|
ਮੁਆਫਕ ਨਾ ਰਹਿਣ ਕਰਕੇ ਉਨ੍ਹਾਂ ਨੂੰ ਆਪਣਾ ਘਰ ਸਾਂਭਣ ਦਾ ਵਧੇਰੇ ਫਿਕਰ ਪੈ ਗਿਆ ਹੋਵੇ। ‘ਪੰਡਤ ਰਾਮ ਚੰਦ ‘ਪਸ਼ਾਵਰੀਆ ਇਹ ਵੀਚਾਰ ਆਮ ਪ੍ਰਚੱਲਤ ਹੈ ਕਿ ਲਾ: ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਸਾਰ, ‘ਪੰਡਤ’ ਰਾਮ ਚੰਦ ਗਦਰ ਪਾਰਟੀ ਦੇ ਆਗੂ ਬਣ ਗਏ, ਜਾਂ ਉਨ੍ਹਾਂ ਦੇ ਹੱਥ ਗਦਰ ਪਾਰਟੀ ਦਾ ਕੰਟਰੋਲ ਚਲਾ ਗਿਆ। ਇਹ ਖਿਆਲ ਗਲਤ ਹੈ। ਪਿਛੇ ਵੇਖਿਆ ਜਾ ਚੁਕਾ ਹੈ ਕਿ ਲਾ: ਹਰਦਿਆਲ ਦੇ ਚਲੇ ਜਾਣ ਉਤੇ ‘ਭਾਈ’ ਸੰਤੋਖ ਸਿੰਘ ਉਨ੍ਹਾਂ ਦੀ ਥਾਂ ਜਨਰਲ ਸਕੱਤ੍ਰ ਚੁਣੇ ਗਏ; ਅਤੇ ਸ਼੍ਰੀ ਸੋਹਨ ਸਿੰਘ ‘ਭਕਨਾ’, ਪ੍ਰਧਾਨ ਗਦਰ ਪਾਰਟੀ, ਅਤੇ ‘ਭਾਈ' ਸੰਤੋਖ ਸਿੰਘ ਹੋਰਨਾਂ ਸਾਥੀਆਂ ਨਾਲ ਮਿਲ ਕੇ ਗਦਰ ਪਾਰਟੀ ਦਾ ਕੰਮ ਚਲਾਉਂਦੇ ਰਹੇ[1]। ‘ਪੰਡਤ’ ਰਾਮ ਚੰਦ ਲਾ: ਹਰਦਿਆਲ ਪਿਛੋਂ ‘ਗਦਰ' ਅਖਬਾਰ ਦੇ ਐਡੀਟਰ ਬਣੇ[2], ਅਤੇ ਇਸ ਹੈਸੀਅਤ ਵਿਚ ਉਨ੍ਹਾਂ ਦੀ ਪੋਜ਼ੀਸ਼ਨ ਗਦਰ ਪਾਰਟੀ ਲਹਿਰ ਵਿਚ ਅਹਿਮ ਸੀ। ਪਰ ਲਾ; ਹਰਦਿਆਲ ਦੇ ਅਮਰੀਕਾ ਵਿਚ ਰਹਿਣ ਸਮੇਂ, ਜਾਂ ਜਾਣ ਪਿਛੋਂ, ਉਹ ਗਦਰ ਪਾਰਟੀ ਦੇ ਸਾਧਾਰਨ ਉਹਦੇਦਾਰ ਵੀ ਨਹੀਂ ਬਣਾਏ ਗਏ। ਪਹਿਲਾ ਸੰਸਾਰ ਯੁੱਧ ਛਿੜਨ ਤੋਂ ਥੋੜਾ ਅਰਸਾ ਪਹਿਲੋਂ ‘ਭਾਈ ਭਗਵਾਨ ਸਿੰਘ ਅਤੇ ਸ਼੍ਰੀ ਬਰਕਤੁਲਾ ਅਮਰੀਕਾ ਆ ਗਏ ਸਨ। ਸ਼੍ਰੀ ਸੋਹਨ ਸਿੰਘ ‘ਭਕਨਾ’, ਅਤੇ ਸ਼੍ਰੀ ਜਵਾਲਾ ਸਿੰਘ ਅਤੇ ਸ਼੍ਰੀ. ਕੇਸਰ ਸਿੰਘ, ਗਦਰ ਪਾਰਟੀ ਦੇ ਦੋ ਮੀਤ-ਪ੍ਰਧਾਨਾਂ, ਦੇ ਹਿੰਦ ਨੂੰ ਗਦਰੀ ਮੁਹਿੰਮ ਦੇ ਸੰਬੰਧ ਵਿਚ ਚਲੇ ਜਾਣ ਉਤੇ, ‘ਭਾਈ ਭਗਵਾਨ ਸਿੰਘ ਗਦਰ ਪਾਰਟੀ ਦੇ ਪ੍ਰਧਾਨ ਚੁਣੇ ਗਏ ਅਤੇ ਸ਼੍ਰੀ ਬਰਕਤੁਲਾ ਮੀਤ ਪ੍ਰਧਾਨ[3]। ਸੈਨਵਾਂਸਿਸਕੋ ਕੇਸ ਦੇ ਜੱਜ ਲਿਖਦੇ ਹਨ ਕਿ “ਭਾਈ” ਭਗਵਾਨ ਸਿੰਘ ਬੜੇ ਕਾਬਿਲ, ਬਹੁ-ਰੁਖੀ ਲਿਆਕਤ ਵਾਲੇ ਤੇ ਝੱਟ ਗਲ ਤਾੜ ਜਾਣ ਵਾਲੇ ਆਦਮੀ ਹਨ, ਜਿਨ੍ਹਾਂ ਦਾ ਆਪਣੇ ਦੇਸ ਵਾਸੀਆਂ ਵਿਚ ਬਹੁਤ ਰਸੂਖ ਹੈ”[4]। ਸ਼੍ਰੀ ਮੁਹੰਮਦ ਬਰਕਤੁਲਾ ਜਾਪਾਨ ਵਿਚ ਪ੍ਰੋਫੈਸਰ ਰਹਿ ਚੁਕੇ ਸਨ। ਇਸ ਵਾਸਤੇ ਇਹ ਮੰਨਣ ਵਿਚ ਨਹੀਂ ਆ ਸਕਦਾ ਕਿ ਇਨ੍ਹਾਂ ਸੱਜਣਾਂ ਦੀ ਹੋਂਦ ਵਿਚ, ‘ਪੰਡਤ’ ਰਾਮ ਚੰਦ, ਜੋ ਉਸ ਵਕਤ ਪਾਰਟੀ ਦੇ ਸਾਧਾਰਨ ਓਹਦੇਦਾਰ ਵੀ ਨਹੀਂ ਸਨ, ਗਦਰ ਪਾਰਟੀ ਦੇ ਕਰਤਾ ਧਰਤਾ ਬਣ ਗਏ ਹੋਣ। ਜਾਪਦਾ ਹੈ ਕਿ ਗਦਰ ਪਾਰਟੀ ਦੀ ਵਾਗ ਡੋਰ ‘ਪੰਡਤ’ ਰਾਮ ਚੰਦ ਦੇ ਓਦੋਂ ਹੱਥ ਆਈ, ਜਦ ਪਾਰਟੀ ਦੇ ਚੀਦਾ ਚੀਦਾ ਤਕਰੀਬਨ ਸਭ ਕਾਰਕੁਨ ਹਿੰਦ ਅਤੇ ਸਿਆਮ ਆਦਿ ਦੀਆਂ ਗਦਰੀ ਮੁਹਿੰਮਾਂ ਉਤੇ ਅਮਰੀਕਾ ਤੋਂ ਬਾਹਰ ਜਾ ਚੁਕੇ ਸਨ। ‘ਭਾਈ’ ਭਗਵਾਨ ਸਿੰਘ ਅਕਤੂਬਰ ੧੯੧੪ ਦੇ ਅਖੀਰ[5] ਵਿਚ ਸੈਨਵਾਂਸਿਸਕੋ ਤੋਂ ਰਵਾਨਾ ਹੋਏ, ਅਤੇ ਸ਼੍ਰੀ ਬਰਕਤੁਲਾ ਗਾਲਬਨ ਇਸ ਤੋਂ ਪਹਿਲੋਂ ਹਿੰਦ ਦੇ ਗਵਾਂਢੀ ਦੇਸਾਂ ਵਿਚ ਕੰਮ ਕਰਨ ਖਾਤਰ ਅਮਰੀਕਾ ਛੱਡ ਚੁਕੇ ਸਨ। ‘ਭਾਈ’ ਸੰਤੋਖ ਸਿੰਘ ਨੂੰ ‘ਭਾਈ’ ਭਗਵਾਨ ਸਿੰਘ ਨੇ ਸਿਆਮ ਭੇਜਿਆ ਸੀ[6], ਜਿਸ ਦਾ ਮਤਲਬ ਹੈ ਕਿ ਉਹ ਅਕਤੂਬਰ ੧੯੧੪ ਤੋਂ ਪਹਿਲੋਂ ਅਮਰੀਕਾ ਤੋਂ ਜਾ ਚੁਕੇ ਸਨ। ਗਦਰ ਪਾਰਟੀ ਦੇ ਪੁਰਾਣੇ ਉਹਦੇਦਾਰਾਂ ਵਿਚੋਂ ਕੇਵਲ ਸ਼੍ਰੀ ਮੁਨਸ਼ੀ ਰਾਮ, ਜੋ ਪਾਰਟੀ ਕਾਇਮ ਹੋਣ ਵੇਲੇ ਤੋਂ ਮੀਤ ਸਕੱਤ |
ਚਲੇ ਆਉਂਦੇ ਸਨ, ਯੁਗੰਤਰ ਆਸ਼ਰਮ ਵਿਚ ਰਹਿ ਗਏ ਸਨ, ਅਤੇ ਉਹ ਵੀ ਜਨਵਰੀ ਸੰਨ ੧੯੧੫ ਵਿਚ ‘ਪੰਡਤ’ ਰਾਮ ਚੰਦ ਨਾਲ ਲੜ ਕੇ ਆਸ਼ਰਮ ਛੱਡ ਗਏ[7]। ਅਰਥਾਤ ਜਨਵਰੀ ੧੯੧੫ ਤਕ ‘ਪੰਡਤ’ ਰਾਮ ਚੰਦ ਦਾ ਪਾਰਟੀ ਵਿਚ ਜ਼ੋਰ ਇਤਨਾ ਸੀ ਕਿ ਜ਼ਾਤੀ ਇਖਤਲਾਫ ਹੋ ਜਾਣ ਦੀ ਚੁਕਾ ਪਾਰਟੀ ਦੇ ਪੁਰਾਣੇ ਵਰਕਰਾਂ ਨੂੰ ਆਸ਼ਰਮ ਛੱਡ ਕੇ ਚਲੇ ਜਾਣ ਲਈ ਮਜਬੂਰ ਹੋਣਾ ਪਿਆ। ਸ਼੍ਰੀ ਮੁਨਸ਼ੀ ਰਾਮ ਪਾਲਸੀ ਬਾਰੇ ਮਤ ਭੇਦ ਹੋ ਜਾਣ ਕਰਕੇ ਨਹੀਂ ਛੱਡ ਗਏ ਸਨ, ਕਿਉਂਕਿ ਉਹ ਆਸ਼ਰਮ ਛੱਡ ਜਾਣ ਪਿਛੋਂ ਵੀ ਪਾਰਟੀ ਦੇ ਵਫਾਦਾਰ ਰਹੇ[8]। ਜਾਪਦਾ ਹੈ ਕਿ ‘ਪੰਡਤ' ਰਾਮ ਚੰਦ ਗਦਰ ਪਾਰਟੀ ਦੇ ਆਗੂ ਹੀ ਨਹੀਂ ਸੀ ਬਣ ਗਏ, ਬਲਕਿ ਉਹ ਇਸ ਦੇ ਵਾਹਦ ਕੰਟਰੋਲਰ ਜਾਂ ਡਿਕਟੇਟਰ ਬਣ ਬੈਠੇ, ਜਿਨ੍ਹਾਂ ਨੂੰ ਉਨ੍ਹਾਂ ਦੀ ਗੱਦੀ ਤੋਂ ਨਹੀਂ ਸੀ ਹਿਲਾਇਆ ਜਾ ਸਕਦਾ। ਜਰਮਨੀ ਦੇ ਬਦੇਸ਼ੀ ਮਹਿਕਮੇਂ ਦੇ ਇਕ ਵਡੇ ਕਰਮਚਾਰੀ ਹੋਰ ਵੌਨ ਵੀਜ਼ਨਡੈੱਕ (Herr Von Wesendonk) ਨੇ ਕਹਿਲਾ ਭੇਜਿਆ ਸੀ ਕਿ ‘ਪੰਡਤ’ ਰਾਮ ਚੰਦ ਦੀਆਂ ਸੈਨਫਾਂਸਿਸਕੋ ਵਿਚ ਕਾਰਰਵਾਈਆਂ ਤਸੱ ਲੀ ਬਖਸ਼ ਨਹੀਂ[9]। ਮਿਸ਼ਨ ਬੈਂਕ ਵਿਚ ਹਿੰਦੀਆਂ ਦੇ ਤਿੰਨ ਹਸਾਬ ਸਨ; ਪੈਸੇਫਿਕ ਕੋਸਟ ਹਿੰਦੁਸਤਾਨੀ ਐਸੋਸੀਏਸ਼ਨ ਦੇ ਨਾਮ, ਯਗੰਤਰ ਆਸ਼ਰਮ ਦੇ ਨਾਮ, ਅਤੇ ‘ਪੰਡਤ’ ਰਾਮ ਚੰਦ ਦੇ ਜ਼ਾਤੀ ਨਾਮ[10]। ਹਰਚਰਨ ਦਾਸ ਨੇ ਆਪਣੀ ਗਵਾਹੀ ਵਿਚ ਦੱਸਿਆ ਕਿ ਦੋ ਅਲੈਹਦਾ ਫੰਡ ਰੱਖੇ ਜਾਂਦੇ ਸਨ। ਇਕ ਆਸ਼ਰਮ ਅਤੇ ਅਖਬਾਰ ਦੇ ਖਰਚ ਚਲਾਉਣ ਲਈ, ਜਿਸ ਦੇ ਹਿਸਾਬ ਦੀ ਮਾਹਵਾਰੀ ਰੀਪੋਟ ਭੇਜੀ ਜਾਂਦੀ ਸੀ; ਦੂਸਰਾ ਕੌਮੀ ਫੰਡ, ਜੋ ‘ਪੰਡਤ’ ਰਾਮ ਚੰਦ ਦੀ ‘ਜੇਬ’ ਵਿਚ ਰਹਿੰਦਾ ਸੀ, ਅਤੇ ਜਿਸ ਦਾ ‘ਪੰਡਤ’ ਰਾਮ ਚੰਦ ਅਤੇ ਉਸ ਦੇ ਸਕੱਤ ਸ਼੍ਰੀ ਗੋਧਾ ਰਾਮ ਬਿਨਾਂ ਕੋਈ ਹਸਾਬ ਨਹੀਂ ਸੀ ਵੇਖ ਸਕਦਾ[11]। ਅਮਰੀਕਾ ਵਿਰੁਧ ਕਾਰਵਾਈਆਂ ਦੀ ਰੀਪੋਟ ਵਿਚ ਵੀ ਲਿਖਿਆ ਹੈ ਕਿ ‘ਪੰਡਤ’ ਰਾਮ ਚੰਦ ਨੇ ਜ਼ਾਤੀ ਫਾਇਦੇ ਉਠਾਉਣੇ ਸ਼ੁਰੂ ਕਰ ਦਿਤੇ[12]। ਬਲਕਿ ਜਰਮਨ ਜੁੱਟ ਦੇ ਕਈ ਆਦਮੀ (Von Goltzheim) ‘ਪੰਡਤ’ ਰਾਮ ਚੰਦ ਉੱਤੇ ਅੰਗਰੇਜ਼ਾਂ ਦਾ ਜਾਸੂਸ ਹੋਣ ਦਾ ਸ਼ੱਕ ਕਰਦੇ ਸਨ<refSan Francisco Trail, Testimonny Of George W.Hartz.></ref>; ਅਤੇ ਵੌਨ ਗੋਲਟਜ਼ਹੀਅਮ ਅਤੇ ਮਿਸਜ਼ ਲੀਊਹਾਸਰ(Mrs. Leouhauser) ਨੇ ‘ਪੰਡਤ’ ਰਾਮ ਚੰਦ ਨੂੰ ਉਨ੍ਹਾਂ ਦੀ ਗੱਦੀ ਤੋਂ ਲਾਉਣ ਲਈ ਲਾ: ਹਰਦਿਆਲ, ਜੋ ਉਸ ਸਮੇਂ ਕੁਸਤਨਤੁਨੀਆ ਸਨ, ਨੂੰ ਪ੍ਰੇਰਨ ਦੀ ਕੋਸ਼ਸ਼ ਕੀਤੀ[13]। ਇਨ੍ਹਾਂ ਸਭ ਗੱਲਾਂ ਦੇ ਬਾਵਜੂਦ 'ਪੰਡਤ' ਰਾਮ ਚੰਦ ਨੂੰ ਉਨ੍ਹਾਂ ਦੀ ਗੱਦੀ ਤੋਂ ਹਿਲਾਇਆ ਨਾ ਜਾ ਸਕਿਆ। ਬਲਕਿ ਹਿੰਦ ਅਤੇ ਧੁਰ ਪੂਰਬ ਵਿਚ ਗਦਰ ਪਾਰਟੀ ਲਹਿਰ ਫੇਲ ਹੋ ਜਾਣ ਪਿਛੋਂ ਜਦ ‘ਭਾਈ’ ਭਗਵਾਨ ਸਿੰਘ ਅਤੇ ‘ਭਾਈ’ |
੧੪੭
- ↑ ਨੌਵਾਂ ਕਾਂਡ।
- ↑ Mandlay Case. Judgement, p. 32.
- ↑ San Francisco Trial, Charge to the Jury by the Judge, p. 702.
- ↑ Ibid.
- ↑ Ibid, p. 702.
- ↑ Ibid, p. 711.
- ↑ San Francisco Trial, Charge to the Jury by the Judge, p. 709.
- ↑ Ibid.
- ↑ Ibid, Testimony of Gregurevich.
- ↑ San Francisco Trial, Testimony of Herbert A. Thayer.
- ↑ Ibid, Testimony of Harcharan Das.
- ↑ Un-American Activities, p. 214.
- ↑ Ibid, Charge to the Jury by the Judge, p. 712.