|
ਨੇ ਆਪਣੀ ਸਾਰੀ ਜਾਇਦਾਦ ਅਤੇ ਕਮਾਈ ਗਦਰ ਪਾਰਟੀ ਦੇ ਹਵਾਲੇ ਕਰਕੇ ਦੇਸ ਨੂੰ ਗਦਰੀ ਮੁਹਿੰਮ ਲਈ ਜਾਣਾ ਸੀ*। ਇਕ ਕੈਨੇਡਾ ਵਾਸੀ ਗੋਰੇ ਦੀ ਬਰਤਾਨੀਆਂ ਦੇ ਲੜਾਈ ਦੇ ਵਜ਼ੀਰ ਨੂੰ ਦਿੱਤੀ ਇਤਲਾਹ ਅਤੇ ਸਰਕਾਰ ਹਿੰਦ ਦੇ ਸੀ. ਆਈ. ਡੀ. ਦੇ ਡਾਇਰੈਕਟਰ ਦੀ ਰੀਪੋਟ ਮੁਤਾਬਕ, ਕੈਨੇਡਾ ਅਤੇ ਅਮਰੀਕਾ ਦੇ ਕਿਤਨੇ ਹਿੰਦੀ ਕਾਮਿਆਂ ਨੇ ਗਦਰੀ ਇਨਕਲਾਬੀਆਂ ਨੂੰ ਹਿੰਦ ਭੇਜਣ ਵਾਸਤੇ ਆਪਣੀਆਂ ਜਾਇਦਾਦਾਂ ਅੱਧੀ ਕੀਮਤ ਉਤੇ ਵੇਚਣੀਆਂ ਲਾ ਦਿੱਤੀਆਂ। ‘ਗਦਰ’ ਅਖਬਾਰ ਅਤੇ ਯੁਗੰਤਰ ਆਸ਼ਰਮ ਵਿਚ ਕੰਮ ਕਰਨ ਵਾਲੇ ਇਨਕਲਾਬੀ ਪਹਿਲੋਂ ਆਪਣੇ ਪਲਿਓਂ ਖਰਚ ਕਰ ਕੇ ਕੰਮ ਕਰਦੇ ਰਹੇ, ਅਤੇ ਪਿਛੋਂ ਬਿਨਾਂ ਕਿਸੇ ਦੇ ਸਿਰਫ ਰੋਟੀ, ਕਪੜਾ ਅਤੇ ਦੋ ਡਾਲਰ ਮਹੀਨਾ ਤਨਖਾਹ ਜੇਬ ਖਰਚ ਲੈ ਕੇ,। ਸ਼੍ਰੀ ਸੋਹਨ ਸਿੰਘ ‘ਭਕਨਾ' ਦੱਸਦੇ ਹਨ ਕਿ ਇਕ ਵੇਰ ਇਕ ਆਇਰਿਸ਼ ਦੇਸ਼-ਭਗਤ ਯੁਗੰਤਰ ਆਸ਼ਰਮ ਵੇਖਣ ਆਏ, ਅਤੇ ਕਿਤਨੇ ਦੇਸ਼-ਭਗਤਾਂ ਨੂੰ ਕੰਮ ਕਰਦਿਆਂ ਵੇਖ ਕੇ ਪੁਛਣ ਲਗੇ ਕਿ ਕਿਤਨਾ ਖਰਚ ਆਉਂਦਾ ਹੈ। ਸ਼੍ਰੀ ਸੋਹਨ ਸਿੰਘ ਨੇ ਦੱਸਿਆ ਕਿ ਕੇਵਲ ਦੋ ਡਾਲਰ ਰੋਜ਼ਾਨਾ; ਕਿਉਂਕਿ ਸਬਜ਼ੀਆਂ ਭਾਜੀਆਂ ਸ਼੍ਰੀ ਜਵਾਲਾ ਸਿੰਘ, ‘ਸੰਤ’ ਵਸਾਖਾ ਸਿੰਘ ਤੇ ‘ਭਾਈ ਸੰਤੋਖ ਸਿੰਘ ਦੀ ਫਾਰਮ ਤੋਂ ਮੁਫਤ ਆ ਜਾਂਦੀਆਂ ਸਨ, ਅਤੇ ਕੇਵਲ ਡਬਲ ਰੋਟੀ ਮੂਲ ਲਈ ਜਾਂਦੀ ਸੀ [। ਤਨਖਾਹ ਕਿਸੇ ਨੂੰ ਵੀ ਨਹੀਂ ਸੀ ਦਿੱਤੀ ਜਾਂਦੀ। ਇਹ ਸੁਣ ਕੇ ਉਸ ਆਇਰਿਸ਼ ਦੀ ਚੀਖ ਨਿਕਲ ਗਈ ਅਤੇ ਉਹ ਕਹਿਣ ਲਗੇ ਕਿ ਤੁਸਾਂ ਥੋੜੇ ਦਿਨਾਂ ਵਿਚ ਉਹ ਕੁਝ ਕਰ ਵਿਖਾਇਆ ਹੈ ਜੋ ਸਾਥੋਂ ਨਹੀਂ ਸੀ ਹੋ ਸਕਿਆ। ਹੁਣ ਹਿੰਦੁਸਤਾਨ ਨੂੰ ਕੋਈ ਤਾਕਤ ਗੁਲਾਮ ਨਹੀਂ ਰੱਖ ਸਕੇਗੀ। ਹਿੰਦੁਸਤਾਨ ਦੇ ਮਹੌਲ ਵਿਚ ਆਕੇ ਵੀ ਗਦਰੀ ਇਨਕਲਾਬੀਆਂ ਦੇ ਨਾ ਕੇਵਲ ਆਗੂਆਂ ਵਿਚ, ਬਲਕਿ ਲਹਿਰ ਵਿਚ ਹਿੱਸਾ ਲੈਣ ਵਾਲੇ ਸਾਧਾਰਨ ਸਾਥੀਆਂ ਦੀ ਵੀ ਇਸ ਤਿਆਗ ਬਿਰਤੀ ਵਿਚ ਫਰਕ ਨਹੀਂ ਸੀ ਪਿਆ। ਸ਼੍ਰੀ ਨਿਧਾਨ ਸਿੰਘ ‘ਚਘਾ’ ਨੇ ਆਪਣਾ ਸਾਰਾ ਲਹਿਣਾ ਉਗਰਾਹ ਕੇ ਦੇਣ ਦੀ ਪੇਸ਼ਕਸ਼ ਕੀਤੀ*, ਅਤੇ ਇਕ ਸਧਾਰਨ ਇਨਕਲਾਬੀ ਸੁਰਜਨ ਸਿੰਘ ਨੇ ਫਜ਼ਲ ਦੀਨ ਨੂੰ ਦੱਸਿਆ ਕਿ ਉਹ ਬਦੇਸਾਂ ਤੋਂ ਦੇਸ ਉਸ ਕੰਮ ਵਾਸਤੇ ਆਏ ਸਨ ਜੋ ਪੈਸੇ ਨਾਲੋਂ ਬਹੁਤ ਉਤਮ ਸੀ। ਮਾਇਕ ਤੰਗੀ ਦੇ ਕਾਰਨ ਜਦ ਗਦਰੀ ਇਨਕਲਾਬੀ ਡਾਕੇ ਮਾਰਨ ਵਾਸਤੇ ਮਜਬੂਰ ਹੋਏ, ਤਾਂ ਵੀ ਉਨ੍ਹਾਂ ਨੇ ਡਾਕਿਆਂ ਰਾਹੀਂ ਪ੍ਰਾਪਤ ਕੀਤੀ ਮਾਇਆ ਆਪਣੀ ਜ਼ਾਤ ਲਈ ਨਹੀਂ ਸੀ ਵਰਤੀ। ਸ਼੍ਰੀ ਸਾਨਿਯਾਲ ਗਦਰੀ ਇਨਕਲਾਬੀਆਂ ਬਾਰੇ ਲਿਖਦੇ ਹਨ ਕਿ, ਰੁਪਏ ਪੈਸੇ ਦੀ ਚਰਚਾ ਛਿੜਦਿਆਂ ਹੀ ਉਨ੍ਹਾਂ ਨੇ ਤੁਰਤ ਸੋਨੇ ਦੀਆਂ ਗੋਲ ਗੋਲ ਵਡੀਆਂ ਵਡੀਆਂ ਮੌਹਰਾਂ ਮੇਰੇ ਅਗੇ ਰਖ ਦਿਤੀਆਂ......ਹਰ ਇਕ ਦੱਲ ਨੇ ਅਜੇਹਾ ਹੀ ਵਰਤਾਉ ਕੀਤਾ ਸੀ। ਗਦਰ ਦੇ ਕੰਮ ਵਿਚ ਇਨ੍ਹਾਂ ਲੋਕਾਂ ਨੂੰ ਜਿਸ ਪ੍ਰਕਾਰ ਦਿਲ ਖੋਲਕੇ ਆਪਣੀ ਗਾੜੀ ਕਮਾਈ ਦਾ ਧਨ ਦਾਨ ਕਰਦਿਆਂ ਵੇਖਿਆ |
Nawab Khan, †Isemonger and Slattery, p. 52. Ibid, p. 33; First Case, Judgement, Individual Case of Kartar Singh; San Francis. co Trial, Testimony of Harcharan Dass ਅਕਾਲੀ ਤੇ ਪ੍ਰਦੇਸੀ’, ੨੭ ਅਪ੍ਰੈਲ ੧੯੩੦ ਦਾ ਪਰਚਾ।
Singh. †Third Case, Judgement, p. 48. First Case, Dacoities, p. 24. ੧੫੪ ਹੈ, ਅਜੇਹਾ ਵਿਸ਼ਯ ਬੰਗਾਲ ਅੰਦਰ ਵੇਖਣ ਵਿਚ ਨਹੀਂ ਆਇਆ* ਜਦ ਕਿਸੇ ਸਚੀ ਲਗਨ ਦੇ ਸਬੱਬ ਇਨਸਾਨ ਦੇ ਜੀਵਨ ਵਿਚ ਤਬਦੀਲੀ ਆਉਂਦੀ ਹੈ, ਤਾਂ ਇਹ ਤਬਦੀਲੀ ਬਹੁ-ਰੁਖੀ ਜ਼ਿੰਦਗੀ ਦੇ ਕਈ ਪਹਿਲੂਆਂ ਵਿਚ ਜ਼ਾਹਰ ਹੁੰਦੀ ਹੈ। ਆਚੱਰਨ ਢਾਲਣ ਵਿਚ ਇਨਕਲਾਬੀ ਲਹਿਰਾਂ ਦੇ ਅਸਰ ਜ਼ਿਆਦਾ ਵਡੇ ਖਿਲਾਰ ਵਿਚ ਅਤੇ ਡੂੰਘੇ ਹੁੰਦੇ ਹਨ, ਕਿਉਂਕਿ ਇਨ੍ਹਾਂ ਦੇ ਸਮਾਜ ਨੂੰ ਹਲੂਣਾ ਦੇਣ ਵਾਲੇ ਝਟੱਕੇ ਭੁਚਾਲ ਵਾਂਗੂੰ ਬੜੇ ਸਖਤ ਹੁੰਦੇ ਹਨ। ਤੀਜੇ ਕਾਂਡ (ਪੰਨੇ ੮੫ ਤੋਂ ੮੭) ਵਿਚ ਵੇਖਿਆ ਜਾ ਚੁਕਾ ਹੈ ਕਿ ਕੈਨੇਡਾ ਅਮਰੀਕਾ ਦੇ ਹਿੰਦੀਆਂ ਵਿਚ ਕੌਮੀ ਪ੍ਰੇਮਾਨ ਦਾ ਜਜ਼ਬਾ ਆ ਜਾਣ ਕਰਕੇ ਉਨ੍ਹਾਂ ਦੀ ਰਹਿਣੀ ਬਹਿਣੀ ਵਿਚ ਕਿਵੇਂ ਪਲਟਾ ਆ ਗਿਆ ਸੀ, ਅਤੇ ਉਨ੍ਹਾਂ ਵਿਚ ਭਰਾਤਰੀਭਾਵ ਅਤੇ ਕੌਮੀ ਏਕਤਾ ਦੀ ਉਹ ਸਪਿਰੱਟ ਆ ਗਈ ਸੀ, ਜਿਸ ਕਰਕੇ, ਕੈਨੇਡਾ ਵਿਚ ਕਈ ਵੇਰ ਚਾਲੀ ਫੀ ਸਦੀ ਕੰਮ ਤੋਂ ਵਾਂਜਿਆਂ ਰਹਿਣ ਦੇ ਹਿੰਦੀ ਕਿਸੇ ਕੈਨੇਡੀਅਨ ਜਾਂ ਕੈਨੇਡਾ ਦੀ ਸਰਕਾਰ ਤੋਂ ਬਾਵਜੂਦ, ਮਦਦ ਲੈਣ ਲਈ ਮਜਬੂਰ ਨਾ ਹੋਏ।‘ਭਾਈ’ ਪਰਮਾਨੰਦ ਨੇ ਲਿਖਿਆ ਹੈ ਕਿ ਅਮਰੀਕਾ ਤੋਂ ਆਉਣ ਵਾਲੇ ਗਦਰੀਆਂ ਵਿਚ ਬੁਢੇ ਆਦਮੀਂ ਸਨ ਜਿਨ੍ਹਾਂ ਨੇ ਅਮਰੀਕਾ ਵਿਚ ਬਹੁਤ ਧਨ ਖੱਟਿਆ ਸੀ, ਅਤੇ ਇਹ ਧਨ ਹੋਰਨਾ ਦੇ ਹਵਾਲੇ ਕਰਕੇ ਹੁਣ ਵਾਪਸ ਆ ਗਏ ਸਨ। ਉਨ੍ਹਾਂ ਵਿਚ ਓਹ ‘ਜੈਕ’ ਵੀ ਸਨ ਜਿਨ੍ਹਾਂ ਦਾ ਕਰਤੱਵ ਸਿਰਫ ਕਮਾਉਣਾ ਅਤੇ ਸ਼ਰਾਬ ਪੀਣੀ ਸੀ, ਅਤੇ ਜਿਨਾਂ ਨੇ ਇਕ ਧੇਲਾ ਵੀ ਨਹੀਂ ਸੀ ਬਚਾਇਆ। ਉਹ ਐਸ਼ ਦੀ ਜਿੰਦਗੀ ਤਿਆਗਕੇ ਦੇਸ਼ ਭਗਤੀ ਦੇ ਉਛਾਲ ਵਿਚ ਜਹਾਜ਼ੇ ਚੜ੍ਹ ਆਏ ਸਨ*”। ‘ਪੰਡਤ ਕਾਂਸ਼ੀ ਰਾਮ (ਗਦਰ ਪਾਰਟੀ ਦੇ ਖਜ਼ਾਨਚੀ) ਦੂਸਰੀ ਸ਼੍ਰੇਣੀ ਵਿਚੋਂ ਸਨ, ਜਿਨ੍ਹਾਂ ਦਾ ਲਹਿਰ ਵਿਚ ਸ਼ਾਮਲ ਹੋਕੇ ਆਪਣੇ ਉਤੇ ਇਤਨਾ ਕਾਬੂ ਹੋ ਗਿਆ ਸੀ ਕਿ ਮੌਤ ਦੀ ਸਜ਼ਾ ਦਾ ਹੁਕਮ ਸੁਣ ਕੇ ਉਨ੍ਹਾਂ ਉਤੇ ਜ਼ਰਾ ਵੀ ਅਸਰ ਨਾ ਹੋਇਆ। ‘ਜੈਕ’ ਦੀ ਅੱਲ ਹੀ ਇਸ ਲਈ ਪਈ ਸੀ ਕਿ ਉਹ ਸ਼ਰਾਬ ਹੱਦ ਤੋਂ ਵੱਧ ਪੀਂਦੇ ਸਨ। ‘ਜੈਕ’, ਸ਼੍ਰੀ ਗੁਰਦਿਤ ਸਿੰਘ ਅਤੇ ਸ਼੍ਰੀ ਰੁਲੀਆ ਸਿੰਘ, ਜੋ ਸ਼ਰਾਬੀਆਂ ਦੇ ਸਰਦਾਰ ਮੰਨੇ ਜਾਂਦੇ ਸਨ, ਗਦਰ ਪਾਰਟੀ ਵਿਚ ਰਲਕੇ ਇਨਕਲਾਬੀ ਲਗਨ ਵਿਚ ਐਸੇ ਜੁਟੇ ਕਿ ਉਨ੍ਹਾਂ ਸ਼ਰਾਬ ਦਾ ਾ ਸਦਾ ਲਈ ਤਿਆਗ ਕਰ ਦਿੱਤਾ। ਸਾਨੂੰ ਵਾਲ ਦੇ ਡਾਕੇ ਵਿਚ ਇਨਕਲਾਬੀਆਂ ਦੇ ਨਾਲ ਰਲੇ ਇਕ ਡਾਕੂ ਨੇ ਜਦ ਇਕ ਬੀਬੀ ਵਲ ਮੈਲੀ ਅੱਖ ਨਾਲ ਵੇਖਿਆ, ਤਾਂ ਸ਼੍ਰੀ ਕਰਤਾਰ ਸਿੰਘ ਸਰਾਭਾ' ਦੇ ਇਕ ਲਫਟੈਨ ਨੇ ਉਸ ਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ਵਰਜ ਦਿੱਤਾ§। ਸ਼੍ਰੀ ਸਾਨਿਯਾਲ ਲਿਖਦੇ ਹਨ ਕਿ ਗਦਰੀ ਇਨਕਲਾਬੀ ਇਕ ਦੂਜੇ ਨੂੰ ਬੁਲਾਉਣ ਜਾਂ ਬਾਤ ਚੀਤ ਕਰਨ ਸਮੇਂ ‘ਸੰਤੋ’, ‘ਬਾਦਸ਼ਾਹੋ’ ਆਦਿ ਸਨਮਾਨ ਭਰੇ ਸ਼ਬਦਾਂ ਤੋਂ ਸਿਵਾਏ ਹੋਰ ਕਿਸੇ ਸ਼ਬਦ ਨੂੰ ਵਰਤੋਂ ਵਿਚ ਨਾ ਲਿਆਉਂਦੇ; ਅਤੇ ਸ਼੍ਰੀ ਨਿਧਾਨ ਸਿੰਘ ‘ਚਘਾ’ ਵਿਚ ਜਿਹੋ ਜਿਹਾ ਤੇਜ ਵੇਖਿਆ, ਉਹਾ ਨੌਜਵਾਨਾਂ ਵਿਚ ਵੀ ਨਹੀਂ ਵੇਖਿਆ। ਦਫੇਦਾਰ ਲਛਮਣ ਸਿੰਘ ਨਾਲ ਤੇਈਵੇਂ ਰਸਾਲੇ ਦੇ ਇਕ ਮੁਸਲਮਾਨ ਸ਼੍ਰੀ ਅਬਦੁਲਾ ਨੂੰ ਵੀ |
- ਬੰਦੀ ਜੀਵਨ, ਭਾਗ ਪਹਿਲਾ, ਪੰਨਾ ੭.
+Madern Review, August, 1909, p. 105.
- Bh. Parmanand, P 69.
flbid, p. 74. ਅਕਾਲੀ ਤੇ ਪ੍ਰਦੇਸੀ', ੨ ਅਪ੍ਰੈਲ ੧੯੩੦ ਦਾ ਪਰਚਾ। Flsemonger and Slattery, p. 99. ਬੰਦੀ ਜੀਵਨ, ਭਾਗ ਪਹਿਲਾ, ਪੰਨਾ ੮੭ i