|
ਗਿਆ। ੧੨ ਫਰਵਰੀ ਨੂੰ ਗਦਰ ਦੀ ਤਾਰੀਖ ਨੀਯਤ ਕੀਤੀ ਗਈ ਜੀ, ਜਿਸਦਾ, ਅੰਦਰੂਨੀ ਦਾਇਰੇ ਵਿਚ ਇਕਦੱਮ ਲਏ ਜਾਣ ਕਰਕੇ, ਕਿਰਪਾਲ ਸਿੰਘ ਸੂਹੀਏ ਨੂੰ ਪਤਾ ਲੱਗ ਗਿਆ। ਕਿਰਪਾਲ ਸਿੰਘ ਨੇ ਗਦਰ ਦੀ ਨੀਯਤ ਤਾਰੀਖ ਅਤੇ ਤਿਆਰੀ ਬਾਰੇ ੧੪ ਫਰਵਰੀ ਨੂੰ ਪੁਲਸ ਨੂੰ ਪਤਾ ਦੇ ਦਿੱਤਾ। ੧੫ ਫਰਵਰੀ ਕਿਰਪਾਲ ਸਿੰਘ ਲਾਹੌਰ ਗਿਆ, ਜਿਥੇ ਉਸ ਨੇ ਵੇਖਿਆ ਕਿ ਮੋਚੀ ਦਰਵਾਜ਼ੇ ਵਾਲੇ ਘਰ ਵਿਚ ਸ਼੍ਰੀ ਕਰਤਾਰ ਸਿੰਘ ‘ਸਰਾਭਾ’, ਸ਼੍ਰੀ ਨਿਧਾਨ ਸਿੰਘ, ਡਾਕਟਰ ਮਥਰਾ ਸਿੰਘ, ਸ਼੍ਰੀ ਹਿਰਦੇ ਰਾਮ, ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ', ਸ਼੍ਰੀ ਪਰਮਾ ਨੰਦ (ਯੂ. ਪੀ.), ਸ਼੍ਰੀ ਸਜਨ ਸਿੰਘ, ਸ੍ਰੀ ਪਿੰਗਲੇ ਅਤੇ ਸ਼੍ਰੀ ਰਾਸ ਬਿਹਾਰੀ ਬੋਸ, ਇਨਕਲਾਬੀਆਂ ਦੇ ਤਕਰੀਬਨ ਸਭ ਵਡੇ ਵਡੇ ਮੋਹਰੀ, ਅਕੱਠੇ ਹੋਏ ਹੋਏ ਸਨ। ਕਿਰਪਾਲ ਸਿੰਘ ਨੇ ਮੌਕਿਆ ਪਾ ਕੇ ਅੰਮ੍ਰਿਤਸਰ ਪੁਲੀਸ ਨੂੰ ਤਾਰ ਰਾਹੀਂ ਇਤਲਾਹ ਦੇ ਦਿਤੀ, ਪਰ ਤਾਰ ਪਛੜ ਗਈ।ਜਿਤਨੇ ਚਿਰ ਨੂੰ ਪੁਲੀਸ ਅੰਮ੍ਰਿਤਸਰ ਤੋਂ ਲਾਹੌਰ ਆਈ, ਇਨਕਲਾਬੀਆਂ ਦੀ ਮੀਟਿੰਗ ਬਰਖਾਸਤ ਹੋ ਚੁਕੀ ਸੀ। ਕਿਰਪਾਲ ਸਿੰਘ ਨੇ ਅੰਮ੍ਰਿਤਸਰ ਤੋਂ ਆਈ ਪੁਲਸ ਨੂੰ ਲਾਹੌਰ ਸਟੇਸ਼ਨ ਉਤੇ ਅਗੋਂ ਮਿਲਕੇ ਦੱਸ ਦਿਤਾ ਕਿ ਮੌਕਿਆ ਖੁੰਝ ਚੁਕਾ ਹੈ। ਜੇ ਦੇ ਜੇ ਕਰ ਕਿਰਪਾਲ ਸਿੰਘ ਦੇ ਲਾਹੌਰ ਪੁਲਸ ਨਾਲ ਸਿਧੇ ਸੰਬੰਧ ਹੁੰਦੇ, ਜਾਂ ਤਾਰ ਨਾ ਪਛੜਦੀ, ਤਾਂ ਇਨਕਲਾਬੀਆਂ ਦੇ ਮੁਖੀਆਂ ਨੇ ਉਸੇ ਦਿਨ ਫੜੇ ਜਾਣਾ ਸੀ। ਸ਼੍ਰੀ ਨਿਧਾਨ ਸਿੰਘ ਚੁਘਾ” ਨੇ ਮਫਾਰਸ਼ ਕਰਕੇ ਕਿਰਪਾਲ ਸਿੰਘ ਸੂਹੀਏ ਨੂੰ ਇਨਕਲਾਬੀਆਂ ਵਿਚ ਵਾੜਿਆ ਸੀ, ਪਰ ਸਬੱਬ ਨਾਲ ਸ਼ੀ ਨਿਧਾਨ ਸਿੰਘ ‘ਚਘਾ' ਨੰ ਹੀ ਪਹਿਲੋਂ ਉਸ ਉਤੇ ਸ਼ੱਕ ਪਿਆ। ਕਿਰਪਾਲ ਸਿੰਘ ਦੀ ਡੀਊਟੀ ਮੀਆਂਮੀਰ ਛਾਉਣੀ ਜਾਣ ਦੀ ਲਗੀ ਹੋਈ ਸੀ, ਪਰ ਸ਼੍ਰੀ ਨਿਧਾਨ ਸਿੰਘ ‘ਚੁਘਾ’ ਨੇ ਉਸ ਨੂੰ ਲਾਹੌਰ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਉੱਤੇ ਫਿਰਦੇ ਵੇਖਿਆ। ਦੂਸਰੇ ਕਿਰਪਾਲ ਸਿੰਘ ਸਵਾਲ ਬਹੁਤ ਪੁਛਦਾ ਸੀ। ਇਸ ਕਰਕੇ ਕਿਰਪਾਲ ਸਿੰਘ ਉਤੇ ਸ਼ੱਕ ਪੈ ਗਿਆ। “ਤਦੋਂ ਕੁਝ ਕੁ ਮੁਖੀਆਂ ਦੀ ਸਲਾਹ ਹੋਈ ਇਸ ਪੁਰ ਹਰ ਸਮੇਂ ਨਿਗ੍ਹਾ ਰਖਣੀ ਚਾਹੀਦੀ ਹੈ। ਇਸ ਦਾ ਫਲ ਇਹ ਹੋਇਆ ਕਿ ਕਿਰਪਾਲ ਸਿੰਘ ਦਾ ਪੁਲਸ ਦੇ ਹਾਕਮਾਂ ਪਾਸ ਆਉਣਾ ਜਾਣਾ ਸਾਬਤ ਹੋ ਗਿਆ। ਇਧਰ ਬਲਵੇ ਦਾ ਝੰਡਾ ਖੜਾ ਕਰਨ ਵਿਚ ਦੋ ਚਾਰ ਦਿਨ ਦਾ ਸਮਾਂ ਰਹਿ ਗਿਆ ਸੀ। ਇਸ ਵਾਸਤੇ ਸੋਚਿਆ ਗਿਆ ਕਿ ਇਸ ਦਸ਼ਾ ਵਿਚ ਜੋ ਇਸ ਨੂੰ ਦੁਨੀਆਂ ਤੋਂ ਹਟਾ ਦਿਤਾ ਜਾਵੇ, ਤਾਂ ਅਜੇਹੀ ਸਖਤ ਗੁੜ ਬੜ ਮਚ ਸਕਦੀ ਹੈ ਕਿ ਜਿਸ ਤੋਂ ਸ਼ਾਇਦ ਅਸਾਡੇ ਅੰਤਮ ਮਨੋਰਥ ਦੀ ਸਿੱਧੀ ਵਿਚ ਬੇਹੱਥਾ ਵਿਘਨ ਪਵੇ। ਇਸ ਡਰ ਦੇ ਮਾਰਿਆਂ ਕੋਈ ਉਪਾ ਨਹੀਂ ਕੀਤਾ ਗਿਆ। ਅਜੇਹੀ ਦਸ਼ਾ ਵਿਚ ਪੁਰਬੀ ਬੰਗਾਲ ਵਾਲੇ ਉਸ ਨੂੰ ਦੁਨੀਆਂ ਦੇ ਝੰਮੇਲਿਆਂ ਤੋਂ ਛੁਡਾਏ ਬਿਨਾਂ ਕਦੇ ਸਾਹ ਨਾ ਲੈਂਦੇ[1]। ਕਿਰਪਾਲ ਸਿੰਘ ਦੇ ਸੂਹੀਆ ਹੋਣ ਬਾਰੇ ਪੱਕਾ ਪਤਾ ਲੱਗ ਜਾਣ ਉਤੇ ਇਨਕਲਾਬੀਆਂ ਨੇ ੧੬ ਫਰਵਰੀ ਨੂੰ ਫੈਸਲਾ ਕਰਕੇ[2] ਬਲਵੇ ਦੀ ਤਾਰੀਖ ਨੂੰ ੨੧ ਫਰਵਰੀ ਦੀ ਬਜਾਏ ੧੯ ਫਰਵਰੀ, ਅਰਥਾਤ ਦੋ ਦਿਨ ਪਹਿਲੋਂ, ਕਰ ਦਿੱਤਾ; ਅਤੇ ਅੱਡ ਅੱਡ ਛਾਉਣੀਆਂ ਅਤੇ ਹੋਰ ਥਾਈਂ ਇਸ ਬਦਲੀ ਹੋਈ ਤਾਰੀਖ ਦਾ ਪਤਾ ਦੇਣ ਵਾਸਤੇ ਆਦਮੀ ਭੇਜੇ ਗਏ। ਪਰੰਤੂ ਵਾਕਿਆਤ ਤੇਜ਼ੀ ਨਾਲ ਗਦਰੀਆਂ ਦੇ ਬਰਖਲਾਫ ਜਾਣੇ ਸ਼ੁਰੂ ਹੋ ਚੁਕੇ ਸਨ। |
ਕਿਰਪਾਲ ਸਿੰਘ ੧੬ ਫਰਵਰੀ ਨੂੰ ਹੀ ਲਿਆਕਤ ਹਯਾਤ ਖਾਨ ਨੂੰ ਦੱਸ ਆਇਆ ਸੀ ਕਿ ਇਨਕਲਾਬੀਆਂ ਦੀ ਗਾਲਬਨ ੧੮ ਫਰਵਰੀ ਨੂੰ ਲਾਹੌਰ ਦੇ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਮੀਟਿੰਗ ਹੋਵੇਗੀ, ਅਤੇ ਪੁਲਸ ਨੇ ਉਸ ਮਕਾਨ ਉਤੇ ਛਾਪਾ ਮਾਰਨ ਦਾ ਪ੍ਰਬੰਧ ਕੀਤਾ ਹੋਇਆ ਸੀ। ਉਸ ਬਾਰੇ ਸ਼ੱਕ ਪੈਣ ਤੋਂ ਪਹਿਲੋਂ ਇਨਕਲਾਬੀਆਂ ਨੇ ਕਿਰਪਾਲ ਸਿੰਘ ਦੀ ਇਹ ਡੀਉਟੀ ਲਾਈ ਹੋਈ ਸੀ ਕਿ ਉਹ ਦਦੇਹਰ ਪਿੰਡ ਦੇ ਗਦਰੀਆਂ ਨੂੰ ਲਾਹੌਰ ਆਉਣ ਦਾ ਸੁਨੇਹਾ ਦੇ ਆਵੇ। ਕਿਰਪਾਲ ਸਿੰਘ ਨੇ ਪੁਲਸ ਨਾਲ ਇਹ ਮਿਥਿਆ ਹੋਇਆ ਸੀ ਕਿ ਉਹ ਦਦੇਹਰ ਤੋਂ ਹੋ ਕੇ ੧੮ ਫਰਵਰੀ ਨੂੰ ਲਾਹੌਰ ਪੁਜੇਗਾ। ਪਰ ਉਸ ਨੂੰ ਲਾਹੌਰ ਅਪੜਨ ਵਿਚ ਦੇਰ ਹੋ ਗਈ, ਅਤੇ ਉਹ ੧੮ ਫਰਵਰੀ ਦੀ ਬਜਾਏ ੧੯ ਸਵੇਰ ਲਾਹੌਰ ਆਇਆ। ੧੯ ਫਰਵਰੀ ਸਵੇਰੇ ਪੁਲਸ ਨੂੰ ਮਿਲ ਕਿਰਪਾਲ ਸਿੰਘ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਗਿਆ, ਅਤੇ ਪੁਲਸ ਮਕਾਨ ਤੋਂ ਹਟਵੀਂ ਲੁਕ ਕੇ ਬੈਠ ਗਈ। ਕਿਰਪਾਲ ਸਿੰਘ ਨਾਲ ਇਹ ਮਿਥਿਆ ਹੋਇਆ ਸੀ ਕਿ ਜਿਸ ਵੇਲੇ ਇਨਕਲਾਬੀਆਂ ਦੇ ਮੁਖੀ ਮਕਾਨ ਵਿਚ ਜਮਾਂ ਹੋ ਜਾਣ, ਕਿਰਪਾਲ ਸਿੰਘ ਇਸ਼ਾਰਾ ਦੇਵੇ ਅਤੇ ਪੁਲਸ ਗਦਰੀਆਂ ਆ ਕੇ ਫੜ ਲਵੇ। ਜਦ ਕਿਰਪਾਲ ਸਿੰਘ ਮੋਚੀ ਦਰਵਾਜ਼ੇ ਵਾਲੇ ਮਕਾਨ ਵਿਚ ਗਿਆ, ਤਾਂ ਇਨਕਲਾਬੀਆਂ ਨੇ ਉਸ ਦੀ ਕਰੜੀ ਨਿਗਰਾਨੀ ਸ਼ੁਰੂ ਕਰ ਦਿੱਤੀ। ਇਨਕਲਾਬੀਆਂ ਦਾ ਇਹ ਵੀਚਾਰ ਸੀ ਕਿ ਕਿਉਂਕਿ ਕਿਰਪਾਲ ਸਿੰਘ ਨੂੰ ਗਦਰ ਕਰਨ ਦੀ ਬਦਲਕੇ ਨੀਯਤ ਕੀਤੀ ਤਾਰੀਖ (੧੯ ਫਰਵਰੀ) ਦਾ ਪਤਾ ਨਹੀਂ, ਇਸ ਕਰਕੇ ਪੁਲਸ ਅਤੇ ਸਰਕਾਰ ਨੂੰ ਵੀ ਇਸ ਦਾ ਪਤਾ ਨਹੀਂ ਲਗ ਸਕੇਗਾ। ਪਰ ਕਿਰਪਾਲ ਸਿੰਘ, ਅਤੇ ਉਸ ਰਾਹੀਂ ਪੁਲਸ ਅਤੇ ਸਰਕਾਰ, ਨੂੰ ਇਸ ਦਾ ਵੀ ਸਬੱਬੀਂ ਪਤਾ ਲਗ ਗਿਆ। ਜਿਸ ਵੇਲੇ ਮੋਚੀ ਦਰਵਾਜ਼ੇ ਵਿਚ ਇਨਕਲਾਬੀ ਜਮਾਂ ਹੋਏ ਹੋਏ ਸਨ, ਇਕ ਇਨਕਲਾਬੀ (ਜਿਸ ਨੂੰ ਇਹ ਪਤਾ ਨਹੀਂ ਸੀ ਕਿ ਕਿਰਪਾਲ ਸਿੰਘ ਪੁਲਸ ਦਾ ਸੂਹੀਆ ਹੈ) ਨੇ ਕਿਰਪਾਲ ਸਿੰਘ ਦੇ ਸਾਹਮਣੇ ਆ ਰੀਪੋਟ ਕੀਤੀ ਕਿ ਉਹ ੧੯ ਫਰਵਰੀ ਦੀ ਤਾਰੀਖ ਬਾਰੇ ਮੀਆਂਮੀਰ ਛਾਉਣੀ ਵਿਚ ਇਤਲਾਹ ਦੇ ਆਇਆ ਹੈ। ਇਸ ਤਰ੍ਹਾਂ ੧੯ ਤਾਰੀਖ ਬਾਰੇ ਕਿਰਪਾਲ ਸਿੰਘ ਨੂੰ ਪਤਾ ਲਗ ਗਿਆ। ਦੁਪੈਹਰ ਦੇ ਵੇਲੇ ਜਦ ਖਾਣਾ ਖਾਣ ਲਈ ਸਭ ਇਨਕਲਾਬੀ ਏਧਰ ਉਧਰ ਚਲੇ ਗਏ, ਕਿਰਪਾਲ ਸਿੰਘ ਨੇ ਮਕਾਨ ਵਿਚੋਂ ਖਿਸਕਣਾ ਚਾਹਿਆ। ਜਿਨ੍ਹਾਂ ਆਦਮੀਆਂ ਦੀ ਕਿਰਪਾਲ ਸਿੰਘ ਉਤੇ ਨਿਗਰਾਨੀ ਕਰਨ ਦੀ ਡੀਊਟੀ ਲਾਈ ਗਈ ਸੀ, ਉਹ ਹਰ ਵਕਤ ਕਿਰਪਾਲ ਸਿੰਘ ਦੇ ਨਾਲ ਨਾਲ ਫਿਰਦੇ ਸਨ। ਪਰ ਮਕਾਨ ਤੋਂ ਬਾਹਰ ਨਿਕਲਦਿਆਂ ਹੀ ਕਿਰਪਾਲ ਸਿੰਘ ਨੂੰ ਖੁਫੀਆ ਪੁਲਸ ਦਾ ਆਦਮੀ ਮਿਲ ਗਿਆ, ਅਤੇ ਕਿਰਪਾਲ ਸਿੰਘ ਨੇ ਉਸ ਨੂੰ ਗਦਰ ਕਰਨ ਦੀ ਬਦਲੀ ਹੋਈ ੧੯ ਤਾਰੀਖ ਬਾਰੇ ਪਤਾ ਦੇ ਦਿੱਤਾ[3]। ਮਕਾਨ ਵਿਚ ਵਾਪਸ ਆਕੇ ਗਦਰੀ ਕਿਰਪਾਲ ਸਿੰਘ ਨੂੰ ਬਿੱਲੇ ਲਾਉਣ ਦੀ ਸੋਚ ਰਹੇ ਸਨ ਕਿ ਕਿਰਪਾਲ ਸਿੰਘ ਪਸ਼ਾਬ ਕਰਨ ਦੇ ਬਹਾਨੇ ਮਕਾਨ ਦੀ ਛੱਤ ਉਤੇ ਚੜ੍ਹ ਗਿਆ। ਉਸ ਵੇਲੇ ਮਕਾਨ ਵਿਚ ਗਦਰੀਆਂ ਦੇ ਚੀਦਾ ਮੁਖੀ ਨਹੀਂ ਸਨ; ਪਰ ਕਿਉਂਕਿ ਕਿਰਪਾਲ ਸਿੰਘ ਨੂੰ ਜਾਨ ਦੀ ਬਣੀ ਹੋਈ ਸੀ, ਇਸ ਵਾਸਤੇ ਉਸ ਨੇ ਪੁਲਸ ਨੂੰ ਜਲਦੀ ਨਾਲ ਇਸ਼ਾਰਾ ਕਰ ਦਿੱਤਾ, ਅਤੇ ਪੁਲਸ ਨੇ ਮਕਾਨ ਉਤੇ ਛਾਪਾ ਮਾਰਕੇ ਉਨ੍ਹਾਂ ਇਨਕਲਾਬੀਆਂ ਨੂੰ ਫੜ ਲਿਆ ਜੋ ਓਥੇ ਉਸ ਵੇਲੇ ਸਨ। ਇਸ ਤਰ੍ਹਾਂ ਗਦਰੀਆਂ ਦਾ ਸੈਂਟਰ ਟੁੱਟ ਗਿਆ, ਅਤੇ ਸਰਕਾਰ |
੧੨੧