ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/177

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬਾਜ਼ੀ ਤੋਂ ਇਨਕਲਾਬੀਆਂ ਦੀ ਪਾਰਟੀ ਦੋ ਹਿੱਸਿਆਂ ਵਿਚ ਵੰਡੀ ਗਈ। ਸ਼੍ਰੀ ਨਿਰੰਜਨ ਸਿੰਘ ਅਤੇ ਸ਼੍ਰੀ ਪਾਲਾ ਸਿੰਘ ਪਿਆਬਵੇ (Pyubwe) ਚਲੇ ਗਏ, ਅਤੇ ਸ਼੍ਰੀ ਸੋਹਨ ਲਾਲ ਅਤੇ ਸ਼੍ਰੀ ਨਰੈਣ ਸਿੰਘ ਮਾਂਡਲੇ ਅਤੇ ਮੇਯੱਮੋ ਨੂੰ। ੧੫ ਅੱਗਸਤ ਸੰਨ ੧੯੧੫ ਨੂੰ ਬੀ ਸੋਹਨ ਲਾਲ ‘ਪਾਬਕ’, ਪਹਾੜੀ ਤੋਪਖਾਨੇ ਦੇ ਕੁਝ ਫੌਜੀਆਂ, ਜੋ ਚਾਨਮਾਰੀ ਕਰਕੇ ਵਾਪਸ ਮੇਯੱਮੋ ਜਾ ਰਹੇ ਸਨ, ਨੂੰ ਮੇਯੱਮੋ ਦੇ ਲਾਗੇ ਮਿਲੇ। ਸ਼੍ਰੀ ਸੋਹਨ ਲਾਲ ਇਕ ਜਮਾਦਾਰ ਅਤੇ ਇਕ ਨੈਕ ਨੂੰ ਗਦਰ ਦਾ ਪ੍ਰਚਾਰ ਕਰਨ ਲਗ ਪਏ, ਅਤੇ ਉਨ੍ਹਾਂ ਨੂੰ ਬਲਵੇ ਵਿਚ ਸ਼ਾਮਲ ਹੋਣ ਦੀ ਪ੍ਰੇਰਨਾ ਕੀਤੀ। ਅਗਲੇ ਦਿਨ ਫਿਰ ਮਿਲਣ ਦਾ ਇਕਰਾਰ ਕਰਕੇ ਜਦ ਤੁਰਨ ਲਗੇ ਹੱਥ ਮਿਲਾਇਆ, ਜਮਾਦਾਰ ਨੇ ਝਟਕਾ ਮਾਰਕੇ ਸ਼੍ਰੀ ਸੋਹਨ ਲਾਲ ਨੂੰ ਜੱਫਾ ਮਾਰ ਲਿਆ। ਸ਼੍ਰੀ ਸੋਹਨ ਲਾਲ ਨੇ ਆਪਣੀਆਂ ਜੇਬਾਂ ਵਿਚੋਂ ਦੋ ਭਰੇ ਪਸਤੌਲ ਕੱਢਣ ਦੀ ਕੋਸ਼ਸ਼ ਕੀਤੀ, ਪਰ ਕੋਲ ਖੜੇ ਨੇਕ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ[1]। ਸ਼੍ਰੀ ਸੋਹਨ ਲਾਲ ਦੀ ਤਲਾਸ਼ੀ ਲੈਣ ਉਤੇ ਉਨ੍ਹਾਂ ਕੋਲੋਂ ਦੋ ਭਰੇ ਪਸਤੌਲ, ੨੭੦ ਗੋਲੀਆਂ, ਇਨਕਲਾਬੀ ਸਾਹਿਤ, ਅਤੇ ਕਾਗਜ਼, ਜਿਨ੍ਹਾਂ ਉਤੇ ਬੰਬ ਬਨਾਉਣ ਦੇ ਨੁਸਖੇ ਲਿਖੇ ਸਨ, ਫੜੇ ਗਏ। ਸ਼੍ਰੀ ਸੋਹਨ ਲਾਲ ‘ਪਾਥਕ’ ਉਤੇ ਸੈਸ਼ਨ ਜੱਜ ਮਾਂਡਲੇ ਦੀ ਕਚੈਹਰੀ ਵਿਚ ਵਖਰਾ ਮੁਕੱਦਮਾ ਚਲਾਕੇ ਉਨ੍ਹਾਂ ਨੂੰ ਫਾਂਸੀ ਦੇਕੇ ੧੦ ਫਰਵਰੀ ੧੯੧੬ ਸ਼ਹੀਦ ਕੀਤਾ ਗਿਆ। ਇਕ ਦੋ ਦਿਨ ਪਿਛੋਂ ਸ਼੍ਰੀ ਸੋਹਨ ਲਾਲ ਦੋ ਸਾਥੀ ਸ਼੍ਰੀ ਨਰੈਣ ਸਿੰਘ ਵੀ ਮੇਯੱਮੋਂ ਦੇ ਇਕ ਤੰਦੂਰ ਉਤੇ ਫੜੇ ਗਏ। ਪੁਲਸ ਦੇ ਜੋ ਆਦਮੀ ਸ਼੍ਰੀ ਨਰੈਣ ਸਿੰਘ ਨੂੰ ਗ੍ਰਿਫਤਾਰ ਕਰਨ ਗਏ, ਉਨ੍ਹਾਂ ਨਾਲ ਤਕੜਾ ਘੋਲ ਹੋਇਆ, ਜਿਸ ਵਿਚ ਸ਼੍ਰੀ ਨਰੈਣ ਸਿੰਘ ਨੇ ਪਸਤੌਲ ਵਰਤਣ ਦੀ ਕੋਸ਼ਸ਼ ਕੀਤੀ। ਸ਼੍ਰੀ ਨਰੈਣ ਸਿੰਘ ਪਾਸੋਂ ਵੀ ਪਸਤੌਲ, ਗੋਲੀਆਂ, ‘ਗਦਰ’ ਅਖਬਾਰ ਅਤੇ ਤੁਰਕੀ ਫਤਵੇ ਦੀਆਂ ਕਾਪੀਆਂ ਫੜੀਆਂ ਗਈਆਂ।

ਜਿਹੜੀ ਪਾਰਟੀ (ਸ਼੍ਰੀ ਨਿਰੰਜਨ ਸਿੰਘ ਅਤੇ ਸ਼੍ਰੀ ਪਾਲਾ ਸਿੰਘ) ਪਿਆਬਵੇ ਗਈ ਸੀ, ਉਸ ਨੇ ਸ਼੍ਰੀ ਕਾਲਾ ਸਿੰਘ ਨੈਕ, ਸ਼੍ਰੀ ਕਿਰਪਾ ਰਾਮ ਸਕੂਲ ਮਾਸਟਰ ਅਤੇ ਸ਼੍ਰੀ ਪਰਤਾਪ ਸਿੰਘ ਅਸਿਸਟੈਂਟ ਸਕੂਲ ਮਾਸਟਰ ਨੂੰ ਆਪਣੇ ਖਿਆਲਾਂ ਦਾ ਬਣਾ ਕੇ ਗਦਰ ਪਾਰਟੀ ਵਿਚ ਸ਼ਾਮਲ ਕਰ ਲਿਆ; ਅਤੇ ਉਨ੍ਹਾਂ ਨੂੰ ਗਦਰੀ ਸਾਹਿਤ, ਪਸਤੌਲ, ਗੋਲੀਆਂ, ਡਿਨੇਮਾਈਟ ਅਤੇ ਬੰਬ ਬਨਾਉਣ ਦੇ ਨੁਸਖੇ ਦਿਤੇ। ਪਰ ਇਤਨੇ ਚਿਰ ਨੂੰ ਸ਼੍ਰੀ ਸੋਹਨ ਲਾਲ ‘ਪਾਥਕ' ਅਤੇ ਉਨ੍ਹਾਂ ਦੇ ਸਾਥੀ ਦੇ ਫੜੇ ਜਾਣ ਦੀ ਖਬਰ ਮਿਲ ਚੁਕੀ ਸੀ। ਸ਼੍ਰੀ ਨਿਰੰਜਨ ਸਿੰਘ ਅਤੇ ਸ਼੍ਰੀ ਪਾਲਾ ਸਿੰਘ ਸਿਆਮ ਨੂੰ ਚਲੇ ਗਏ। ਲਛਮਣ ਸਿੰਘ (ਜੋ ਪਿਛੋਂ ਵਾਅਦਾ ਮੁਆਫ ਗਵਾਹ ਬਣ ਗਿਆ) ਵੀ ਸਿਆਮ ਨੂੰ ਗੱਡੀ ਵਿਚ ਜਾ ਰਿਹਾ ਸੀ; ਪਰ ਉਸ ਮਗਰ ਸੀ. ਆਈ. ਡੀ. ਲੱਗੀ ਹੋਈ ਸੀ, ਅਤੇ ਉਸ ਨੂੰ ਸਰਹੱਦ ਟੱਪਣ ਤੋਂ ਪਹਿਲੋਂ ਫੜ ਲਿਆ ਗਿਆ। ਲਛਮਣ ਸਿੰਘ ਤੋਂ ਭੇਦ ਪਾ ਕੇ ਪੁਲਸ ਨੇ ਬਰਮਾ ਵਿਚੋਂ ਰਲੇ ਬਾਕੀ ਦੇ ਇਨਕਲਾ ਬੀਆਂ ਨੂੰ ਵੀ ਫੜ ਲਿਆ। ਸਿਆਮ ਵਿਚਲੇ ਗਦਰੀ ਇਨਕਲਾ ਥੀਆਂ ਨੂੰ ਸਿਆਮ ਸਰਕਾਰ ਨੇ ਅੰਗਰੇਜ਼ਾਂ ਨਾਲ ਮਿਲਕੇ ਇਸ

ਤਰਾਂ ਆਪਣੇ ਦੇਸ ਵਿਚੋਂ ਕੱਢਿਆ ਕਿ ਸਿਆਮੋਂ ਨਿਕਲਦੇ ਸਾਰ ਉਹ ਅੰਗਰੇਜ਼ਾਂ ਦੇ ਹੱਥ ਆ ਗਏ। ਇਨ੍ਹਾਂ ਸਭ ਉਤੇ ਮਾਂਡਲੇ ਵਿਚ ਅਗੋਂ ਪਿੱਛੋਂ ਦੋ ਕੇਸ ਚਲਾ ਕੇ ਸਜ਼ਾਵਾਂ ਦਿੱਤੀਆਂ ਗਈਆਂ। ‘ਭਾਈ’ ਸੰਤੋਖ ਸਿੰਘ ਅਤੇ ਚੰਦ ਇਕ ਹੋਰ ਇਨਕਲਾਬੀ ਵੇਲੇ ਸਿਰ ਪਤਾ ਲੱਗ ਜਾਣ ਕਰਕੇ ਚੀਨ ਰਾਹੀਂ ਨਿਕਲਕੇ ਫੜੇ ਜਾਣੋਂ ਬਚ ਗਏ।

ਸਿਆਮ-ਬਰਮਾ ਦੀ ਸਕੀਮ ਵਿਚ ਭਾਵੇਂ, ਹਿੰਦ ਵਿਚ ਫੌਜੀ ਬਗਾਵਤ ਰਾਹੀਂ ਅੰਗਰੇਜ਼ੀ ਹਕੂਮਤ ਦਾ ਮੁਢ ਹਲਾਏ ਬਗੈਰ, ਅੰਤਮ ਸਫਲਤਾ ਦੇ ਬਹੁਤੇ ਬੀਜ ਨਹੀਂ ਸਨ; ਪਰ ਇਹ ਸਕੀਮ ਬਿਲਕੁਲ ਹਵਾਈ ਨਹੀਂ ਸੀ। ਸਰ ਮਾਈਕਲ ਓਡਵਾਇਰ ਮੁਤਾਬਕ ਬਰਮਾ ਵਿਚ ਉਸ ਸਮੇਂ ਗੋਰੇ ਫੌਜੀ ਨਾ ਹੋਇਆਂ ਬਰਾਬਰ ਸਨ ਅਤੇ ਕੇਵਲ ਹਿੰਦੀ ਸਿਪਾਹੀ ਇਸ ਦੀ ਰੱਖਿਆ ਕਰ ਰਹੇ ਸਨ[2]। ਅਰਥਾਤ ਜੇਕਰ ਬਰਮਾ ਦੇ ਹਿੰਦੀ ਫੌਜੀ ਇਨਕਲਾਬੀਆਂ ਦਾ ਸਾਥ ਦੇਂਦੇ ਤਾਂ ਬਰਮਾ ਵਿਚ ਇਕ ਵੇਰ ਅੰਗਰੇਜ਼ਾਂ ਵਾਸਤੇ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਸਨ। ਬਰਮਾ ਦੀ ਸਰਹੱਦ ਉੱਤੇ ਜੰਗਲਾਂ ਵਿਚ ਕੁਝ ਸੈਂਕੜੇ ਹਿੰਦੀ ਜਰਮਨ ਅਫਸਰਾਂ ਦੀ ਕਮਾਨ ਹੇਠ ਅਕੱਠੇ ਵੀ ਹੋ ਗਏ ਸਨ, ਜਿਨ੍ਹਾਂ ਨਾਲ ਲੜਨ ਲਈ ਇਕ ਗੋਰਖਿਆਂ ਦਾ ਬੈਟੈਲੀਅਨ ਭੇਜਿਆ ਗਿਆ, ਪਰ ਹਿੰਦੀ ਅਤੇ ਜਰਮਨ ਸਰਹੱਦ ਪਾਰ ਕਰਕੇ ਚੀਨ ਵਿਚ ਜਾ ਵੜੇ[3]

ਸਿਆਮ-ਬਰਮਾ ਦੀ ਸਕੀਮ ਫੇਲ੍ਹ ਹੋਣ ਦਾ ਇਕ ਕਾਰਨ ਇਹ ਸੀ ਕਿ ਅੰਗਰੇਜ਼ੀ ਸਰਕਾਰ ਨੂੰ ਇਸ ਦੀ ਜਲਦੀ ਸੂਹ ਮਿਲ ਗਈ ਸੀ। ਮਨੀਲਾ ਦੇ ਅੰਗਰੇਜ਼ ਕੌਂਸਲ ਨੇ ਬਰਮਾ ਦੀ ਸੀ. ਆਈ. ਡੀ. ਨੂੰ ਸ਼੍ਰੀ ਮੁਕਤਬਾ ਹੁਸੈਨ ਬਾਰੇ ਇਤਲਾਹ ਭੇਜ ਦਿੱਤੀ ' ਸੀ ਕਿ ਉਹ ਬਰਮਾ ਆ ਰਹੇ ਸਨ[4]। ਅਪ੍ਰੈਲ ੧੯੧੫ ਵਿਚ ਸ਼੍ਰੀ ਮਜਤਬਾ ਹੁਸੈਨ ਦੀ ਸਿੰਘਾਪੁਰ ਇਕ ਚਿੱਠੀ ਬੋਚੀ ਗਈ, ਜਿਸ ਵਿਚ ਰੰਗੂਨ ਡਾਕਖਾਨੇ ਦੇ ਬਕਸ ਨੰ: ੩੪੦ ਦਾ ਪਤਾ ਦਿੱਤਾ ਹੋਇਆ ਸੀ। ਇਸ ਤੋਂ ਪੁਲਸ ਨੇ ਅਗੋਂ ਸੂਹ ਕੱਢ ਲਈ।

ਇਸ ਸਕੀਮ ਦੇ ਫੇਲ ਹੋਣ ਦਾ ਦੂਸਰਾ ਕਾਰਨ ਇਹ ਸੀ ਕਿ ਜਰਮਨ ਅਫਸਰ, ਜਿਨਾਂ ਇਨਕਲਾਬੀਆਂ ਨੂੰ ਫੌਜੀ ਸਿਖਲਾਈ ਦੇਣੀ ਸੀ, ਨਾ ਪੁਜੇ।‘ਭਾਈ ਸੰਤੋਖ ਸਿੰਘ ਨੇ ਅਮਰੀਕਾ ਤੋਂ ਆਉਣ ਵਾਲੇ ਹੱਥਿਆਰਾਂ, ਜਿਨ੍ਹਾਂ ਨਾਲ ਇਨਕਲਾਬੀਆਂ ਦੀ ਫੌਜੀ ਮੁਹਿੰਮ ਨੂੰ ਸਨੱਧ ਬੱਧ ਕਰਨਾ ਸੀ, ਨੂੰ ਲੁਕਾ ਕੇ ਰੱਖਣ ਲਈ ਪਾਖੋ ਤੋਂ ਅਗੇ ਚੰਦਰਾਈ (Chandri) ਦੇ ਜੰਗਲਾਂ ਵਿਚ ਖੁੰਦਕਾਂ ਖੁਦਵਾਈਆਂ ਹੋਈਆਂ ਸਨ[5]; ਪਰ ਇਹ ਹੱਥਿਆਰ

ਵੀ ਨਾ ਪੁਜੇ।

ਹੱਥਿਆਰ ਪੁਚਾਉਣ ਦੀਆਂ ਕੋਸ਼ਸ਼ਾਂ[6]

ਜਰਮਨ ਅਫਸਰਾਂ ਨੂੰ ਸਿਆਮ ਅਥਵਾ ਬੰਗਾਲ ਵਿਚ ਭੇਜਣ ਅਤੇ ਹੱਥਿਆਰ ਪੁਚਾਣ ਦੀਆਂ ਕੋਸ਼ਸ਼ਾਂ ਆਪਸ ਵਿਚ ਸੰਬੰਧਤ ਹਨ, ਇਸ ਵਾਸਤੇ ਇਨ੍ਹਾਂ ਦਾ ਜ਼ਿਕਰ ਇਕੇ ਥਾਂ ਕੀਤਾ ਜਾਂਦਾ ਹੈ। ਜਿਨ੍ਹਾਂ ਜਹਾਜ਼ਾਂ ਵਿਚ ਹੱਥਿਆਰ ਭੇਜਣ ਦੇ ਯਤਨ

੧੪੧


  1. ਸਿਆਮ-ਬਰਮਾ ਦੀ ਸਕੀਮ ਵਿਚ ਹਿੱਸਾ ਲੈਣ ਵਾਲੇ ਇਨਕ ਸਾਬੀਆਂ ਦਾ ਬਿਆਨ ਹੈ ਕਿ ਪਹਾਡ਼ੀ ਤੋਪਖਾਨੇ ਦੇ ਜਮਾਂਦਾਰ ਨੇ, ਸ੍ਰੀ ਸੋਹਨ ਲਾਲ ਦੀ ਬਰਮਾਂ ਵਿਚ ਪਹਿਲੀ ਫੇਰੀ ਸਮੇਂ, ਇਨਕਲਾਬੀਆਂ ਵਲੋਂ ਬਰਮਾ ਉਤੇ ਹਮਲਾ ਹੋਣ ਦੀ ਸੂਰਤ ਵਿਚ ਉਨ੍ਹਾਂ ਦਾ ਸਾਥ ਦੇਣ ਦਾ ਬਚਨ ਦਿੱਤਾ ਸੀ। ਇਸੇ ਕਰਕੇ ਸ੍ਰੀ ਸੋਹਨ ਲਾਲ ਇਸ ਹਮਲੇ ਦਾ ਇੰਤਜ਼ਾਮ ਕਰਨ ਸਿਆਮ ਚਲੇ ਗਏ ਸਨ। ਸਿਆਮ ਤੋਂ ਆਕੇ ਉਹ ਇਸ ਤੋਪਖਾਨੇ ਦੇ ਇਕ ਕੰਮਪਊਡਰ ਨੂੰ ਵੀ ਮਿਲੇ, ਜਿਸ ਨੇ ਅੰਗਰੇਜ਼ ਅਫਸਰਾਂ ਪਾਸ ਮੁਖਬਰੀ ਕਰ ਦਿੱਤੀ। ਇਸ ਮੁਖਬਰੀ ਪਿਛੋਂ ਸਮਾਂਦਾਰ ਨੇ ਆਪਣੀ ਜਾਨ ਬਚਾਉਣ ਦੀ ਖਾਤਰ ਸ੍ਰੀ ਸੋਹਨ ਲਾਲ ਨੂੰ ਫੜਵਾ ਦਿੱਤਾ।
  2. ODwyer, p. 189.
  3. Hardinge, p. 128,
  4. Mandlay Case, Evidence of M. J. Chisholm. D.I.G. police, Burma.
  5. San Francisco Trial, Testimony of Shiv Dyal Kapur.
  6. ਇਸ ਬਾਰੇ ਦਿਤੇ ਵਾਕਿਆਤ ਦੀ ਤਫਸੀਲ, ਰੌਲਟ ਰੀਪੋਟ ਦੇ ਸਤਵੇਂ ਕਾਂਡ, ਤੀਸਰੇ ਅਤੇ ਸੈਨਫ੍ਰਾਂਸਿਸਕੋ ਮੁਕੱਦਮਿਆਂ ਦੇ ਫੈਸਲੇ ਅਤੇ ਗਵਾਹੀਆਂ (ਖਾਸ ਕਰ ਹਰਚਰਨ ਦਾਸ, ਜੋਧ ਸਿੰਘ ਅਤੇ ਕੁਮੁਦਨ) ਪ ਮੁਕਰਜੀ ਦੀਆਂ ਗਵਾਹੀਆਂ), ਅਤੇ ੧੩ ਮਈ ੧੯੧੮ ਦੇ ਪਾਇਓਨੀਅਰ ਅਖਬਾਰ ਵਿਚ ਛਪੀ ਰੀਪੋਟ, ਵਿਚੋਂ ਲਈ ਗਈ ਹੈ।