ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/84

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

________________

fuਛੋਂ ਪੰਡਤ ਜਗਤ ਰਾਮ, ਸ੍ਰੀ ਪਿਰਥੀ ਸਿੰਘ, ਸ਼੍ਰੀ ਮੇਹਬੂਬ ਅਲੀ ਅਤੇ ਸ਼ੀ ਇਨਾਇਤ ਖਾਨ ਵੀ ਸਟਾਫ ਵਿਚ ਸ਼ਾਮਲ ਹੋ ਗਏ * । “ਗਦਰ” ਅਖਬਾਰ ਜਾਰੀ ਹੋਣ ਵੇਲੇ ਤੋਂ ਲੈ ਕੇ ਮਾਰਚ ੧੯੧੪ ਤਕ, ਜਦੋਂ ਅਮਰੀਕਾ ਦੇ ਅਧਿਕਾਰੀਆਂ ਨੇ ਲਾ: ਹਰਦਿਆਲ ਨੂੰ ਅਮਰੀਕਾ ਛੱਡਣ ਲਈ ਮਜਬੂਰ ਕਰ ਦਿੱਤਾ, ਇਸ ਦਾ ਪ੍ਰਬੰਧ ਲਾ: ਹਰਦਿਆਲ ਦੇ ਹੱਥ ਰਿਹਾ । ਬਲਕਿ ਇਹ ਕਹਿਣਾ ਵਧੇਰੇ ਠੀਕ ਹੋਵੇਗਾ ਕਿ ਹਰ ਲਿਹਾਜ਼ ਨਾਲ “ਗਦਰ' ਅਖਬਾਰ ਲਾ: ਹਰਦਿਆਲ ਦੀ ਰਚਨਾ ਸੀ । ਇਸ ਨੂੰ ਜਾਰੀ ਕਰਨ ਦਾ ਵੀਚਾਰ ਅਤੇ ਇਸ ਦਾ ਨਾਮ ਉਨਾਂ ਦੇ ਦਿਮਾਗ਼ ਵਿਚੋਂ ਨਿਕਲਿਆ, ਉਨ੍ਹਾਂ ਨੇ ਹੀ ਜਾਰੀ ਕੀਤਾ, ਅਤੇ ਮਾਰਚ ੧੯੧੪ ਤਕ ਉਹ ਹੀ ਇਸ ਦੇ ਪ੍ਰਬੰਧ ਦੇ ਕਰਤਾ ਧਰਤਾ ਜ਼ਿਮੇਂਵਾਰ, ਇਸ ਦੀ ਪਾਲਸੀ ਨੀਯਤ ਕਰਨ ਵਾਲੇ, ਲਿਖਾਰੀ , ਅਤੇ ਐਡੀਟਰ ਸਨ । ਇਨਕਲਾਬੀ ਲਹਿਰ ਨੂੰ ਚਲਾਉਣ ਦੇ ਹੋਰ ਪਹਿਲੂਆਂ ਬਾਬਤ ਉਨਾਂ ਦੀ ਯੋਗਤਾ ਬਾਰੇ ਦੋ ਰਾਵਾਂ ਹੋ ਸਕਦੀਆਂ ਹਨ, ਪਰ ਲਿਖਾਰੀ ਜਾਂ ਲੈਕਚਰਾਰ ਦੀ ਹੈਸੀਅਤ ਵਿਚ ਉਨ੍ਹਾਂ ਦੀ ਯੋਗਤਾ ਬਾਰੇ ਸ਼ੱਕ ਨੂੰ ਗੁੰਜਾਇਸ਼ ਨਹੀਂ । ਲਾ: ਹਰਦਿਆਲ ਅਸਲ ਵਸਨੀਕ ਦਿੱਲੀ ਦੇ ਸਨ ਅਤੇ ਓਥੋਂ ਉਨਾਂ ਸੇਂਟ ਸਟੀਫਿਨਜ਼ ਕਾਲਜ ਵਿਚੋਂ ਬੀ. ਏ. ਪਾਸ ਕੀਤਾ । ਅਗੋਂ ਐਮ. ਏ. ਦੀ ਪੜ੍ਹਾਈ ਲਈ ਗਵਰਨਮੈਂਟ ਕਾਲਜ, ਲਾਹੌਰ, ਆ ਗਏ; ਕਿਉਂਕਿ ਉਨੀਂ ਦਿਨੀਂ ਦਿਲੀ ਵਿਦਯਕ ਲਿਹਾਜ਼ ਨਾਲ ਪੰਜਾਬ ਯੂਨੀਵਰਸਟੀ ਨਾਲ ਜੁੜਿਆ ਹੋਇਆ ਸੀ । ਲਾ: ਹਰਦਿਆਲ ਦੀ ਉਨ੍ਹਾਂ ਦਿਨਾਂ ਦੀ ਯਾਦ ਸ਼ਕਤੀ ਬਾਰੇ ਕਈ ਅਚੰਭੇ ਵਾਲੀਆਂ ਗੱਲਾਂ ਚੱਲਤ ਹਨ, ਕਿ ਉਨਾਂ ਕਿਵੇਂ ਇਕ ਕਵਿਤਾ ਦੀ ਕਤਾਬ ਨੂੰ ਕੇਵਲ ਇਕ ਵਾਰ ਪੜ ਕੇ ਕਾਲਜ ਦੇ ਵਿਦਿਆਰਥੀਆਂ ਅਤੇ ਸਟਾਫ ਦੇ ਅਕੱਠ ਸਾਹਮਣੇ ਹਰਫ ਬਹੱਰਫ ਸੁਣਾ ਦਿਤਾ । ਐਮ. ਏ. ਦੇ ਇਮਤਿਹਾਨ ਵਿਚ ਉਹ ਯੂਨੀਵਰਸਟੀ ਵਿਚੋਂ ਅੱਵਲ ਰਹੇ, ਅ ਉਨਾਂ ਦੀ ਲਿਆਕਤ ਦਾ ਸੱਦਕਾ ਸਰਕਾਰੀ ਵਜ਼ੀਫ਼ੇ ਉਤੇ ਲਾ: ਹਰਦਿਆਲ ਨੂੰ ਔਕਸਫੋਰਡ (ਇੰਗਲੈਂਡ) ਉੱਚੀ ਪੜ੍ਹਾਈ ਲਈ ਭੇਜਿਆ ਗਿਆ । ਵਲੈਤ ਜਾਕੇ ਅੰਗਰੇਜ਼ੀ ਸਾਮਰਾਜ ਵਿਰੋਧੀ ਉਨਾਂ ਦੇ ਜਜ਼ਬੇ ਨੇ ਉਬਾਲਾ ਖਾਧਾ, ਅਤੇ ਉਹ ਸਰਕਾਰੀ ਵਜ਼ੀਫਾ ਅਤੇ ਪੜਾਈ ਛੱਡ ਕੇ ਦੇਸ਼ ਸੇਵਾ ਦੀ ਲਗਨ ਵਿਚ ਮਗਨ ਹੋ ਗਏ । ਕਿਨ੍ਹਾਂ ਹਾਲਾਤ ਵਿਚੋਂ ਲੰਘਦੇ ਹੋਏ ਉਹ ਯੂਰਪ ਤੋਂ ਅਮਰੀਕਾ ਆਏ, ਅਤੇ ਕਿਵੇਂ ਗਦਰ ਪਾਰਟੀ ਅਤੇ ਗਦਰ ਅਖਬਾਰ ਕਾਇਮ ਕਰਨ ਦਾ ਫੈਸਲਾ ਕੀਤਾ ਗਿਆ, ਇਸ ਦਾ ਜ਼ਿਕਰ ਪਿਛਲੇਰੇ ਕਾਂਡ ਵਿਚ ਆ ਚੁਕਾ ਹੈ । ਅਜਿਹੀ ਕਾਬਲੀਅਤ ਵਾਲੀ ਸ਼ਖਸੀਅਤ ਦੇ ਹੱਥ ਵਿਚ, ਅਤੇ ਐਸੇ ਹਾਲਾਤ ਜੋ ਇਸ ਦੇ ਲਈ ਪੱਕ ਕੇ ਤਿਆਰ ਸਨ ਦੀ ਹੋਂਦ ਵਿਚ, “ਗਦਰ' ਅਖਬਾਰ ਦਾ ਨਿਕਲਦੇ ਸਾਰ ਇਕ ਨਵੇਂ ਨਿਕਲੇ ਤਾਰੇ ਵਾਂਗੁ ਹਿੰਦੀਆਂ ਦਾ ਆਪਣੇ ਵਲ ਧਿਆਨ ਖਿੱਚ ਲੈਣਾ ਬਹੁਤੀ ਹੈਰਾਨੀ ਵਾਲੀ ਗੱਲ ਨਹੀਂ। ਲਾ: ਹਰਦਿਆਲ ਤੋਂ ਦੂਸਰੇ ਦਰਜੇ ਉਤੇ “ਗਦਰ’ ਅਖਬਾਰ ਦੀ ਲਿਖਤ ਵਿਚ ਹਿੱਸਾ ਸ਼੍ਰੀ ਰਾਮ ਚੰਦ ‘ਪਸ਼ਾਵਰੀਆ’ ਦਾ ਸੀ। ਸ੍ਰੀ ਰਾਮ ਚੰਦ ਨੇ ਗਦਰ ਪਾਰਟੀ ਲਹਿਰ ਨਾਲ ਸੰਬੰਧਤ ਜਲਸਿਆਂ ਅਤੇ ਮੀਟਿੰਗਾਂ ਵਿਚ ਤਕਰੀਰਾਂ ਕਰਨ ਵਿਚ ਵੀ ਹਿੱਸਾ ਲਿਆ, ਅਤੇ ਇਕ ਸਮੇਂ ਗਦਰ ਪਾਰਟੀ ਦੇ ਕਰਤਾ ਧਰਤਾ ਬਣ ਗਏ, ਜਿਸ ਦੇ ਕਈ ਪਹਿਲੂ ਸ਼ੱਕੀ ਹਨ ਅਤੇ ਜਿਨ੍ਹਾਂ ਦਾ ਕਿਸੇ ਅਗਲੇ ਕਾਂਡ ਵਿਚ First Case, The Beginning of the Conspiracy and war, p. 4. ਸ਼ਿਕਰ ਆਵੇਗਾ । ਪਰ “ਗਦਰ” ਅਖਬਾਰ ਵਿਚ ਉਨਾਂ ਦੇ ਕੀਤੇ ਕੰਮ ਨੂੰ ਪਰਵਾਨ ਨਾ ਕਰਨਾ ਬੇਇਨਸਾਫੀ ਹੋਵੇਗੀ। ਸ੍ਰੀ ਰਾਮ ਚੰਦ ਨੇ ਸੰਨ ੧੯੦੬-੭ ਵਾਲੀ ਲਹਿਰ ਵਿਚ ਦਾਰ ਅਜੀਤ ਸਿੰਘ ਨਾਲ ਮਿਲਕੇ ਹਿੱਸਾ ਲਿਆ, ਅਤੇ ਹਿੰਦ ਵਿਚ ਗੁਜਰਾਂਵਾਲਾ ਤੋਂ ਨਿਕਲਦੇ ਅਖਬਾਰ “ਇੰਡੀਆ’ ਅਤੇ ਦਿਲੀ ਤੋਂ ਨਿਕਲਦੇ ਅਖਬਾਰ (ਆਕਾਸ਼` ਦੇ ਐਡੀਟਰ ਰਹਿ ਚੁਕੇ ਸਨ। ਇਸ ਕਰਕੇ ਉਹ ਅਖਬਾਰੀ ਕੰਮ ਲਈ ਯੋਗਤਾ ਰਖਦੇ ਸਨ। ਸ੍ਰੀ ਕਰਤਾਰ ਸਿੰਘ ‘ਸਰਾਭਾ’ ਆਪਣੇ ਇੰਤਹਾਈ ਉਤਸ਼ਾਹ ਦੇ ਕਾਰਨ ਹਰ ਮੁਰਾਲੇ ਪਿਪਲਾ ਮੂਲ ਸਨ। ਉਹ ਪਾਰਟੀ ਦੀ ਜਥੇਬੰਦੀ ਅਤੇ ਦਫਤਰ ਨਾਲ ਸੰਬੰਧਤ ਕੰਮਾਂ ਤੋਂ ਇਲਾਵਾ ਉਰਦੂ ਪਰਚੇ ਦੀ ਕਤਾਬਤ ਕਰਦੇ, ਉਰਦੂ ਪਰਚੇ ਨੂੰ ਗੁਰਮੁਖੀ ਵਿਚ ਛਾਪਣ ਲਈ ਤਰਜਮਾਂ ਕਰਦੇ, ਪਰੇਸ ਵਿਚ ਕੰਮ ਕਰਦੇ, ਅਤੇ ਅਖਬਾਰ ਡਾਕ ਵਿਚ ਰਵਾਨਾ ਕਰਨ ਵਿਚ ਮਦਦ ਦਿੰਦੇ । | ਪੰਡਤ ਜਗਤ ਰਾਮ ਅਖਬਾਰ ਦੀ ਡਾਕ ਰਵਾਨਾ ਕਰਨ ਦੇ ਇੰਚਾਰਜ ਸਨ। ਇਹ ਕੰਮ ਬਹੁਤ ਜ਼ਿਮੇਵਾਰੀ ਦਾ ਸੀ, ਕਿਉਂਕਿ ਅਮਰੀਕਾ ਤੋਂ ਬਾਹਰ ਜਿਨ੍ਹਾਂ ਪਤਿਆਂ ਉਤੇ ਅਖਬਾਰ ਭੇਜਿਆ ਜਾਂਦਾ, ਉਨਾਂ ਬਾਰੇ ਬੜਾ ਰਾਜ਼ ਰਖਿਆ ਜਾਂਦਾ ਤਾਕਿ ਅੰਗਰੇਜ਼ ਕਰਮਚਾਰੀਆਂ ਅਤੇ ਉਨਾਂ ਦੇ ਏਜੰਟਾਂ ਨੂੰ ਪਤਾ ਨਾ ਲਗੇ ! ਜਿਸ ਰਜਿਸਟਰ ਵਿਚ ਇਹ ਐਡਰੈਸ ਸਨ, ਉਹ ਡਾਕ ਪਾਉਣ ਪਿਛੋਂ ਬੈਂਕ ਦੇ ਸੇਫ ਡੀਪੋਜ਼ਿਟ ਵਿਚ ਰਖਿਆ ਜਾਂਦਾ* | ਪੰਡਤ ਜਗਤ ਰਾਮ ਦਸਦੇ ਹਨ ਕਿ, ਇਸ ਡਰ ਤੋਂ ਕਿ ਮਤਾਂ ਰਜਿਸਟਰ ਦੁਸ਼ਮਣਾਂ ਦੇ ਹੱਥ ਆ ਜਾਏ, ਉਨ੍ਹਾਂ ਨੇ ਪਿਛੋਂ ਸਾਰੇ ਪਤੇ, ਜੋ ਹਜ਼ਾਰਾਂ ਦੀ ਗਿਣਤੀ ਵਿਚ ਸਨ, ਕੰਠ ਕਰ ਲਏ । ਪੰਡਤ ਜਗਤ ਰਾਮ ਦੇ ਹਿੰਦ ਆ ਜਾਣ ਪਿੱਛੋਂ ਇਹ ਡੀਉਟੀ ਸ੍ਰੀ ਮੁਨਸ਼ੀ ਰਾਮ ਸੰਨ ੧੯੧੫ ਤਕ ਨਿਭਾਉਂਦੇ ਰਹੇ। | ਸ੍ਰੀ ਹਰਨਾਮ ਸਿੰਘ ਟੁੰਡੀ ਲਾਟ’ ਦੀ ਮੁਖ ਡੀਉ ਲਾ: ਹਰਦਿਆਲ ਦੀ ਹਫ਼ਾਜ਼ਤ ਕਰਨੀ ਸੀ, ਕਿਉਂਕਿ ਉਹ ਸਰੀਰਕ ਕਮਜ਼ੋਰੀ ਦੇ ਕਾਰਨ -ਰਖਿਆ ਦੇ ਲਾਇਕ ਨਹੀਂ ਸਨ। ਇਸ ਡੀਉਟੀ ਤੋਂ ਇਲਾਵਾ, ਸ੍ਰੀ ਹਰਨਾਮ ਸਿੰਘ ‘ਵੰਡੀ ਲਾਟ' ਨੂੰ ਗਦਰ ਅਖਬਾਰ ਵਿਚ ਛਪਣ ਲਈ ਕਵਿਤਾ ਲਿਖਣ ਲਗ ਪਏ । ਗਦਰ ਵਿਚ ਛਪੀਆਂ ਕਵਿਤਾਵਾਂ ਵਿਚੋਂ ਚੋਣਵੀਆਂ ਨੂੰ ਪਿਛੋਂ ਗਦਰ ਦੀ ਗੂੰਜ’ ਨਾ ਪੈਂਫਲਟ ਦੀ ਸ਼ਕਲ ਵਿਚ ਅੱਡਰਾ ਛਾਪਿਆ ਗਿਆ, ਜੋ ਬਹੁਤ ਹਰ ਮਨ ਪਿਆਰੀ ਹੋ ਗਈ; ਅਤੇ ਪਹਿਲੀ ਛਪੀ ‘ਗਦਰ ਦੀ ਗੂੰਜ” ਵਿਚ ਬਹੁਤੀਆਂ ਕਵਿਤਾਵਾਂ ਸ੍ਰੀ ਹਰਨਾਮ ਸਿੰਘ ਲਾਟ ਦੀਆਂ ਸਨ । ਲਾ: ਹਰਦਿਆਲ ਦੇ ਅਮਰੀਕਾ ਤੋਂ ਚਲੇ ਜਾਣ ਪਿਛੋਂ ਅਖਬਾਰ ਦਾ ਪ੍ਰਬੰਧ ਇਕ ਬੋਰਡ ਦੇ ਹਵਾਲੇ ਕੀਤਾ ਗਿਆ, ਜਿਸ ਦੇ ਮੈਂਬਰ ਸ੍ਰੀ ਰਾਮ ਚੰਦ ‘ਪਸ਼ਾਵਰੀਆ,’ ਸ੍ਰੀ ਮੋਹਨ ਲਾਲ, ਪੰਡਤ ਜਗਤ ਰਾਮ, ਸ੍ਰੀ ਕਰਤਾਰ ਸਿੰਘ‘ਸਰਾਭਾ’ ਅਤੇ ਸ੍ਰੀ ਹਰਨਾਮ 'Isemonger and Slattery, p. 34. First Case, Individual Case of Jagat RA ni, 1). 2.

  • San Francisco Trial, Charge to the Jury by Judge, p. 709.

+Ibid. Digitted by Panjab Digital Library www.panjab o rg