ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/46

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਜਿਨ੍ਹਾਂ ਹਾਲਾਤ ਵਿਚ ਸਿਖ ਆ ਵੱਸੇ ਹਨ, ਉਨ੍ਹਾਂ ਵਿਚ ਇਹ ਕੁਦਰਤੀ ਅਤੇ ਤਰੀਕਾਵਾਰ ਉੱਤਪਤੀ ਹੈ ............. ਅਮਰੀਕਾ ਦੇ ਝੰਡੇ ਹੇਠ ਕੋਈ ਵੀ ਖਿਆਲ ਅਤੇ ਕੰਮ ਦੇ ਉੱਚੇ ਮੰਡਲ ਵਿਚ ਉਡਿਆਂ ਬਿਨਾਂ ਨਹੀਂ ਰਹਿ ਸਕਦਾ। ਦੁਨੀਆਂ ਦੇ ਇਤਹਾਸ ਵਿਚ ਸਭ ਤੋਂ ਵੱਡੇ ਪੰਚਾਇਤੀ ਰਾਜ ਦਾ ਵੱਡਾ ਝੰਡਾ ਬੁਜ਼ਦਿਲੀ, ਅਧੀਨਤਾ, ਢਹਿੰਦੀਆਂ ਕਲਾਂ ਅਤੇ ਉਦਾਸੀਨਤਾ ਨੂੰ ਇਸਤਰ੍ਹਾਂ ਸਾੜ ਦਿੰਦਾ ਹੈ ਜਿਵੇਂ ਅੱਗ ਮਿਲਾਵਟ ਨੂੰ ਸਾੜ ਕੇ ਪਿੱਛੇ ਸਾਫ ਸੋਨਾ ਰਹਿਣ ਦਿੰਦੀ ਹੈ........। ਔਸਤ ਕਿਸਾਨ ਦੀ ਇਥੋਂ ਦੀ ਬਦੇਸ਼ੀ ਫੇਰੀ ਦੇ ਦੌਰਾਨ ਵਿਚ ਜੋ ਤਬਦੀਲੀ ਆਉਂਦੀ ਹੈ, ਉਹ ਜ਼ਾਹਰ ਕਰਦੀ ਹੈ ਕਿ ਉਸ ਦੇ ਮਨ ਦੀ ਤਹਿ ਵਿਚ ਭਾਈਚਾਰਕ ਭਲਾਈ ਲਈ ਉਹ ਅੱਗ ਅਤੇ ਉਤਸ਼ਾਹ ਛੁਪਿਆ ਹੋਇਆ ਹੈ, ਕੇਵਲ ਜਿਸ ਨਾਲ ਹੀ ਸਾਡੀਆਂ ਕਮਜ਼ੋਰੀਆਂ ਅਤੇ ਦੁਖ ਸਾੜੇ ਜਾ ਸਕਦੇ ਹਨ[1]।"

ਅਮਰੀਕਾ ਅਤੇ ਕੈਨੇਡਾ ਦੇ ਹਿੰਦੀਆਂ ਵਿਚ ਨਵੀਂ ਪੈਦਾ ਹੋਈ ਜਾਗਰਤੀ ਅਕਸਰ ਉਨ੍ਹਾਂ ਦੀ ਜ਼ਾਤੀ ਰਹਿਣੀ ਬਹਿਣੀ ਅਤੇ ਭਰਾਤਰੀ ਭਾਵ ਵਿਚ ਪੁੱਗਟ ਹੁੰਦੀ। ਓਹ ਆਪਣੇ ਜ਼ਾਤੀ ਆਚਰਨ ਅਤੇ ਰਹਿਣੀ ਬਹਿਣੀ ਨੂੰ ਉੱਚਿਆਂ ਕਰਨ ਦੀ ਹਰ ਕੋਸ਼ਸ਼ ਕਰਦੇ, ਅਤੇ ਐਸੇ ਕਰਮਾਂ ਤੋਂ ਪਰਹੇਜ਼ ਕਰਦੇ ਜਿਸ ਨਾਲ ਅਮਰੀਕਨਾਂ ਨੂੰ ਹਿੰਦੀਆਂ ਉੱਤੇ ਧੱਬਾ ਲਾਉਣ ਦਾ ਮੌਕਿਆ ਮਿਲ ਸਕੇ। ਅਗੇ ਜ਼ਿਕਰ ਕੀਤਾ ਜਾ ਚੁਕਾ ਹੈ ਕਿ ਓਹ ਚੰਗਾ ਯੂਰਪੀਨ ਪਹਿਰਾਵਾ ਪਾਉਣ ਦਾ ਕਿਸਤਰ੍ਹਾਂ ਖਾਸ ਖਿਆਲ ਰੱਖਦੇ, ਅਤੇ ਨਵੇਂ ਦੇਸੋ ਆਏ ਹਿੰਦੀਆਂ ਨੂੰ ਜਹਾਜ਼ਾਂ ਉੱਤੇ ਹੀ ਕੋਟ, ਪਤਲੂਣ ਅਤੇ ਬੂਟ ਆਦਿ ਲੈਕੇ ਮਿਲਦੇ, ਤਾਕਿ ਦੇਸੀ ਪਹਿਰਾਵੇ ਵਿਚ ਅਮਰੀਕਾ ਉੱਤਰਕੇ ਓਹ ਕੌਮੀ ਹੱਤਕ ਦਾ ਕਾਰਨ ਨਾ ਬਣਨ। ਸਫਾਈ ਦੇ ਲਿਹਾਜ਼ ਨਾਲ ਹਰ ਇਕ ਹਿੰਦੀ ਦਾ ਕਮਰਾ ਮੇਜ਼ ਕੁਰਸੀਆਂ ਤੇ ਕੌਮੀ ਲੀਡਰਾਂ ਦੀਆਂ ਤਸਵੀਰਾਂ ਨਾਲ ਸੱਜਿਆ ਹੁੰਦਾ। ਸ਼ਰਾਬ ਪੀਣ ਦੀ ਵਾਦੀ ਵੀ ਦਿਨੋਂ ਦਿਨ ਘੱਟ ਰਹੀ ਸੀ। ਮਿਨਾਰਕ ਮਿਲ ਵਿਚ ਕੋਈ ਦੋ ਢਾਈ ਸੌ ਹਿੰਦੀ ਕੰਮ ਕਰਦੇ ਸਨ। ਦਿਨੇ ਦਸ ਘੰਟੇ ਕਰੜੇ ਤੋਂ ਕਰੜਾ ਕੰਮ ਕਰਨ ਮਗਰੋਂ ਵੀ ਰਾਤ ਨੂੰ ਘਰ ਜਾ ਕੇ ਓਹ ਅੰਗਰੇਜ਼ੀ ਪੜਿਆ ਕਰਦੇ ਸਨ ਅਤੇ ਕਈ ਸ਼ਹਿਰ ਦੇ ਰਾਤਰੀ ਸਕੂਲਾਂ ਵਿਚ ਜਾਂਦੇ ਹੁੰਦੇ ਸਨ। ਇਸੇਤਰ੍ਹਾਂ ਹੋਰ ਕਾਰਖਾਨਿਆਂ ਦੇ ਹਿੰਦੀਆਂ ਦਾ ਹਾਲ ਸੀ[2]

ਲਾਲਾ ਹਰਦਿਆਲ ਨੇ ਅਮਰੀਕਾ ਦੇ ਹਿੰਦੀਆਂ ਦੀ ਭਰਾਤਰੀ ਭਾਵ ਦੀ ਸਪਿਰਟ ਦੀ ਜੋ ਸ਼ਲਾਘਾ ਕੀਤੀ ਹੈ, ਉਸ ਦਾ ਜ਼ਿਕਰ ਆ ਚੁਕਾਹੈ। ਦੀ ‘ਵਰਲੱਡ’ ਅਖਬਾਰ ਦੇ ੧੪ ਦਸੰਬਰ ੧੯੦੮ ਵਾਲੇ ਪਰਚੇ ਵਿਚ ਛਪੀ ਮੁਲਾਕਾਤ ਵਿਚ ਜਰਨੈਲ ਸਵੱਮ ਨੇ ਇਹ ਵੀ ਦੱਸਿਆ ਕਿ ਕੈਨੇਡਾ ਵਿਚ, “ਸਿਖਾਂ ਦੀ ਏਕਤਾ, ਜਿਸ ਵਿਚ ਬਰਿਟਸ਼ ਕੋਲੰਬੀਆ ਦੀਆਂ ਸਾਰੀਆਂ ਜਾਤੀਆਂ ਸ਼ਾਮਲ ਹਨ, ਦੇ ਕਾਰਨ ਕੇਵਲ ਚੰਦ ਇਕ ਕੰਗਾਲ ਹਨ”। ਸੇਂਟ ਨਿਹਾਲ ਸਿੰਘ ਕੈਨੇਡਾ ਦੇ ਹਿੰਦੀਆਂ ਬਾਰੇ ਲਿਖਦੇ ਹਨ ਕਿ ਉਨ੍ਹਾਂ ਸਾਰਿਆਂ ਨੂੰ ਇਕ ਸਾਂਝੀ ਸਾਂਝ ਨੇ ਅਕੱਠਿਆਂ ਰਖਿਆ ਹੋਇਆ ਸੀ। ਕੋਈ ਵੀ ਹਿੰਦੀ ਜੋ ਬੇਰੋਜ਼ਗਾਰਾ ਹੁੰਦਾ ਅਤੇ ਪੈਸੇ ਦਾ ਮੁਥਾਜ ਹੁੰਦਾ, ਕਦੇ ਵੀ ਕਿਸੇ ਕੈਨੇਡੀਅਨ ਦੀ ਮੱਦਦ ਜਾਂ ਸਰਕਾਰੀ ਖਰਚ ਲੈਣ ਲਈ ਮਜਬੂਰ ਨਾ ਹੋਇਆ। ਉਸ ਦੇ ਹਮਵਤਨ ਉਸ ਦਾ ਗੁਜ਼ਾਰਾ ਕਰਨ ਵਿਚ

ਸਹਾਇਤਾ ਕਰਦੇ, ਬਿਨਾਂ ਇਹ ਸਵਾਲ ਪੁਛਣ ਤੋਂ ਕਿ ਉਸ ਦਾ ਧਰਮ ਜਾਂ ਜਾਤੀ ਕੀ ਹੈ............ਮੇਰੀ ਜ਼ਾਤੀ ਵਾਕਫੀਅਤ ਹੈ ਕਿ ਕਈ ਵੇਰ ਤੀਹ ਤੋਂ ਚਾਲੀ ਫੀ ਸਦੀ ਕੰਮ ਤੋਂ ਵਾਂਜਿਆਂ ਰਹੇ ਹਨ, ਪਰ ਉਨ੍ਹਾਂ ਦਾ ਸੰਕੋਚ ਨਾਲ ਗੁਜ਼ਾਰਾ ਕਰ ਸੱਕਣ ਦੀ ਖੂਬੀ ਅਤੇ ਇਕ ਦੂਜੇ ਦੀ ਮਦਦ ਕਰਨ ਦੀ ਸਪਿੱਰਟ ਨੇ ਉਨ੍ਹਾਂ ਨੂੰ ਮੁਸ਼ਕਲਾਂ ਵਿਚੋਂ ਲੰਘਾ ਦਿੱਤਾ[3] ...

ਕੈਲੇਫੋਰਨੀਆਂ ਵਿਚ ਭਰਾਤਰੀ ਭਾਵ ਦੀ ਇਕ ਮਿਸਾਲ ਖਾਸ ਤੌਰ ਉਤੇ ਉਘੀ ਸੀ, ਜਿਸ ਨਾਲ ਉਥੇ ਜਾਣ ਵਾਲੇ ਤਕਰੀਬਨ ਹਰ ਇਕ ਹਿੰਦੀ ਦਾ ਵਾਹ ਪਿਆ। ਸ਼੍ਰੀ ਜਵਾਲਾ ਸਿੰਘ (ਠਟੀਆਂ) ਅਤੇ “ਸੰਤ” ਵਸਾਖਾ ਸਿੰਘ (ਦਦੇਹਰ) ਇਕ ਫਾਰਮ ਪਟੇ ਉਤੇ ਲੈਕੇ ਆਪਣੀ ਵਾਹੀ ਕਰਦੇ ਸਨ, ਅਤੇ ‘ਭਾਈ’ ਸੰਤੋਖ ਸਿੰਘ ਵੀ ਇਨ੍ਹਾਂ ਨਾਲ ਪਿਛੋਂ ਆ ਮਿਲੇ। ਇਸ ਫਾਰਮ ਵਿਚ ਸਦਾ-ਲੰਗਰ ਲੱਗਾ ਰਹਿੰਦਾ[4]। ਕੈਲੇਫੋਰਨੀਆਂ ਜਾਣ ਵਾਲਾ ਤਕਰੀਬਨ ਹਰ ਇਕ ਹਿੰਦੀ (ਜੋ ਦੇਸੋਂ ਨਵਾਂ ਆਇਆ ਹੋਣ ਕਰਕੇ ਬੇਟਿਕਾਣਾ ਹੁੰਦਾ, ਜਾਂ ਜਿਸ ਪਾਸ ਹੋਟਲਾਂ ਵਿਚ ਰਹਿਣ ਜੋਗੇ ਪੈਸੇ ਨਾ ਹੁੰਦੇ, ਜਾਂ ਜੋ ਬੇਰੁਜ਼ਗਾਰਾ ਜਾਂ ਬੀਮਾਰ ਜੋ ਜਾਂਦਾ, ਜਾਂ ਜਿਸ ਹਿੰਦੀ ਵਿਦਿਆਰਥੀ ਨੂੰ ਯੂਨੀਵਰਸਟੀ ਵਿਚ ਦਾਖਲਾ ਮਿਲਣ ਵਿਚ ਦੇਰ ਹੁੰਦੀ) ਬੇ-ਮਿਆਦੇ ਸਮੇਂ ਲਈ ਇਥੇ ਆ ਟਿਕਦਾ। ਇਸੇਤਰ੍ਹਾਂ ਤਕਰੀਬਨ ਹਰ ਥਾਂ ਬੇਰੁਜ਼ਗਾਰੇ ਹਿੰਦੀ ਭਰਾਵਾਂ ਦੀ ਸਰੀ ਬਣੀ ਮਦਦ ਕੀਤੀ ਜਾਂਦੀ, ਖਾਸ ਕਰ ਉਨ੍ਹਾਂ ਹਿੰਦੀ ਵਿਦਿਆਰਥੀਆਂ ਦੀ ਜੋ ਪੈਸੇ ਕਮਾਉਣ ਖਾਤਰ ਛੁਟੀਆਂ ਵਿਚ ਆਪਣੇ ਹਿੰਦੀ ਕਾਮੇਂ ਭਰਾਵਾਂ ਪਾਸ ਆ ਇਕਦੇ। ਇਹ ਇਕ ਕਾਰਨ ਸੀ ਜਿਸ ਕਰਕੇ ਅਮਰੀਕਾ ਦੇ ਹਿੰਦੀ ਵਿਦਿਆਰਥੀ ਅਮੂਮਨ ਆਪਣੇ ਹਿੰਦੀ ਕਾਮੇਂ ਭਰਾਵਾਂ ਦੇ ਕਾਫ਼ੀ ਨੇੜੇ ਹੋ ਗਏ ਸਨ ਅਤੇ ਉਨ੍ਹਾਂ ਵਿਚੋਂ ਕਈਆਂ ਨੇ ‘ਗਦਰ ਪਾਰਟੀ ਲਹਿਰ' ਵਿਚ ਹਿੱਸਾ ਲਿਆ।

ਅਮਰੀਕਾ ਦੇ ਕਈ ਹੋਰ ਹਾਲਾਤ ਸਨ ਜਿਨ੍ਹਾਂ ਨੇ ਅਮਰੀਕਾ ਦੇ ਹਿੰਦੀਆਂ ਵਿਚ ਕੌਮੀ ਜਾਗਰਤੀ ਅਤੇ ਏਕਤਾ ਦੀ ਉਪ੍ਰੋਕਤ ਪੈਦਾ ਹੋਈ ਸਪਿੱਰਟ ਨੂੰ ਤਿੱਖਿਆਂ ਕਰਨ ਅਤੇ ਪਿਛੋਂ ਇਕ ਕੌਮੀ ਉਭਾਰ ਦੀ ਸ਼ਕਲ ਦੇਣ ਵਿਚ ਮਦਦ ਕੀਤੀ।

ਇੰਗਲੈਂਡ ਤੋਂ ਆਜ਼ਾਦੀ ਪ੍ਰਾਪਤ ਕਰਨ ਤੋਂ ਪਹਿਲੋਂ, ਅਮਰੀਕਾ ਵਿਚ ਦੋ ਲਖ ਦੇ ਕਰੀਬ ਜਰਮਨ ਅਤੇ ਇਤਨੇ ਹੀ ਆਇਰਸ਼ ਆ ਵਸੇ ਸਨ[5]। ਸੰਨ ੧੮੪੬ ਵਿਚ ਆਇਰਲੈਂਡ ਅਤੇ ਜਰਮਨੀ ਦੇ ਰਾਈਨ ਦੇ ਇਲਾਕੇ ਵਿਚ ਆਲੂਆਂ ਦੀ ਫਸਲ ਤਬਾਹ ਹੋ ਗਈ, ਅਤੇ ਹੋਰ ਜਰਮਨ ਆਇਰਿਸ਼ ਅਮਰੀਕਾ ਆਉਣ ਲਈ ਮਜਬੂਰ ਹੋ ਗਏ। ਸੰਨ ੧੮੫੦ ਵਿਚ ਅਮਰੀਕਾ ਦੀ ਕੁਲ ੨ ਕਰੋੜ ਤੀਹ ਲਖ ਆਬਾਦੀ ਵਿਚੋਂ ੧੦ ਲਖ ਆਇਰਸ਼ ਨਸਲ ਦੇ ਸਨ, ਜੋ ਅੰਗਰੇਜਾਂ ਵਿਰੁਧ ਸੈਂਕੜੇ ਸਾਲਾਂ ਦੀ ਨਫਰਤ ਆਪਣੇ ਨਾਲ ਹੀ ਅਮਰੀਕਾ ਲੈ ਆਏ ਸਨ[6]। ਆਇਰਲੈਂਡ ਦੀ ਅੰਗਰੇਜ਼ਾਂ ਨਾਲ ਜਦੋਜਹਿਦ ਸੱਤਾਂ ਸਦੀਆਂ ਤੋਂ ਚਲੀ ਆ ਰਹੀ ਸੀ, ਅਤੇ ਅਮਰੀਕਾ ਆ ਵੱਸੇ ਆਇਰਿਸ਼ਾਂ ਪਾਸ ਸੁਸਇਟੀਆਂ ਅਤੇ ਅਖਬਾਰਾਂ ਦਾ ਖਾਸਾ ਜਾਲ ਸੀ ਜਿਸ ਨੂੰ ਓਹ ਅੰਗਰੇਜ਼ਾਂ ਵਿਰੁਧ ਪ੍ਰਚਾਰ ਲਈ ਵਰਤਦੇ। ਸੰਨ ੧੯੦੪ ਤੋਂ ਅੰਗਰੇਜ਼ਾਂ ਨੇ ਜਰਮਨੀ ਵਿਰੁਧ ਖੁਲਮ ਖੁਲਾ ਫਰਾਂਸ ਤੇ ਰੂਸ ਨਾਲ ਮਿਲਕੇ ਜੁਟ ਬਣਾ ਲਿਆ, ਅਤੇ ਜਰਮਨੀ ਅਤੇ ਇਸ ਜੂਟ ਵਿਚਕਾਰ ਤਾਕਤ ਅਜ਼ਮਾਈ ਦੀਆਂ ਤਿਆਰੀਆਂ ਹੋ ਰਹੀਆਂ


੨੨

  1. Modern Review, July, 1911, pp. 1-11.
  2. ਅਕਾਲੀ ਤੇ ਪ੍ਰਦੇਸੀ, ਅੰਮ੍ਰਿਤਸਰ, ੧੧ ਅਪ੍ਰੈਲ ੧੯੩੦ ਦਾ ਪਰਚਾ।
  3. Modern Review, August, 1909, p. 105
  4. ਅਕਾਲੀ ਤੇ ਪ੍ਰਦੇਸੀ, ੨ ਮਈ ੧੯੩੦ ਦਾ ਪਰਚਾ।
  5. Caldwell, i, p. 93.
  6. Ibid, i, p. 436.