ਪੰਨਾ:ਗ਼ਦਰ ਪਾਰਟੀ ਲਹਿਰ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

ਤਰਕੀ ਉਤੇ ਇਸ ਹੱਦ ਤਕ ਅਸਰ ਪਾਇਆ ਕਿ ਸੁਲਤਾਨ ਨੇ ਹਿੰਦ ਦੇ ਮੁਸਲਮਾਨਾਂ, ਖਾਸ ਕਰ ਨਿਜ਼ਾਮ ਹੈਦਰਾਬਾਦ, ਦੇ ਨਾਮ ਅੰਗਰੇਜ਼ਾਂ ਦੀ ਮਦਦ ਕਰਨ ਦਾ ਫਰਮਾਨ ਜਾਰੀ ਕਰ ਦਿੱਤਾ । ਇਹ ਬਹੁਤ ਕਾਰਗਰ ਸਾਬਤ ਹੋਇਆ । ਰੂਸ ਅਤੇ ਈਰਾਨ ਹਿੰਦ ਦੀ ਇਸ ਕਰਕੇ ਮਦਦ ਨਾ ਕਰ ਸਕੇ ਕਿਉਂਕਿ ਓਹ ਤੁਰਕੀ ਤੋਂ ਡਰਦੇ ਸਨ, ਜਿਸ ਦੀ ਪਿੱਠ ਉਤੇ ਬਰਤਾਨੀਆਂ, ਫਰਾਂਸ, ਇਟਲੀ ਆਦਿ ਯੂਰਪੀਨ ਅਤੇ ਹੋਰ ਕੌਮਾਂ ਦਾ ਜੱਟ ਸੀ । ਇਸ ਸਿਲਸਲੇ ਵਿਚ ਇਹ ਜ਼ਿਕਰ ਕੀਤਾ ਜਾ ਸਕਦਾ ਹੈ ਕਿ ਯੂਰਪ ਦੀ ਲੜਾਈ ਦੇ ਦੌਰਾਨ ਵਿਚ ਹਿੰਦੀ ਇਨਕਲਾਬੀਆਂ ਨੇ ਦੁਨੀਆਂ ਦੀਆਂ ਅੱਡ ਅੱਡ ਹਕੂਮਤਾਂ ਨਾਲ ਬਦੇਸ਼ੀ ਤਅੱਲਕਾਤ ਕਾਇਮ ਕਰਨ ਦੀ ਓਸੇ ਤਰਾਂ ਵੱਧ ਤੋਂ ਵੱਧ ਕੋਸ਼ਸ਼ ਕੀਤੀ, ਜਿਵੇਂ ਬੈਂਜੇਮਨ ਫਰੈਂਕਲਿਨ ਅਤੇ ਹੋਰਨਾਂ ਨੇ ਯੂਨਾਈਟਡ ਸਟੇਟਸ ਆਫ ਅਮਰੀਕਾ ਦੇ ਕਾਇਮ ਹੋਣ ਤੋਂ ਐਨ ਪਹਿਲੋਂ ਅਮਰੀਕਾ ਦੇ ਇਨਕਲਾਬੀਆਂ ਵਲੋਂ ਕੀਤੀ* । ਇਸ ਵਾਸਤੇ ਗਦਰ ਪਾਰਟੀ ਪਲੈਨ ਦਾ ਅੰਤਰ ਰਾਸ਼ਟਰੀ ਹਾਲਾਤ ਤੋਂ ਫਾਇਦਾ ਉਠਾਉਣ ਦਾ ਹਿੱਸਾ ਬਹੁਤ ਅਹਿਮ ਅਤੇ ਸਿਆਣਪ ਭਰਿਆ ਕਦਮ ਸੀ। ਅੰਤਰਰਾਸ਼ਟਰੀ ਹਾਲਾਤ ਵੀ ਇਸ ਦੇ ਬਹੁਤ ਮੁਆਫਕ ਹੁੰਦੇ ਜਾਂਦੇ ਸਨ । ਜਰਮਨੀ ਅਤੇ ਅੰਗਰੇਜ਼ਾਂ ਦਾ ਸੱਨਅਤੀ ਲਿਹਾਜ਼ ਨਾਲ ਪਛੜੇ ਹੋਏ ਦੇਸ਼ਾਂ ਦੀਆਂ ਮੰਡੀਆਂ ਉਤੇ ਵਾਪਾਰਕ ਕਬਜ਼ਾ ਕਰਨ ਦਾ ਮੁਕਾਬਲਾ ਦਿਨੋ ਦਿਨ ਤਿੱਖਾ ਹੋ ਰਿਹਾ ਸੀ । ਇਸ ਤੋਂ ਵੀ ਅੰਗਰੇਜ਼ਾਂ ਲਈ ਵਡੇ ਦੁਖ ਵਾਲੀ ਗੱਲ ਇਹ ਸੀ ਕਿ ਜਰਮਨੀ ਆਪਣੇ ਸਮੁੰਦਰੀ ਬੇੜੇ ਨੂੰ ਮਸ਼ੀਬੂਤ ਬਣਾ ਰਿਹਾ ਸੀ । ਅੰਗਰੇਜ਼ੀ ਸਾਮਰਾਜ ਦੀ ਸਮੁਚੀ ਨੀਤੀ ਦਾ ਇਹ ਵਡਾ ਧੁਰਾ ਚਲਿਆ ਆਉਂਦਾ ਸੀ ਕਿ ਸਮੁੰਦਰ ਉਤੇ ਉਨ੍ਹਾਂ ਦਾ ਪਲੜਾ ਸਭ ਤੋਂ ਭਾਰੁ ਹੋਵੇ । ਅੰਗਰੇਜ਼ਾਂ ਨੂੰ ਇਹ ਕਿਸੇ ਕੀਮਤ ਉਤੇ ਵੀ ਨਹੀਂ ਸੀ ਪੁਗਦਾ ਕਿ ਜਰਮਨੀ ਉਨ੍ਹਾਂ ਦੀ ਸਮੁੰਦਰੀ ਤਾਕਤ ਨੂੰ ਚੈਲੰਜ ਕਰ ਸਕੇ, ਕਿਉਂਕਿ ਅੰਗਰੇਜ਼ੀ ਸਲਤਨਤ ਦਾ ਇਹ ਬੁਨਿਆਦੀ ਹਿਤ ਸੀ। ਇਸ ਕਰਕੇ ਅੰਗਰੇਜ਼ ਅਤੇ ਜਰਮਨੀ ਤਾਕਤ ਅਜ਼ਮਾਈ ਵਾਸਤੇ ਤਿਆਰੀਆਂ ਕਰ ਰਹੇ ਸਨ । ਜਰਮਨੀ ਨਾਲ ਪੁਰਾਣੀ ਦੋਸਤੀ ਛੱਡ ਕੇ ਅੰਗਰੇਜ਼ਾਂ ਹੁਣ ਫਰਾਂਸ ਅਤੇ ਰੁਸ (ਜੋ ਸੰਨ ੧੯੦੪ ਵਿਚ ਜਾਪਾਨ ਕੋਲੋਂ ਹਾਰ ਖਾ ਕੇ ਅੰਗਰੇਜ਼ਾਂ ਦੀ ਹਿੰਦ ਵਿਚ ਸਲਤਨਤ ਲਈ ਹੁਣ ਖਤਰਾ ਨਹੀਂ ਸੀ ਰਿਹਾ) ਨਾਲ ਗੰਢ ਲਈ। ਜਿਤਨਾ ਚਿਰ ਅੰਗਰੇਜ਼ਾਂ ਨੂੰ ਰੁਸ ਦੇ ਹਿੰਦ ਵਲ ਵਧਣ ਦਾ ਖਤਰਾ ਸੀ ਓਹ ਤੁਰਕੀ ਦੀ ਪਿੱਠ ਠੋਕਦੇ ਰਹੇ । ਹੁਣ ਨਹਿਰ ਸਵੇਜ਼ ਹੱਥ ਆ ਜਾਣ ਅਤੇ ਮਿਸਰ ਉਤੇ ਕਬਜ਼ਾ ਹੋ ਜਾਣ ਕਰਕੇ ਅੰਗਰੇਜ਼ ਤੁਰਕੀ ਵਿਰੁਧ ਹੋ ਗਏ, ਕਿਉਂਕਿ ਤੁਰਕੀ ਦੀ ਬਰਬਾਦੀ ਨਾਲ ਮੁਸਲਮਾਨੀ ਤਾਕਤਾਂ ਕਮਜ਼ੋਰ ਪੈਂਦੀਆਂ ਸਨ। ਇਸਤਰਾਂ ਹੋਣ ਨਾਲ ਅੰਗਰੇਜ਼ਾਂ ਨੂੰ ਇਹ ਖਤਰਾ ਘਟਦਾ ਸੀ ਕਿ ਮੁਸਲਮਾਨੀ ਤਾਕਤਾਂ ਅਕੱਠੀਆਂ ਅਤੇ ਮਜ਼ਬੂਤ ਹੋਕੇ ਕਦੇ ਮਿਸਰ ਅਤੇ ਨਹਿਰ ਸਵੇਜ਼ ਉਤੇ ਅੰਗਰੇਜ਼ਾਂ ਦੇ ਕਬਜ਼ੇ ਨੂੰ, ਅਤੇ ਹਿੰਦ ਦੇ ਮੁਸਲਮਾਨਾਂ ਨੂੰ ਨਾਲ ਮਿਲਾ ਕੇ ਹਿੰਦ ਵਿਚ ਅੰਗਰੇਜ਼ੀ ਰਾਜ ਨੂੰ, ਚੈਲੰਜ ਕਰਨ । ਅੰਗਰੇਜ਼ਾਂ ਦੀ ਇਸ ਨੀਤੀ ਦੇ ਮੁਕਾਬਲੇ ਵਾਸਤੇ ਤੁਰਕੀ ਨੇ ਜਰਮਨੀ ਨਾਲ ਗੰਦ ਲਈ । ਸੁਲਤਾਨ ਅਬਦੁਲ ਹਮੀਦ ਨੇ ਸਾਰੇ ਮੁਸਲਮਾਨਾਂ ਨੂੰ ਅਕੱਠੇ ਹੋਣ ਦਾ ਪ੍ਰਚਾਰ ਸ਼ੁਰੂ ਕਰ ਦਿੱਤਾ, ਅਤੇ ਜਰਮਨਾਂ ਨੂੰ ਬਰਲਨ ਬੁਗਦਾਦ ਰੇਲਵੇ ਬਨਾਉਣ ਦੀ ਰਿਆਇਤ ਦੇ ਦਿੱਤੀ । ਇਸਤਰਾਂ ਯੂਰਪ ਵੀਹਵੀਂ ਸਦੀ ਦੇ ਸ਼ੁਰੂ ਤੋਂ ਲੜਾਈ ਵਾਸਤੇ ਤਿਆਰੀ ਕਰ ਰਿਹਾ ਸੀ । ਵਡੀ ਲੜਾਈ ਕਈ ਵੇਰ ਹੁੰਦੀ ਹੁੰਦੀ ਰੁਕੀ; ਸੰਨ India in World Politics, Tarke Nath DaB. p. 103. ੧੯o੫ ਵਿਚ ਖੁਰਾਕ ਦੇ ਸਵਾਲ ਉਤੇ ਜਦ ਜਰਮਨੀ ਵਿੱਲਾ ਪੈ ਗਿਆ, ਸੰਨ ੧੯੧੧ ਵਿਚ ਅਗਾਡੀਰ (Agndir) ਦੇ ਝਗੜੇ ਸੰਬੰਧੀ, ਅਤੇ ੧੯੧੨-੧੩ ਵਿਚ ਦੋ ਤਿਨ ਵਾਰ ਬਲਕਾਨ ਜੰਗ ਦੇ ਦੌਰਾਨ ਵਿਚ । ਬਰਲਨ-ਬਗਦਾਦ ਜਰਮਨ ਰੇਲਵੇ ਲਾਈਨ ਬਨਾਉਣ ਦੀ ਤਜਵੀਜ਼ ਨੇ ਹੋਰ ਵੀ ਬਲਦੀ ਉਤੇ ਤੇਲ ਪਾਉਣ ਦਾ ਕੰਮ ਕੀਤਾ; ਕਿਉਂਕਿ ਏਸ਼ੀਆ ਸੰਬੰਧੀ ਅੰਗਰੇਜ਼ੀ ਨੀਤੀ ਦਾ ਧੁਰਾ ਹਿੰਦ ਵਿਚ ਆਪਣਾ ਰਾਜ ਕਾਇਮ ਰਖੀ ਰਖਣਾ ਸੀ, ਅਤੇ ਓਹ ਇਹ ਨਹੀਂ ਸਨ ਬਰਦਾਸ਼ਤ ਕਰ ਸਕਦੇ ਕਿ ਹੋਰ ਕਿਸੇ ਵਡੀ ਤਾਕਤ ਦੀ ਪਹੁੰਚ ਹਿੰਦ ਦੀ ਸਰਹੱਦ ਦੇ ਕੋਲ ਵਾਰਸ ਦੀ ਖਾੜੀ ਤਕ ਪੁਜ ਜਾਵੇ । | ਇਸ ਵਾਸਤੇ ਗਦਰ ਪਾਰਟੀ ਦੇ ਮੁਖੀਆਂ ਦਾ ਇਹ ਅੰਦਾਜ਼ਾ ਠੀਕ. ਸੀ ਕਿ ਅੰਤਰਰਾਸ਼ਟਰੀ ਰਾਜਨੀਤਕ ਹਾਲਾਤ ਤੇਜ਼ੀ ਨਾਲ ਮਹਾਨ ਯੁਧ ਛਿੜਨ ਵਲ ਜਾ ਰਹੇ ਸਨ, ਜਿਸ ਤੋਂ ਫਾਇਦਾ ਉਠਾਉਣ ਦੀ ਕੋਸ਼ਸ਼ ਕਰਨੀ ਚਾਹੀਦੀ ਸੀ । ਗਦਰ ਪਾਰਟੀ ਵਾਲਿਆਂ ਵਾਸਤੇ ਇਹ ਆਸ ਕਰਨ ਦੀ ਵੀ ਗੁੰਜਾਇਸ਼ ਸੀ ਕਿ ਹਿੰਦ ਦੇ ਗਵਾਂਢੀ ਮੁਸਲਮਾਨ ਦੇਸ ਉਨ੍ਹਾਂ ਦਾ ਸਾਥ ਦੇਣਗੇ; ਕਿਉਂਕਿ ਇਕ ਤਾਂ ਤੁਰਕੀ ਅੰਗਰੇਜ਼ਾਂ ਵਿਰੁੱਧ ਜਾਵੇਗਾ, ਦੁਸਰੇ ਮਿਸਰ ਉਤੇ ਕਬਜ਼ਾ ਕਰਨ ਅਤੇ ਹੋਰ ਮੁਸਲਮਾਨ ਦੇਸਾਂ ਉਤੇ ਅੰਗਰੇਜ਼ਾਂ ਵਲੋਂ ਦਬਾਉ ਪਾਉਣ ਅਤੇ ਉਨਾਂ ਨੂੰ ਕਮਜ਼ੋਰ ਰਖੀ ਰੱਖਣ ਦੀ ਤਹਿ ਵਿਚ ਅਸਲ ਕਾਰਨ ਹਿੰਦ ਨੂੰ ਗੁਲਾਮ ਰੱਖੀ ਰੱਖਣ ਦੀ ਮਨਸ਼ਾ ਸੀ, ਜਿਸ ਉਤੇ ਮੈਸੋਪੋਟੇਮੀਆਂ ਦੀ ਮੁਹਿੰਮ ਬਾਰੇ ਅੰਗਰੇਜ਼ੀ ਪਾਰਲੀਮੈਂਟਾਂ ਵਿਚ ਹੋਈਆਂ ਬਹਿਸਾਂ ਤੋਂ ਬਹੁਤ ਚਾਨਣਾ ਪੈਂਦਾ ਹੈ । ਸੋ ਗਵਾਂਢੀ ਮੁਸਲਮਾਨ ਦੇਸਾਂ ਦੇ ਆਪਣੇ ਹਿਤ ਵਿਚ ਸੀ ਕਿ ਅੰਗਰੇਜ਼ੀ ਸਾਮਰਾਜ ਦੇ ਦਬਾਓ ਅਤੇ ਚਾਲਾਂ ਤੋਂ ਬਚਣ ਵਾਸਤੇ ਹਿੰਦ ਵਿਚਲੀ ਆਜ਼ਾਦੀ ਦੀ ਲਹਿਰ ਦੀ ਮਦਦ ਕਰਨ । ਇਸ ਸਿਲਸਲੇ ਵਿਚ ਫਿਰ ਇਹ ਸਪੱਸ਼ਟ ਕਰ ਦੇਣਾ ਜ਼ਰੂਰੀ ਹੈ ਕਿ ਗਦਰ ਪਾਰਟੀ, ਜਰਮਨੀ ਜਾਂ ਹੋਰ ਕਿਸੇ ਬਦੇਸ਼ੀ ਤਾਕਤ ਦੀ, ਹੱਥਠੋਕਾ ਜਾਂ ਏਜੰਟ ਨਹੀਂ ਸੀ ਬਣਨਾ ਚਾਹੁੰਦੀ । ੧੯੧੪ ਵਾਲੇ ਸੰਸਾਰ ਯੁੱਧ ਤੋਂ ਪਹਿਲੋਂ ਦਬੀਆਂ ਹੋਈਆਂ ਕੌਮਾਂ ਜਾਂ ਸ਼੍ਰੇਣੀਆਂ ਦੇ ਹੱਕ ਵਿਚ ਕੋਈ ਐਸੀ ਜ਼ਬਰਦਸਤ ਤਾਕਤ ਜਾਂ ਕੌਮਾਂਤਰੀ ਲਹਿਰ ਜਾਂ ਲੋਕ ਰਾਏ ਨਹੀਂ ਸੀ ਪੈਦਾ ਹੋਈ, ਜਿਸ ਦੀ ਸ਼ਹਿ, ਆਸਰੇ ਜਾਂ ਮਦਦ ਨਾਲ ਦਬੀਆਂ ਹੋਈਆਂ ਕੌਮਾਂ ਅਥਵਾ ਸ਼ੇਣੀਆਂ ਆਪਣੇ ਪੈਰੀਂ ਖੜੋਣ ਦੀ ਆਸ ਕਰ ਸਕਣ । ਪਹਿਲੇ ਸੰਸਾਰ ਯੁੱਧ ਤੋਂ ਪਹਿਲੋਂ ਕੌਮਾਂਤਰੀ ਮੈਦਾਨ ਵਿਚ ਰਾਜਸੀ ਤਾਕਤ ਦੇ ਘੋਲ (Power Politics) ਦਾ ਬੋਲ ਬਾਲਾ ਸੀ । ਅਰਥਾਤ ਇਕ ਸਾਮਰਾਜੀ ਗਰੁਪ ਦੀ ਦੁਸਰੇ ਸਾਮਰਾਜੀ ਗਰੁਪ ਨਾਲ ਟੱਕਰ ਸੀ, ਪਰ ਏਸ਼ੀਆ ਆਦਿ ਦੇ ਦਬਾਏ ਹੋਏ ਮੁਲਕਾਂ ਨੂੰ ਦੋਵੇਂ ਹੜੱਪ ਕਰਨਾ ਚਾਹੁੰਦੇ ਸਨ। ਦਬੀਆਂ ਹੋਈਆਂ ਕੌਮਾਂ ਵਾਸਤੇ ਇਕੋ ਇਕ ਰਾਹ ਸੀ ਕਿ ਕੌਮਾਂਤਰੀ ਤਾਕਤਾਂ ਦੇ ਪਰਸਪਰ ਵਿਰੋਧ ਤੋਂ ਉਪਜੇ ਹੋਏ ਤਵਾਜ਼ਨ ਨੂੰ ਇਸਤਰ੍ਹਾਂ ਆਪਣੇ ਹੱਕ ਵਿਚ ਵਰਤਣ ਦੀ ਕੋਸ਼ਸ਼ ਕਰਨ ਕਿ ਸੱਪ ਵੀ ਮਰ ਜਾਏ ਅਤੇ ਸੋਟਾ ਵੀ ਬਚ ਜਾਏ । ਅਰਥਾਤ ਦਬਾਉਣ ਵਾਲੀ ਤਾਕਤ ਤੋਂ ਵੀ ਛੁਟਕਾਰਾ ਮਿਲ ਜਾਵੇ ਅਤੇ ਹਤੱਲਵਸ਼ਾ ਹੋਰ ਕੋਈ ਨਵੀਂ ਤਾਕਤ ਵੀ ਨਾ ਆ ਦਬਾਵੇ । ਇਸ ਰਸਤੇ ਵਿਚ ਖਤਰੇ ਜ਼ਰੂਰ ਸਨ । ਪਰ ਦਬਾਈਆਂ ਹੋਈਆਂ ਕੌਮਾਂ ਦੇ ਹੱਕ ਵਿਚ ਕਿਸੇ ਜ਼ਬਰਦਸਤ ਤਾਥਤ ਜਾਂ ਅੰਤਰਰਾਸ਼ਟਰੀ ਲਹਿਰ ਦੀ ਅਣਹੋਂਦ ਵਿਚ ਹੋਰ ਰਾਹ ਵੀ ਕੀ ਸੀ, ਸਵਾਏ ਇਸ ਦੇ ਕਿ ਜਿਸ ਤਾਕਤ ਨੇ ਦਬਾਇਆ ਹੋਵੇ ਉਸੇ ਦਾ ਜੂਲਾ ਠੀਕ ਜਾਂ ਬੇਹਤਰ ਸਮਝਕੇ ਉਸ ਨੂੰ ਪਰਵਾਨ ਕਰੀ ਰਖਿਆ ਜਾਏ । ਨਾਂ ਉਸ ਵੇਲੇ ਹਿੰਦ ਵਿਚ ਕੋਈ પપ Digitined by Panjab Digital Library www.panja digilib.org