ਪਿੰਡ ਦੀ ਨਘੋਚਣ ਨੂੰ
786
ਦੇਖ ਕੇ ਬੁੱਢੇ ਦੇ ਧੌਲੇ
ਗੱਡੀ ਦੇ ਵਿੱਚ ਧਾ ਮਾਰੀ
787
ਮੈਨੂੰ ਮੁੰਜ ਕੁਟਣੇ ਦੇ ਵਿਆਹਿਆ
ਮਾਏਂ ਤੈਥੋਂ ਕੱਖ ਨਾ ਸਰੀ
788
ਹਾਣ ਦਾ ਮੁੰਡਾ ਨਾ ਥਿਆਇਆ
ਨਗਰਾਂ ’ਚ ਹਨ੍ਹੇਰ ਪੈ ਗਿਆ

267