ਪੰਨਾ:ਗ਼ਦਰ ਪਾਰਟੀ ਲਹਿਰ.pdf/217

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਵਿਚ ਨਿਖੇੜ ਕੇ ਖਿੰਡਾ ਦਿੱਤਾ ਗਿਆ, ਜਿਥੋਂ ਉਨ੍ਹਾਂ ਵਿਚੋਂ ਬਹੁਤਿਆਂ ਨੂੰ ਪੰਦਰਾਂ ਪੰਦਰਾਂ ਅਤੇ ਵੀਹ ਵੀਹ ਸਾਲ ਕੈਦ ਭੁਗਤਣ ਤੋਂ ਪਹਿਲੋਂ ਰਿਹਾ ਨਾ ਕੀਤਾ ਗਿਆ। ਇਸ ਕਰਕੇ ਅੱਡ ਅੱਡ ਬਾਵਾਂ ਉੱਤੇ ਖਿੰਡੇ ਹੋਏ ਗਦਰੀ ਕੈਦੀਆਂ ਦੀ ਲੰਮੀ ਜੇਲ ਯਾਤਰਾ ਦੇ ਸਾਰੇ ਹਾਲ ਲਿਖਣੇ ਮੁਸ਼ਕਲ ਹਨ । ਨਮੂਨੇ ਵਜੋਂ ਕੁਝ ਗਿਣਤੀ ਦੇ ਵਾਕਿਆਤ ਹੀ ਦਰਜ ਕੀਤੇ ਜਾਂਦੇ ਹਨ। ਹਜ਼ਾਰੀ ਬਾਗ ਜੇਲ। ਸੰਨ ੧੯੧੬ ਵਿਚ ੩੩ ਗਦਰੀ ਕੈਦੀ (ਬਹੁਤੇ ਦੂਸਰੇ ਮੁਕੱਦਮੇਂ ਦੇ) ਹਜ਼ਾਰੀ ਬਾਗ ਜੇਲ ਭੇਜੇ ਗਏ, ਅਤੇ ਦੋ ਸਾਲ ਪਿਛੋਂ ਇਨ੍ਹਾਂ ਵਿਚੋਂ ੧੮ ਜੇਲ ਵਿਚੋਂ ਭੱਜ ਨਿਕਲੇ*। ਹਜ਼ਾਰੀ ਬਾਗ ਜੇਲ ਦੇ ਗਦਰੀ ਕੈਦੀਆਂ ਨੂੰ ਦਰੋਗਾ ਅਤੇ ਸੁਪ੍ਰਿੰਟੈਂਡੈਂਟ ਬੜਾ ਤੰਗ ਕਰਦੇ ਸਨ, ਇਸ ਵਾਸਤੇ ਉਨ੍ਹਾਂ ਜੇਲ ਵਿਚੋਂ ਭਜ ਨਿਕਲਣ ਦੀ ਸਲਾਹ ਬਣਾ ਲਈ। ਫਰਵਰੀ ੧੯੧੮ ਵਿਚ ਸ੍ਰੀ ਨੱਥਾ ਸਿੰਘ (ਧਨ) ਅਤੇ ਸ਼੍ਰੀ ਸੁਚਾ ਸਿੰਘ (ਚੋਹਲਾ ਆਪਣੀਆਂ ਕੋਠੜੀਆਂ ਦੀ ਛੱਤ ਪਾੜ ਕੇ ਉਪਰ ਨਿਕਲੇ । ਜਦ ਇਹ ਛੱਤ ਪਾੜ ਰਹੇ ਸਨ ਤਾਂ ਦੂਸਰੇ ਸਾਥੀ ਉੱਚੀ ਉੱਚੀ ਕੀਰਤਨ ਕਰ ਰਹੇ ਸਨ, ਤਾਕਿ ਜੇਲ ਕਰਮਚਾਰੀਆਂ ਨੂੰ ਛੱਤ ਪਾੜੇ ਜਾਣ ਦਾ ਖੜਾਕ ਨਾ ਸੁਣ ਸਕੇ । ਦੋਹਾਂ ਨੇ ਮਲਕੜੇ ਜਿਹੇ ਹੇਠਾਂ ਉੱਤਰ ਕੇ ਪਹਿਰਾ ਦੇਣ ਵਾਲੇ ਸਿਪਾਹੀ ਨੂੰ ਕਾਬੂ ਕਰ ਲਿਆ, ਅਤੇ ਉਸ ਦੇ ਮੂੰਹ ਵਿਚ ਬੁੱਜਾ ਦੇ ਕੇ ਉਸ ਨੂੰ ਇਕ ਬੰਮ ਨਾਲ ਬੰਨ ਦਿੱਤਾ। ਬੜੀ ਵੇਰ ਪਿਛੋਂ ਹੌਂਦ ਵਾਲਾ ਜਮਾਂਦਾਰ ਆ ਗਿਆ, ਜਿਸ ਪਾਸ ਕੋਠੜੀਆਂ ਦੀਆਂ ਚਾਬੀਆਂ ਹੁੰਦੀਆਂ ਸਨ । ਉਸ ਨੂੰ ਵੀ ਪਹਿਲੇ ਸਿਪਾਹੀ ਵਾਂਗੂੰ ਕਾਬੂ ਕਰਕੇ, ਉਸ ਪਾਸੋਂ ਚਾਬੀਆਂ ਲੈਕੇ ਸਪੈਸ਼ਲ ਨੰਬਰ ਦੀਆਂ ਸਭ ਕੋਠੜੀਆਂ ਦੇ ਦਰਵਾਜ਼ੇ ਖੋਲ ਦਿੱਤੇ ਅਤੇ ਇਨ੍ਹਾਂ ਵਿਚ ਡੱਕੇ ਗਦਰੀ ਕੈਦੀ ਬਾਹਰ ਨਿਕਲ ਆਏ। ਸਪੈਸ਼ਲ ਨੰਬਰ ਪਿਛੋਂ ਉਸ ਨੰਬਰ ਦੀਆਂ ਕੋਠੜੀਆਂ ਦੇ ਦਰਵਾਜ਼ੇ ਖੋਹਲਣ ਗਏ ਜਿਸ ਵਿਚ ‘ਸੰਤ ਰੰਧੀਰ ਸਿੰਘ ਬੰਦ ਸਨ। ਪਰ ਹਫੜਾ ਦਫੜੀ ਵਿਚ ਗਲਤ ਚਾਬੀਆਂ ਹੱਥ ਆ ਜਾਣ ਕਰਕੇ ਉਸ ਨੰਬਰ ਦੇ ਜਿੰਦਰੇ ਨਾ ਖਲ ਸਕੇ । ਇਤਨੇ ਨੂੰ ਰੌਂਦ ਵਾਲੀ ਗਾਰਦ ਆ ਗਈ, ਅਤੇ ਪਹਿਰੇਦਾਰਾਂ ਨੂੰ ਪਤਾ ਲਗ ਜਾਣ ਕਰਕੇ ਅਲਾਰਮ ਹੋ ਗਿਆ। ਅਜੇ ਚਾਰ ਪੰਜ ਗਦਰੀ ਹੀ ਫਸੀਲ ਉੱਤੇ ਚੜੇ ਸਨ ਕਿ ਪੁਲਸ ਨੇ ਗਦਰੀ ਕੈਦੀਆਂ ਵੱਲ ਧਾਵਾ ਕਰ ਦਿੱਤਾ। ਇਕ ਗਦਰੀ ਕੈਦੀ ਨੇ ਫੋਕਾ ਦਬਾਕਾ ਮਾਰਿਆ, “ਮਾਰੋ ਬੰਬ, ਕੀ ਵੇਖਦੇ ਹੋ। ਸ੍ਰੀ ਗੁਜਰ ਸਿੰਘ ਭਕਨਾ ਪਾਸ ਦੀਆ ਸਲਾਈ ਦੀ ਡੱਬੀ ਸੀ ਅਤੇ ਝਲੇ ਵਿਚ ਉਹ ਜਿੰਦਰੇ ਸਨ ਜੋ ਉਨਾਂ ਕੋਠੜਆਂ ਦੇ ਖੋਲੇ ਸਨ। ਉਨਾਂ ਦੀਆ ਸਲਾਈ ਜਗਾ ਕੇ ਇਕ ਜੰਦਰਾ ਜ਼ੋਰ ਨਾਲ ਕੰਧ ਨੂੰ ਮਾਰਿਆ। ਪੁਲਸ ਨੇ ਸਮਝਿਆ ਕਿ ਬੰਬ ਵੱਜਾ ਹੈ ਅਤੇ ਉਹ ਨੱਸ ਗਈ । ਫਸੀਲ ਤੋਂ ਕਈ ਗਦਰੀ ਕੈਦੀਆਂ ਨੇ ਬਾਹਰ ਨਿਕਲਣ ਸਮੇਂ ਸਿੱਧੀਆਂ ਛਾਲਾਂ ਮਾਰ ਦਿੱਤੀਆਂ, ਜਿਸ ਕਰਕੇ ਉਨਾਂ ਦੇ ਗਿੱਟੇ ਨਿਕਲ ਗਏ ਜਾਂ ਪੈਰ ਜ਼ਖਮੀ ਹੋ ਗਏ । ਬਾਕੀ ਦੇ ਜੋ ਲੰਮਕ ਕੇ ਉੱਤਰੇ ਸਹੀ ਸਲਾਮਤ ਬਾਹਰ ਨਿਕਲਣ ਵਿਚ ਕਾਮਯਾਬ ਹੋ ਗਏ । ਪਰ ਬਾਹਰ ਵੀ ਪੁਲਸ ਆ ਚੁਕੀ ਸੀ ਅਤੇ ਉਸ ਨੇ ਇਨ੍ਹਾਂ ਉੱਤੇ ਹੱਲਾ ਕਰ ਦਿੱਤਾ । ਗਦਰੀ ਕੈਦੀਆਂ ਨੇ ਪੁਲਸ ਕੋਲੋਂ ਡਾਂਗਾਂ ਖੋਹਕੇ ਪੁਲਸੀਆਂ ਨੂੰ ਭਜਾ ਦਿਤਾ। ਤੰਦਰੁਸਤਾਂ ਨੇ ਜ਼ਖਮੀਆਂ ਨੂੰ ਚੁਕ ਲਿਆ ਅਤੇ ਜੰਗਲ ਵਲ ਚਲ ਪਏ । ਪਰ ਇਸ ਤਰਾਂ ਬਹੁਤ ਦੂਰ ਜਾਣਾ ਸੰਭਵ ਨਹੀਂ ਸੀ, ਅਤੇ ਦਿਨ ਚੜ੍ਹ ਚੁਕਾ ਸੀ। ਜ਼ਖਮੀਆਂ ਨੇ ਤੰਦਰੁਸਤ ਸਾਥੀਆਂ ਨੂੰ ਮਜਬੂਰ ਕੀਤਾ ਕਿ ਉਨਾਂ ਨੂੰ ਉਹ ਓਥੇ ਛੱਡ ਕੇ ਆਪ ਨਿਕਲ ਜਾਣ, ਕਿਉਂਕਿ

  • [semonger and Slattery, p. 145.

ਨਹੀਂ ਤਾਂ ਸਾਰਿਆਂ ਫੜੇ ਜਾਣਾ ਸੀ । ਜ਼ਖਮੀ ਗਦਰੀ ਕੈਦੀਆਂ ਨੂੰ ਪਿਛੋਂ ਪੁਲਸ ਨੇ ਆ ਘੇਰਿਆ ਅਤੇ ਬਹੁਤ ਕੁਟਣ ਪਿਛੋਂ ਵਾਪਸ ਜੇਲ ਵਿਚ ਲੈ ਗਈ । ਜੋ ਤੰਦਰੁਸਤ ਉਥੋਂ ਚਲੇ ਗਏ ਸਨ, ਉਹ ਵੀ ਬਹੁਤਾ ਚਿਰ ਬਚ ਨਾ ਸਕੇ; ਕਿਉਂਕਿ ਉਨ੍ਹਾਂ ਦੇ ਕਪੜੇ ਕੈਦੀਆਂ ਵਾਲੇ ਸਨ ਅਤੇ ਪੁਲਸ ਨੇ ਲਾਗੇ ਬੰਨੇ ਦੇ ਪਿੰਡਾਂ ਵਿਚ ਧਮਾਇਆ ਹੋਇਆ ਸੀ ਕਿ ਡਾਕੂ ਭੱਜੇ ਹੋਏ ਹਨ । ਜਦ ਗਦਰੀ ਕੈਦੀ ਜੰਗਲ ਤੋਂ ਬਾਹਰ ਨਿਕਲੇ ਤਾਂ ਪੁਲਸ ਅਤੇ ਪੇਂਡੂਆਂ ਦੇ ਹਜੂਮ ਨਾਲ ਟਾਕਰਾ ਹੋ ਗਿਆ। ਦੋ ਘੰਟੇ ਖੂਬ ਲੜਾਈ ਹੋਈ, ਪਰ ਆਖਰ ਹਜੂਮ ਨੇ ਇਨਾਂ ਨੂੰ ਘੇਰ ਲਿਆ। ਜਦ ਲੋਕਾਂ ਨੂੰ ਅਸਲੀਅਤ ਦਾ ਪਤਾ ਲਗਾ ਕਿ ਇਹ ਲੋਕ ਕੌਣ ਸਨ ਤਾਂ ਉਨਾਂ ਨੂੰ ਬੜਾ ਅਫਸੋਸ ਹੋਇਆ। ਕੇਵਲ ਦੋ ਤਿਨ ਗਦਰੀ ਕੈਦੀ ਬਚ ਕੇ ਨਿਕਲਣ ਵਿਚ ਕਾਮਯਾਬ ਹੋਏ, ਜੋ ਦੂਸਰਿਆਂ ਨਾਲੋਂ ਨਿਖੜ ਗਏ ਸਨ। ‘ਸਟੇਸਮੈਨ ਅਖਬਾਰ ਨੇ ਇਸ ਵਾਕਿਆ ਨੂੰ ('A daring deed') “ਇਕ ਦਲੇਰੀ ਵਾਲੇ ਕਾਰਨਾਮੇ ਦੀ ਸੁਰਖੀ ਹੇਠ ਛਾਪਿਆ। ਯਰਵਦਾ ਜੇਲੂ । ਜਨਵਰੀ ੧੯੨੩ ਵਿਚ ੧੫ ਗਦਰੀ ਕੈਦੀਆਂ ਨੂੰ ਯਰਵਾਦਾ ਜੇਲ ਬਦਲ ਦਿਤਾ ਗਿਆ । ਜਦ ਇਹ ਯਰਵਾਦਾ ਜੇਲ ਪੁਜੇ ਤਾਂ ਜੇਲ ਵਾਲਿਆਂ ਇਨਾਂ ਵਿਚੋਂ ਸਿੱਖਾਂ ਦੀਆਂ ਪੱਗਾਂ ਅਤੇ ਕਛੇਹਰੇ ਜ਼ਬਰਦਸਤੀ ਉਤਰਵਾ ਲਏ, ਅਤੇ ਉਨ੍ਹਾਂ ਨੂੰ ਕੰਬਲਾਂ ਵਿਚ ਵਲੇਟ ਕੇ ਕੋਠੜੀਆਂ ਵਿਚ ਬੰਦ ਕਰ ਦਿਤਾ। ਇਸ ਜਬਰ ਦੇ ਵਿਰੁਧ ਸਿਖ ਗਦਰੀ ਕੈਦੀਆਂ ਨੇ ਭੁਖ ਹੜਤਾਲ ਕਰ ਦਿਤੀ। ਗਦਰੀ ਕੈਦੀ ਉਸੇ ਪ੍ਰਕਾਰ ਅਸੂਲ ਲਈ ਲੜ ਰਹੇ ਸਨ ਜਿਵੇਂ ਸ੍ਰੀ ਰਾਮ ਰੱਖਾ ਨੇ ਸੈਲੂਲਰ ਜੇਲ੍ਹ ਵਿਚ ਜ਼ਬਰਦਸਤੀ ਜਨੇਊ ਉਤਾਰੇ ਜਾਣ ਵਿਰੁਧ ਭੁਖ ਹੜਤਾਲ ਕੀਤੀ ਸੀ। ਸ੍ਰੀ ਪਰਮਾਨੰਦ (ਯੂ. ਪੀ.) ਅਤੇ ਸ਼੍ਰੀ ਹਿਰਦੇ ਰਾਮ ਨੂੰ ਸਿਖ ਗਦਰੀ ਕੈਦੀਆਂ ਬਥੇਰਾ ਜ਼ੋਰ ਲਾਇਆ ਕਿ ਉਹ ਇਸ ਭੁਖ ਹੜਤਾਲ ਵਿਚ ਸ਼ਾਮਲ ਨਾ ਹੋਣ, ਪਰ ਉਹ ਆਪਣੇ ਸਾਥੀਆਂ ਦਾ ਸਾਬ ਛੜਣਾ ਗਵਾਰਾ ਨਾ ਕਰ ਸਕੇ । ੨੮ ਦਿਨ ਜੇਲ ਵਾਲਿਆਂ ਭੁੱਖ ਹੜਤਾਲੀਆਂ ਦੀ ਸੁਰਤ ਵਾਤ ਨਾ ਪੁਛੀ, ਅਤੇ ਜ਼ਬਰਦਸਤੀ ਜੋ ਖੁਰਾਕ ਦਿਤੀ ਜਾਇਆ ਕਰਦੀ ਹੈ ਉਹ ਵੀ ਨਾ ਦਿਤੀ । ਜਦ ਜੇਲ ਕਰਮਚਾਰੀ ਜ਼ਬਰਦਸਤੀ ਖੁਰਾਕ ਦੇਣ ਲਗੇ ਤਾਂ ਆਈ. ਜੀ. ਜੇਲੂ, ਜੋ ਪੰਜਾਬ ਰਹਿ ਚੁਕਾ ਸੀ, ਨੇ ਇਹ ਕਹਿਕੇ ਰੋਕ ਦਿਤਾ ਕਿ, “ਮੈਂ ਇਨਾਂ ਪੰਜਾਬੀਆਂ ਨੂੰ ਜਾਣਦਾ ਹਾਂ, ਇਹ ਮਰਨ · ਨਹੀਂ ਲਗੇ'। ੨੮ ਦਿਨ ਇਨਾਂ ਭੁੱਖ ਹੜਤਾਲੀਆਂ ਨੇ ਅੰਨ ਦਾ ਇਕ ਦਾਣਾ ਵੀ ਨਾ ਖਾਧਾ, ਅਤੇ ਰੂੜ ਸਿੰਘ ਚੁਹੜ ਚੱਕ ਨੇ ੧੧ ਦਿਨ ਪਾਣੀ ਤੱਕ ਨਾ ਪੀਤਾ ।੨੮ ਦਿਨ ਪਿਛੋਂ ਜਦ ਹਾਲਤ ਨਾਜ਼ੁਕ ਹੋ ਗਈ ਤਾਂ ਨੱਕ ਬਾਣੀ ਖੁਰਾਕ ਦੇਣੀ ਸ਼ੁਰੂ ਕੀਤੀ । ਇਤਨੇ ਚਿਰ ਨੂੰ ਕਿਸੇ ਹੋਰ ਸਿਲਸਲੇ ਵਿਚ ਕੈਦ ਹੋਇਆ, ਇਕ ਸਿਖ ਕੈਦੀ ਯਰਵਾਦਾ ਜੇਲ੍ਹ ਤੋਂ ਰਿਹਾ ਹੋ ਕੇ ਪੰਜਾਬ ਗਿਆ। ਉਸ ਨੇ ਪੰਜਾਬ ਦੇ ਅਖਬਾਰਾਂ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਖਬਰ ਦਿੱਤੀ, ਜਿਨ੍ਹਾਂ ਦੇ ਇਸ ਬੰਨੇ ਧਿਆਨ ਦੇਣ ਕਰਕੇ ਬੰਬੱਈ ਅਹਾਤੇ ਵਿਚ ਸਿੱਖਾਂ ਲਈ ਪੱਗਾਂ ਅਤੇ ਕਛੇਹਰਿਆਂ ਦੀ ਖੁਲ੍ਹ | ਹੌਈ, ਅਤੇ ਗਦਰੀ ਕੈਦੀਆਂ ਦੀ ਭੁੱਖ ਹੜਤਾਲ ਟੁੱਟੀ। ਯਰਵਾਦਾ ਜੋਲ ਦੀ ਭੁੱਖ ਹੜਤਾਲ ਵਿਚ ਇਨ੍ਹਾਂ ਗਦਰੀ ਕੈਦੀਆਂ ਨੇ ਹਿੱਸਾ ਲਿਆ :-ਸ੍ਰੀ ਕੇਸਰ ਸਿੰਘ ‘ਠਠਗੜ੍ਹ, ਸ਼੍ਰੀ ਰੂੜ ਸਿੰਘ ‘ਚੂਹੜ ਚੱਕ`, ਸ੍ਰੀ ਗੁਜਰ ਸਿੰਘ ‘ਭਕਨਾ’, ਹਰੀ ਸਿੰਘ, ਸ਼੍ਰੀ ਮਹਾਰਾਜ ਸਿੰਘ, ਸ਼੍ਰੀ ਪਰਮਾਨੰਦ (ਯੂ. ਪੀ.), ਸ਼੍ਰੀ ਹਿਰਦੇ ਰਾਮ (ਮੰਡੀ ' “ਧਰੇ ਤਫ਼ਸੀਲ ਲਈ ਵੇਖ ‘ਭਾਈ ਸਾਹਿਬ ਰਣਧੀਰ ਸਿੰਘ ਜੀ ਦੀਆਂ ਜੇਲ੍ਹ ਚਿਠੀਆਂ', ਪੰਨੇ ੨੯੬-੧੫. ੧੮੧ Digitired by Panjab Digital Library www.perjadigilib.org