ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/39

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਉਸ ਦੇ ਕਰਜ਼ੇ ਹੇਠੋਂ ਨਿਕਲਣ ਦੀ ਕੋਈ ਆਸ ਨਹੀਂ ਸੀ। ਪੰਜਾਬ ਅੰਗਰੇਜ਼ੀ ਰਾਜ ਵਿਚ ਪਿਛੋਂ ਸ਼ਾਮਲ ਹੋਇਆ, ਇਸ ਕਰਕੇ ਇਥੇ ਹਾਲਾਤ ਕੁਝ ਚੰਗੇਰੇ ਸਨ, ਖਾਸ ਕਰ ਕੇਂਦਰੀ ਪੰਜਾਬ ਵਿਚ। ਪਰ ਫਿਰ ਵੀ ਕੇਂਦਰੀ ਪੰਜਾਬ ਵਿਚ ਐਸੇ ਕਿਸਾਨਾਂ ਦੀ ਕਾਫੀ ਗਿਣਤੀ ਸੀ ਜਿਨ੍ਹਾਂ ਨੂੰ ਸ਼ਾਹੂਕਾਰਾਂ ਘਰ ਘਾਟ ਛੱਡਣ ਵਾਸਤੇ ਮਜਬੂਰ ਕਰ ਦਿੱਤਾ। ਰਾਹਕ ਬਣਨ ਤੋਂ ਬਿਨਾਂ, ਪੰਜਾਬੀ ਜੱਟ ਕਿਸਾਨ, ਆਪਣੇ ਜਾਤੀ ਅਭਿਮਾਨ ਦੇ ਕਾਰਨ, ਹੋਰਨਾਂ ਪੇਂਡੂ ਜਾਤੀਆਂ ਵਾਂਗੂੰ ਆਪਣੇ ਆਲੇ ਦੁਆਲੇ ਦੇ ਜਾਣ ਪਹਿਚਾਣ ਵਾਲੇ ਇਲਾਕੇ ਵਿਚ ਮਜ਼ਦੂਰੀ ਕਰਨੋਂ ਸ਼ਰਮ ਕਰਦਾ, ਅਤੇ ਇਸ ਦੀ ਬਜਾਏ ਦੂਰ ਦੁਰਾਡੇ ਚਲੇ ਜਾਣ ਨੂੰ ਤਰਜੀਹ ਦਿੰਦਾ।

ਧੁਰ ਪੁਰਬ, ਕੈਨੇਡਾ ਅਤੇ ਅਮਰੀਕਾ ਜਾਣ ਵਾਲਿਆਂ ਕਿਸਾਨਾਂ ਵਿਚੋਂ ਬਹੁਤ ਵਧੇਰੇ ਗਿਣਤੀ ਕੇਂਦਰੀ ਪੰਜਾਬ ਦੇ ਕਿਸਾਨਾਂ ਦੀ ਸੀ। ਪੰਜਾਬ ਦੇ ਹੋਰ ਕਿਸਾਨਾਂ ਉੱਤੇ ਆਰਥਕ ਹਾਲਾਤ ਉਸੇ ਤਰ੍ਹਾਂ ਅਸਰ ਕਰ ਰਹੇ ਸਨ ਜਿਵੇਂ ਇਨ੍ਹਾਂ ਉੱਤੇ। ਬਲਕਿ ਪੱਛਮੀ ਅਤੇ ਪੂਰਬੀ ਪੰਜਾਬ ਦੇ ਕਿਸਾਨ, ਕੇਂਦਰੀ ਪੰਜਾਬ ਦੇ ਕਿਸਾਨਾਂ ਨਾਲੋਂ, ਸ਼ਾਹੂਕਾਰਾਂ ਦੇ ਦਬਾ ਹੇਠਾਂ ਵਧੇਰੇ ਆਏ ਹੋਏ ਸਨ[1]। ਇਸ ਵਾਸਤੇ ਕੇਂਦਰੀ ਪੰਜਾਬ ਕਿਸਾਨਾਂ ਦੇ ਬਦੇਸ਼ਾਂ ਨੂੰ ਵਧੇਰੇ ਗਿਣਤੀ ਵਿਚ ਜਾਣ ਦੇ ਕਾਰਨਾਂ ਵਿਚੋਂ ਸ਼ਾਇਦ ਇਕ ਇਹ ਹੋ ਸਕਦਾ ਹੈ ਕਿ ਮੁਗਲੀਆ ਸਲਤਨਤ ਵਿਰੁਧ ਅੰਦੋਲਨ ਵਿਚ, ਅਤੇ ਸਿਖ ਰਾਜ ਦੀਆਂ ਜੰਗੀ ਮੁਹਿਮਾਂ ਵਿਚ, ਵੱਧ ਚੜ੍ਹ ਹਿੱਸਾ ਲੈਣ ਦੇ ਤਾਜ਼ਾ ਤਜੱਰਬਿਆਂ ਨੇ ਉਨ੍ਹਾਂ ਨੂੰ ਕੁਝ ਵਧੇਰੇ ਮਨਚਲੇ (Adventurous) ਬਣਾ ਦਿੱਤਾ ਹੋਵੇ[2]। ਕਿਉਂਕਿ ਇਸ ਵਿਚ ਸ਼ੱਕ ਨਹੀਂ ਕਿ ਉਨ੍ਹੀਂ ਦਿਨੀਂ ਅਨਪੜ੍ਹ ਨਾਵਾਕਫ ਆਦਮੀਆਂ ਵਾਸਤੇ ਬਦੇਸ਼ਾਂ ਨੂੰ ਠਿਲਣਾਂ, ਅੰਨ੍ਹੇਰੇ ਖੂਹ ਵਿਚ ਛਾਲ ਮਾਰਨ ਵਾਂਗੂੰ ਸੀ। ਜਿਹੜੇ ਆਦਮੀ ਪਹਿਲਾਂ ਅਮਰੀਕਾ ਕੈਨੇਡਾ ਨੂੰ ਗਏ, ਉਨ੍ਹਾਂ ਨੂੰ ਨਾ ਉਨ੍ਹਾਂ ਦੇਸਾਂ ਦੀ ਪੋਲੀ ਆਉਂਦੀ ਸੀ, ਨਾ ਉਥੋਂ ਦੇ ਵਸਨੀਕਾਂ ਜਾਂ ਹਾਲਾਤ ਬਾਰੇ ਕੁਝ ਪਤਾ ਸੀ। ਉਨ੍ਹਾਂ ਨੇ ਬਦੇਸ਼ਾਂ ਨੂੰ ਠਿੱਲ ਪੈਣ ਵਿਚ ਉਸ ਨਾਲ ਮਿਲਦੀ ਜੁਲਦੀ ਮਨਚਲੀ ਸਪਿਰਟ ਵਿਖਾਈ, ਜੋ ਉਨ੍ਹਾਂ ਦੇ ਵੱਡੇ ਵਡੇਰਿਆਂ, ਦੋ ਹਜ਼ਾਰ ਸਾਲ ਦੇ ਕਰੀਬ ਪਹਿਲਾਂ, ਮੱਧ ਏਸ਼ੀਆ ਵਿਚੋਂ ਆਪਣੀਆਂ ਭੇਡਾਂ ਬਕਰੀਆਂ ਸਮੇਤ ਪੰਜਾਬ ਅਤੇ ਹੋਰ ਦੇਸਾਂ ਨੂੰ ਜਾਣ ਸਮੇਂ ਵਿਖਾਈ ਸੀ।

ਹੈ ਕਿ ਹਿੰਦੀ ਕਾਮਿਆਂ ਦੀ ਸਭ ਤੋਂ ਪਹਿਲੀ ਮੰਡਲੀ ੧੮੯੫ ਅਤੇ ੧੯੦੦ ਸੰਨਾਂ ਦੇ ਦਰਮਿਆਨ ਅਮਰੀਕਨ ਦੀਪ ਵਿਚ ਉਤਰੀ। ਕਿਹਾ ਜਾਂਦਾ ਹੈ ਕਿ ਇਕ ਮਨਚਲਾ ਸਿਖ, ਜੋ ਅਸਟ੍ਰੇਲੀਆ ਜਾ ਚੁਕਾ ਸੀ ਅਤੇ ਅੰਗਰੇਜ਼ੀ ਜਾਣਦਾ ਸੀ, ਅਤੇ ਉਸ ਦੇ ਗਿਣਤੀ ਦੇ ਸਾਥੀ ਸਭ ਤੋਂ ਪਹਿਲੋਂ ਸ਼ਾਂਤ ਮਹਾਂਸਾਗਰ ਨੂੰ ਪਾਰ ਕਰਕੇ ਕੈਨੇਡਾ ਵਿਚ ਕੰਮ ਕਰਨ ਦੀ ਖਾਤਰ ਵੈਨਕੋਵਰ ਉਤਰੇ। ਕੁਝ ਫੌਜੀ ਸਿਖ ਸੰਨ ੧੮੯੭ ਵਿਚ ਇੰਗਲੈਂਡ ਡਾਇਮੰਡ ਜੁਬਲੀ ਵਿਚ ਹਿੱਸਾ ਲੈਣ ਲਈ ਗਏ ਅਤੇ ਪਰਤਦੇ ਹੋਏ ਕੈਨੇਡਾ ਵਿਚੋਂ ਲੰਘੇ, ਅਤੇ ਉਨ੍ਹਾਂ ਵਿਚੋਂ ਕੁਝ ਓਥੇ ਹੀ ਰਹਿ ਪਏ। ਪਰ ਕੈਨੇਡਾ ਅਤੇ ਅਮਰੀਕਾ ਜਾਣ ਵਾਲੇ ਰਾਹ-ਨੁਮਾਵਾਂ (Pioneers) ਦੀ ਵਧੇਰੇ ਗਿਣਤੀ, ਮਲਾਇਆ, ਹਾਂਗਕਾਂਗ, ਸ਼ੰਘਾਈ, ਚੀਨ ਦੀਆਂ ਹੋਰ ਬੰਦਰਗਾਹਾਂ, ਫਿਲੇਪਾਈਨ, ਅਸਟ੍ਰੇਲੀਆ, ਨੀਊਜ਼ੀਲੈਂਡ ਅਤੇ ਫਿਜੀ ਗਏ ਪੰਜਾਬੀਆਂ ਵਿਚੋਂ ਆਈ। ਚੀਨ ਵਿਚ ਹੋਈ ਬਕਸਰ ਘਟਨਾ ਸਮੇਂ ਅਤੇ ਇਸ ਤੋਂ ਕੁਝ ਪਹਿਲੋਂ, ਬਹੁਤ ਸਾਰੇ ਪੰਜਾਬੀ ਇਨ੍ਹਾਂ ਦੇਸਾਂ ਵਿਚ ਪੁਲਸ ਵਿਚ ਜਾਂ ਵਾਚਮੈਨ ਦੇ ਤੌਰ ਉੱਤੇ ਨੌਕਰੀ ਕਰਦੇ ਸਨ। ਬਕਸਰ ਘਟਨਾ ਵੇਲੇ ਉਨ੍ਹਾਂ ਦ ਅੰਗਰੇਜਾਂ ਤੋਂ ਬਿਨਾਂ ਹੋਰ ਯੂਰਪੀਨ ਕੌਮਾਂ ਨਾਲ ਵਾਹ ਪਿਆ, ਅਤੇ ਉਨ੍ਹਾਂ ਨੂੰ ਪਤਾ ਲਗਾ ਕਿ ਦੁਨੀਆਂ ਦੇ ਹੋਰ ਹਿੱਸਿਆਂ ਵਿਚ ਉਨ੍ਹਾਂ ਵਾਸਤੇ ਆਰਥਕ ਤੱਰਕੀ ਲਈ ਵਧੇਰੇ ਚੰਗੀ ਥਾਂ ਹੋ ਸੱਕਦੀ ਹੈ।

ਅਮਰੀਕਾ ਕੈਨੇਡਾ ਤੋਂ, ਹਾਂਗਕਾਂਗ, ਸ਼ੰਘਾਈ ਅਤੇ ਫਿਲੇਪਾਈਨ ਆਦਿ ਦੀਆਂ ਬੰਦਰਗਾਹਾਂ ਵਿਚ ਨਿਤਾਪ੍ਰਤੀ ਜਹਾਜ ਆਉਂਦੇ, ਅਤੇ ਉਨ੍ਹਾਂ ਤੋਂ ਵੀ ਉਹ ਅਮਰੀਕਾ ਕੈਨੇਡਾ ਦੀ ਖੁਸ਼ਹਾਲੀ ਬਾਰੇ ਦਿਲ ਖਿਚਵੀਆਂ ਗਲਾਂ ਸੁਣਦੇ। ਇਨ੍ਹ ਦਾ ਉਨ੍ਹਾਂ ਉੱਤੇ ਜਾਦੂ ਦਾ ਅਸਰ ਕਰਨਾ ਅਨੋਖੀ ਗ ਨਹੀਂ ਸੀ, ਕਿਉਂਕਿ ਯੂਰਪੀਨ ਕੌਮਾਂ ਲਈ ਵੀ, ਜਿੰਨ੍ਹਾਂ ਦਾ ਹਿੰਦੀਆਂ ਨਾਲੋਂ ਮਿਆਰ ਜਿੰਦਗੀ ਕਿਤੇ ਉਚਾ ਹੈ, ਅਮਰੀਕਾ ਜਾਣ ਦਾ ਖਿਆਲ ਬੜੀ ਧੂਹ ਪਾਉਂਦਾ ਸੀ[3]। ਜਿਥੇ ਹਿੰਦ ਵਿਚ ਮਸਾਂ ਦਸ ਪੰਦਰਾਂ ਸੈੱਟ ਰੋਜ਼ਾਨਾ ਮਜ਼ਦੂਰੀ ਮਿਲਦੀ ਸੀ, ਕੈਨੇਡਾ ਵਿਚ ਇਸ ਤੋਂ ਵੀਹ ਤੋਂ ਲੈਕੇ ਪੰਜਾਹ ਗੁਣਾ ਵਧ, ਅਰਥਾਤ ਦੋ ਤੋਂ ਲੈਕੇ ਪੰਜ ਡਾਲਰ, ਰੋਜ਼ਾਨਾ ਕਮਾਏ ਜਾ ਸਕਦੇ ਸਨ।

ਕੈਨੇਡਾ ਗਏ ਹਿੰਦੀ ਰਾਹਨੁਮਾਵਾਂ ਦੀ ਪਹਿਲੀ ਟੋਲੀ ਬਾਰੇ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੂੰ ਨਵੇਂ ਦੇਸ ਦੇ ਨਵੇਂ ਹਾਲਾਤ ਤੋਂ ਜਾਣੂ ਨਾ ਹੋਣ ਦੇ ਕਾਰਨ, ਰੋਜ਼ਗਾਰ ਲਭਣ ਖਾਤਰ ਕਈ ਦਿਨ ਏਧਰ ਉਧਰ ਪੈਦਲ ਫਿਰਨਾ ਪਿਆ। ਕੈਨੇਡਾ ਵਾਸੀਆਂ ਨੂੰ ਹਿੰਦੀਆਂ ਬਾਰੇ ਤਜੱਰਬਾ ਨਹੀਂ ਸੀ, ਪਰ ਉਹ ਸੋਚਾਂ ਨਾਲੋਂ ਅਮਲੀ ਤਜੱਰਬੇ ਨਾਲ ਫੈਸਲਾ ਕਰਨ ਦੀ ਰੁਚੀ ਰਖਣ ਵਾਲੇ ਲੋਕ ਸਨ। ਇਸ ਲਈ ਉਨ੍ਹਾਂ ਹਿੰਦੀਆਂ ਦੀ ਕੰਮ ਕਰਨ ਦੀ ਸ਼ਕਤੀ ਪਰਖਣ ਵਾਸਤੇ ਉਨ੍ਹਾਂ ਨੂੰ ਮੱਕਿਆ ਦਿਤਾ ਕਿ ਉਹ ਆਪਣੀ ਕਾਰ ਜਾਰੀ ਕਰਕੇ ਵਿਖਾਉਣ।


੧੫

  1. ਅਮਰੀਕਨ ਅਤੇ ਕੈਨੇਡੀਅਨ ਅਫਸਰਾਂ ਦਾ ਅੰਦਾਜ਼ਾ
  2. +Ibid, p. 175.
  3. Letters of J. Hactor St John De