ਦੇ ਪ੍ਰਧਾਨ, ਸ਼੍ਰੀ ਸੋਹਨ ਸਿੰਘ ‘ਭਕਨਾ’, ਸੰਸਾਰ ਯੁੱਧ ਸ਼ੁਰੂ ਹੋਣ ਤੋਂ ਪਹਿਲੋਂ ਅਮਰੀਕਾ ਤੋਂ ਦੇਸ ਵਲ ਇਸ ਵਾਸਤੇ ਚਲ ਪਏ ਸਨ ਕਿ ਕੈਨੇਡਾ ਤੋਂ ਵਾਪਸ ਜਾ ਰਹੇ ‘ਕੌਮਾ ਗਾਟਾ ਮਾਰੂ' ਦੇ ਮੁਸਾਫਰਾਂ ਨੂੰ ਗਦਰ ਪਾਰਟੀ ਦਾ ਪ੍ਰੋਗਰਾਮ ਸਮਝਾਕੇ, ਉਨ੍ਹਾਂ ਨੂੰ ਦੇਸ ਵਿਚ ਜਾਕੇ ਕੰਮ ਕਰਨ ਲਈ ਤਿਆਰ ਕਰਨ। ਸ਼੍ਰੀ ਸੋਹਨ ਸਿੰਘ ‘ਭਕਨਾ' ਦੇ ਜ਼ਿਮੇ ਇਹ ਵੀ ਕੰਮ ਸੀ ਕਿ ਉਹ ਦੇਸ ਜਾਕੇ ਦੇਸ ਦੇ ਲੀਡਰਾਂ, ਰਾਜਸੀ ਜਥੇਬੰਦੀਆਂ ਅਤੇ ਇਨਕਲਾਬੀਆਂ ਨਾਲ ਗਦਰ ਪਾਰਟੀ ਦੇ ਮਨੋਰਥਾਂ ਵਾਸਤੇ ਤਾਲ ਮੇਲ ਪੈਦਾ ਕਰਨ। ਇਸੇ ਤਰ੍ਹਾਂ ਚੰਦ ਇਕ ਹੋਰ ਇਨਕਲਾਬੀ ਗਦਰ ਦਾ ਪ੍ਰਚਾਰ ਕਰਨ ਵਾਸਤੇ ਅਮਰੀਕਾ ਤੋਂ ਜਾਅਲੀ ਨਾਵਾਂ ਹੇਠ ਅਗਾਉਂ ਦੇਸ ਭੇਜੇ ਗਏ[1], ਅਤੇ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ‘ਨਿਮਨ ਮਾਰੂ' ਜਹਾਜ਼ ਰਾਹੀਂ ੧੫ ਜਾਂ ੧੬ ਸਤੰਬਰ ਨੂੰ, ਗਦਰੀਆਂ ਦੇ ਮੁਖ ਜੱਥੇ ਤੋਂ ਇਕ ਮਹੀਨਾ ਪਹਿਲੋਂ, ਕੋਲੰਬ ਪੂਜ ਗਏ[2]। ‘ਕੌਮਾ ਗਾਟਾ ਮਾਰੂ’ ਜਹਾਜ਼ ਦੇ ਸ਼ੰਘਾਈ ਪੁਜਣ ਉਤੇ, ਸ਼੍ਰੀ ਗੁਜਰ ਸਿੰਘ ‘ਭਕਨਾ' ਦੀ ਜਥੇਦਾਰੀ ਹੇਠ, ਸ਼ੰਘਾਈ ਤੋਂ ਇਨਕਲਾਬੀਆਂ ਦਾ ਇਕ ਜੱਥਾ ਵੀ ਅਮਰੀਕਾ ਦੇ ਇਨਕਲਾਬੀਆਂ ਦੇ ਮੁਖ ਜਥੇ ਦੇ ਤੁਰਨ ਤੋਂ ਪਹਿਲੋਂ ਦੇਸ ਨੂੰ ਠੱਲ ਪਿਆ। ਅਮਰੀਕਾ ਤੋਂ ਇਨਕਲਾਬੀਆਂ ਦਾ ਪਹਿਲਾ ਅਤੇ ਮੁਖ ਜਥਾ ‘ਕੋਰੀਆ’ ਜਹਾਜ਼ ਵਿਚ ੨੯ ਅਗਸਤ ੧੯੧੪ ਨੂੰ ਸੈਨਫ੍ਰਾਂਸਿਸਕੋ ਤੋਂ ਤੁਰਿਆ। ਤੁਰਨ ਤੋਂ ਪਹਿਲੋਂ ਇਨਕਲਾਬੀਆਂ ਨੂੰ ਟੋਲੀਆਂ ਵਿਚ ਵੰਡਿਆ ਗਿਆ, ਅਤੇ ਸ਼੍ਰੀ ਕੇਸਰ ਸਿੰਘ ‘ਠਠਗੜ’, ਸ਼੍ਰੀ ਜਵਾਲਾ ਸਿੰਘ ‘ਠਟੀਆਂ, ਪੰਡਤ ਜਗਤ ਰਾਮ, ਅਤੇ ਸ਼੍ਰੀ ਨਿਧਾਨ ਸਿੰਘ ‘ਚੁਘਾ (ਜੋ ਸ਼ੰਘਾਈ ਤੋਂ ਅਮਰੀਕਾ ਥੋੜਾ ਸਮਾਂ ਪਹਿਲਾਂ ਆਏ ਸਨ) ਨੂੰ ਇਨ੍ਹਾਂ ਦੇ ਲੀਡਰ ਨੀਯਤ ਕੀਤਾ ਗਿਆ[3]। ‘ਕੋਰੀਆ ਜਹਾਜ਼ ਦੇ ਚਲਣ ਤੋਂ ਪਹਿਲੋਂ ਸ਼੍ਰੀ ਬਰਕਤਲਾ, ਸ਼੍ਰੀ ਰਾਮ ਚੰਦ ਅਤੇ ਸ਼੍ਰੀ ਭਗਵਾਨ ਸਿੰਘ ਜਹਾਜ਼ ਉਤੇ ਆਏ ਅਤੇ ਇਹ ਉਪਦੇਸ਼ ਦਿਤਾ:-‘ਤੁਹਾਡੀ ਡੀਊਟੀ ਸਾਫ ਸਪੱਸ਼ਟ ਹੈ। ਦੇਸ ਜਾਓ ਅਤੇ ਮੁਲਕ ਦੀ ਹਰ ਇਕ ਨੁਕਰ ਵਿਚ ਗਦਰ ਭੜਕਾਓ। ਅਮੀਰਾਂ ਨੂੰ ਲੁਟੋ ਅਤੇ ਗਰੀਬਾਂ ਨੂੰ ਹਮਦਰਦੀ ਵਖਾਓ। ਇਸ ਤਰ੍ਹਾਂ ਤੁਹਾਨੂੰ ਆਮ ਜਨਤਾ ਦੀ ਹਮਦਰਦੀ ਪ੍ਰਾਪਤ ਹੋਵੇਗੀ। ਹਿੰਦ ਪੁਜਣ ਉਤੇ ਤੁਹਾਨੂੰ ਹਥਿਆਰ ਦਿਤੇ ਜਾਣਗੇ। ਜੇਕਰ ਇਸ ਵਿਚ ਕਾਮਯਾਬੀ ਨਾ ਹੋ ਸਕੇ, ਤੁਸੀਂ ਠਾਣਿਆਂ ਤੋਂ ਰਾਈਫਲਾਂ ਲੁਟ ਲਵੋ। ਆਪਣੇ ਲੀਡਰਾਂ ਦੇ ਹੁਕਮਾਂ ਦੀ ਬਿਨਾਂ ਹੀਲ ਹੁਜਤ ਕੀਤੇ ਪਾਲਣਾ ਕਰੋ[4]। ‘ਕੋਰੀਆ' ਜਹਾਜ਼, ਜਾਪਾਨ ਦੀਆਂ ਬੰਦਰਗਾਹਾਂ ਯੋਕੋਹਾਮਾ, ਕੋਬੇ, ਨਾਗਾ ਸਾਕੀ, ਅਤੇ ਫਿਲੇਪਾਇਨ ਦੀ ਬੰਦਰਗਾਹ ਮਨੀਲਾ, ਉਤੋਂ ਠਹਿਰਦਾ ਹੋਇਆ ਅੰਤ ਨੂੰ ਹਾਂਗ ਕਾਂਗ ਆ ਖੜੋਤਾ, ਜਿਥੇ ਇਸ ਜਹਾਜ਼ ਦਾ ਸਫਰ ਸਮਾਪਤ ਹੋ ਗਿਆ। ਯੋਕੋਹਾਮਾ ਸ਼੍ਰੀ ਪਰਮਾਨੰਦ (ਯੂ. ਪੀ. ਵਾਲੇ) ਇਨਕਲਾਬੀਆਂ ਵਿਚ ਆ ਸ਼ਾਮਲ ਹੋਏ, ਅਤੇ ਸ਼੍ਰੀ ਅਮਰ ਸਿੰਘ ਅਤੇ ਸ਼੍ਰੀ ਰਾਮ ਰਖਾ ਹਥਿਆਰ ਪ੍ਰਾਪਤ ਕਰਨ ਵਾਸਤੇ ਜਹਾਜ਼ ਤੋਂ ਉੱਤਰ ਗਏ। ਸ਼੍ਰੀ ਨਿਧਾਮ ਸਿੰਘ ‘ਚੁਘਾ’, ਸ਼੍ਰੀ ਇੰਦਰ ਸਿੰਘ ‘ਸੁਰਸੰਗ’ ਅਤੇ ਸ਼੍ਰੀ ਪਿਆਰਾ ਸਿੰਘ ‘ਲੰਗੇਰੀ ਜਹਾਜ਼ ਤੋਂ ਨਾਗਾਸਾਕੀ |
ਉੱਤਰ ਕੇ ਸ਼ੰਘਾਈ ਨੂੰ ਚਲੇ ਗਏ। ਜਹਾਜ਼ ਦੇ ਮਨੀਲਾ ਪੂਜਣ ਉਤੇ ਸ਼ਹਿਰ ਵਿਚ ਸ਼੍ਰੀ ਹਾਫ਼ਿਜ਼ ਅਬਦੁਲਾ ਦੀ ਪ੍ਰਧਾਨਗੀ ਹੇਠ ਇਕ ਮੀਟਿੰਗ ਕੀਤੀ ਗਈ, ਜਿਸ ਵਿਚ ‘ਪੰਡਤ’ ਜਗਤ ਰਾਮ ਅਤੇ ਨਵਾਬ ਖਾਨ ਨੇ ਲੈਕਚਰ ਦਿਤੇ। ਕਈਆਂ ਤੋਂ ਦੇਸ ਗਦਰ ਲਈ ਜਾਣ ਵਾਸਤੇ ਭਰੋਸੇ ਲਏ ਗਏ, ਜਿਨ੍ਹਾਂ ਨੇ ਪਿਛੋਂ ਹਿੰਦ ਆਕੇ ਗਦਰ ਪਾਰਟੀ ਲਹਿਰ ਵਿਚ ਵਧ ਚੜ੍ਹ ਹਿੱਸਾ ਲਿਆ, ਅਤੇ ਸ਼੍ਰੀ ਜੀਵਨ ਸਿੰਘ ਅਤੇ ਇਕ ਸੀ ਹਾਫਜ਼ ਉਸੇ ਵੇਲੇ ਇਨਕਲਾਬੀਆਂ ਨਾਲ ਆ ਸ਼ਾਮਲ ਹੋਏ। ਜਹਾਜ਼ ਵਿਚ ਮਜ਼ਬ ਅਤੇ ਜ਼ਾਤ ਪਾਤ ਦੇ ਵਖੇਵੇਂ ਬਿਨਾਂ ਸਾਂਝਾ ਲੰਗਰ ਸੀ; ਅਤੇ ਰਸਤੇ ਵਿਚ ਰੋਜ਼ਾਨਾ ਮੀਟਿੰਗਾਂ ਹੁੰਦੀਆਂ, ਜਿਨ੍ਹਾਂ ਵਿਚ ਖੁਲ੍ਹੇ ਇਨਕਲਾਬੀ ਲੈਕਚਰ ਹੁੰਦੇ ਅਤੇ ‘ਗਦਰ ਦੀ ਗੂੰਜ' ਵਿਚੋਂ ਕਵਿਤਾਵਾਂ ਪੜ੍ਹੀਆਂ ਜਾਂਦੀਆਂ। ਜਹਾਜ਼ ਦੇ ਹਾਂਗ ਕਾਂਗ ਪੂਜਣ ਤੋਂ ਪਹਿਲੋਂ ਸ਼੍ਰੀ ਨਿਧਾਨ ਸਿੰਘ ਚੁਘਾ' ਨੇ ਸ਼ੰਘਾਈ ਤੋਂ ਜਹਾਜ਼ੀਆਂ ਨੂੰ ਤਾਰ ਰਾਹੀਂ ਇਤਲਾਹ ਦੇ ਦਿਤੀ ਸੀ ਕਿ ਹਾਂਗ ਕਾਂਗ ਤਲਾਸ਼ੀਆਂ ਹੁੰਦੀਆਂ ਹਨ। ਇਸ ਵਾਸਤੇ ਮਨੀਲਾ ਪੁਜਣ ਤੋਂ ਪਹਿਲੋਂ ਹਥਿਆਰਾਂ ਨੂੰ ਬਿਲੇ ਲਾਉਣ ਲਈ ‘ਪੰਡਤ' ਜਗਤ ਰਾਮ ਦੇ ਹਵਾਲੇ ਕਰ ਦਿੱਤਾ ਗਿਆ, ਅਤੇ ਇਨਕਲਾਬੀ ਸਾਹਿਤ ਨੂੰ ਸਮੁੰਦਰ ਵਿਚ ਸੁਟ ਦਿਤਾ ਗਿਆ[5]। ਸ਼੍ਰੀ ਨਿਧਾਨ ਸਿੰਘ ‘ਚੁਘਾ' ਨਾਗਾਸਾਕੀ ਬੰਦਰਗਾਹ ਉਤੇ, ‘ਕੋਰੀਆ’ ਜਹਾਜ਼ ਨੂੰ ਛੱਡ ਕੇ ਸ਼ੰਘਾਈ ਚਲੇ ਗਏ ਸਨ। ਉਨ੍ਹਾਂ ਨੇ ਸ਼ੰਘਾਈ ਇਕ ਜਰਮਨ ਤੋਂ ਪਸਤੌਲ ਖਰੀਦੇ, ਅਤੇ ਸ਼ੰਘਾਈ ਤੋਂ ੩੦ ਦੇ ਕਰੀਬ ਇਨਕਲਾਬੀਆਂ ਦਾ ਇਕ ਹੋਰ ਜੱਥਾ, ਜਿਨ੍ਹਾਂ ਵਿਚੋਂ ਕਈਆਂ ਦਾ ਕਰਾਇਆ ਸ਼੍ਰੀ. ਨਿਧਾਨ ਸਿੰਘ ਨੇ ਆਪਣੇ ਪਾਸੋਂ ਦਿੱਤਾ, ਲੈਕੇ ‘ਮਸ਼ੀਮਾ ਮਾਰੂ ਜਹਾਜ਼ ਉਤੇ ੧੫ ਅਕਤੂਬਰ ਨੂੰ ਚਲ ਪਏ। ਇਸੇ ਤਰਾਂ ‘ਕੋਰੀਆ’ ਜਹਾਜ਼ ਦੇ ਜਲਦੀ ਪਿਛੋਂ, ਕੈਨੇਡਾ ਤੇ ਅਮਰੀਕਾ ਤੋਂ ‘ਸਾਏਬੇਰੀਆ’ ਅਤੇ ‘ਮੈਖਸੀਕੋ ਮਾਰੂ' ਅਤੇ ਕਈ ਹੋਰ ਜਹਾਜ਼ਾਂ ਵਿਚ ਇਨਕਲਾਬੀਆਂ ਦੀਆਂ ਟੋਲੀਆਂ ਤੁਰੀਆਂ; ਜਿਨ੍ਹਾਂ ਵਿਚੋਂ ਖਾਸ ਜ਼ਿਕਰ ਕਰਨ ਯੋਗ ਉਹ ਤੀਹ ਪੈਂਤੀ ਇਨਕਲਾਬੀਆਂ ਦਾ ਜੱਥਾ ਹੈ, ਜੋ ਸ਼੍ਰੀ ਸ਼ੇਰ ਸਿੰਘ ‘ਵੇਈਂ ਪੁਈਂ’ ਦੀ ਜਥੇਦਾਰੀ ਹੇਠ ‘ਕੈਨੇਡਾ ਮਾਰੂ’ ਜਹਾਜ਼ ਉਤੇ ਕੈਨੇਡਾ ਤੋਂ ਚੱਲਿਆ। ਵਖੋ ਵਖ ਸਮਿਆਂ ਉਤੇ ਚਲੇ ਹੋਏ ਅਤੇ ਵਖੋ ਵਖ ਜਹਾਜ਼ਾਂ ਉਤੇ ਆਏ ਹੋਏ ਇਹ ਸਭ ਇਨਕਲਾਬੀ ਹਾਂਗ ਕਾਂਗ ਆ ਅਕੱਠੇ ਹੋਏ, ਕਿਉਂਕਿ ਹਾਂਗ ਕਾਂਗ ਤੋਂ ਅਗੇ ਸਫਰ ਕਰਨ ਦੇ ਰਾਹ ਵਿਚ ਕਈ ਰੁਕਾਵਟਾਂ ਸਨ[6]। ਹਾਂਗ ਕਾਂਗ ਗਦਰੀ ਇਨਕਲਾਬੀਆਂ ਨੂੰ ਕਬ1 ਦਿਨ ਠਹਿਰਨਾ ਪਿਆ, ਕਿਉਂਕਿ ਮਹਾਂ ਯੁੱਧ ਸ਼ੁਰੂ ਹੋ ਜਾਣ ਦੇ ਕਾਰਨ ਜਹਾਜ਼ ਮਿਲਣੇ ਮੁਸ਼ਕਲ ਸਨ, ਅਤੇ ਪੁਲਸ ਨੇ ਇਹ ਰੋਕ ਲਾਈ ਹੋਈ ਸੀ ਕਿ ੨੦ ਤੋਂ ਵੱਧ ਹਿੰਦੁਸਤਾਨੀ ਇਕ ਜਹਾਜ਼ ਉਤੇ ਸਫਰ ਨਹੀਂ ਕਰ ਸਕਦੇ। ਹਾਂਗ ਕਾਂਗ ਠਹਿਰਨ ਦੇ ਸਮੇਂ ਵਿਚ ਗਦਰੀ ਇਨਕਲਾਬੀਆਂ ਨੇ ਹਾਂਗ ਕਾਂਗ ਗੁਰਦਵਾਰੇ ਵਿਚ ਕਈ ਪਬਲਕ ਮੀਟਿੰਗਾਂ ਕੀਤੀਆਂ, ਜਿਨ੍ਹਾਂ ਵਿਚ ਖੁਲਮ ਖੁਲ੍ਹਾ ਗਦਰ ਦਾ ਪ੍ਰਚਾਰ ਕੀਤਾ ਗਿਆ। ਹਾਂਗ ਕਾਂਗ ਵਿਚ ਠਹਿਰੀਆਂ, ਪੰਜਾਬੀ ਪਲਟਣਾਂ ਨੂੰ ਵੀ ਵਰਗਲਾਉਣ ਦੀ ਕੋਸ਼ਸ਼ ਕੀਤੀ ਗਈ, ਅਤੇ ਨਵਾਬ ਖਾਨ ਦੇ ਬਿਆਨ ਮੁਤਾਬਕ ੨੬ ਨੰਬਰ ਪੰਜਾਬ ਪਲਟਣ ਦੇ ਸਿਪਾਹੀਆਂ ਨੇ ਕਿਹਾ ਕਿ ਉਹ ਗਦਰ ਕਰਨ ਲਈ ਤਿਆਰ ਹਨ। ਅਸਾਂ ਓਥੋ ਹੀ ਗਦਰ ਕਰਨ ਦੀ ਪਲੈਨ ਬਣਾਈ, ਪਰ ਜਰਮਨ ਕੌਂਸਲ |
੭੯