ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/85

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸਿੰਘ ‘ਟੁੰਡੀ ਲਾਟ ਸਨ। ਐਡੀਟਰੀ ਅਤੇ ਲੇਖ ਲਿਖਣ ਦਾ ਬਹੁਤਾ ਕੰਮ ਸ਼੍ਰੀ ਰਾਮ ਚੰਦ ‘ਪਸ਼ਾਵਰੀਆ' ਕਰਦੇ; ਅਤੇ ਸ਼੍ਰੀ ਮੋਹਨ ਲਾਲ, ਸ਼੍ਰੀ ਪਿਰਥੀ ਸਿੰਘ, ਸ਼੍ਰੀ ਅਮਰ ਸਿੰਘ, ਸ਼੍ਰੀ ਕਰਤਾਰ ਸਿੰਘ ‘ਸਰਾਭਾ' ਅਤੇ ਸ਼੍ਰੀ ਬਸੰਤ ਸਿੰਘ ਉਨ੍ਹਾਂ ਦੀ ਮਦਦ ਕਰਦੇ ਸਨ। ਜਦ ਸ਼੍ਰੀ ਕਰਤਾਰ ਸਿੰਘ ‘ਸਰਾਭਾ’ ਹਵਾਈ ਜਹਾਜ਼ਾਂ ਦਾ ਕੰਮ ਸਿਖਣ ਚਲੇ ਗਏ, ਸ਼੍ਰੀ ਹਰਨਾਮ ਸਿੰਘ ‘ਟੁੰਡੀ ਲਾਟ’ਗੁਰਮੁਖੀ ਵਿਚ ਛਾਪਣ ਲਈ ਅਖਬਾਰ ਦਾ ਉਰਦੂ ਵਿਚੋਂ ਤਰਜਮਾ ਕਰਨ ਲਗ ਪਏ। ਪਿਛੋਂ ਜਦ ਅਖਬਾਰ ਹਿੰਦੀ ਅਤੇ ਗੁਜਰਾਤੀ ਵਿਚ ਵੀ ਛਪਣ ਲਗਾ, ਤਾਂ ਇਨ੍ਹਾਂ ਜ਼ਬਾਨਾਂ ਦੇ ਪਰਚਿਆਂ ਦੇ ਇਨਚਾਰਜ ਸ਼੍ਰੀ ਖੇਮ ਚੰਦ ਬਣਾਏ ਗਏ। ਸ਼੍ਰੀ ਬਰਕਤੁਲਾ ਅਤੇ ਸ਼੍ਰੀ ਭਗਵਾਨ ਸਿੰਘ ਦੇ ਅਮਰੀਕਾ ਆ ਜਾਣ ਉਤੇ ਅਗਸਤ ੧੯੧੪ ਤੱਕ ਅਖਬਾਰ ਦਾ ਪ੍ਰਬੰਧ ਸ਼੍ਰੀ ਬਰਕਤੁਲਾ, ਸ਼੍ਰੀ ਭਗਵਾਨ ਸਿੰਘ, ਸ਼੍ਰੀ ਰਾਮ ਚੰਦ ਅਤੇ ਅਮਰ ਸਿੰਘ (ਰਾਜਪੂਤ) ਚਲਾਉਂਦੇ ਰਹੇ[1]

ਗਦਰ ਅਖਬਾਰ ਹਫਤੇ ਪਿਛੋਂ ਪ੍ਰਕਾਸ਼ਤ ਹੁੰਦਾ ਸੀ ਅਤੇ ਇਸਦੀ ਇਸ਼ਾਇਤ ਹਜ਼ਾਰਾਂ ਤਕ ਅਪੜ ਗਈ[2]। ਅਖਬਾਰ ਚਾਰ ਜ਼ਬਾਨਾਂ ਵਿਚ ਨਿਕਲਣ ਕਰਕੇ ਵੀ ਕੰਮ ਬਹੁਤ ਵੱਧ ਗਿਆ; ਅਤੇ ਗਦਰ ਅਖਬਾਰ, ਪ੍ਰੈਸ ਅਤੇ ਪਾਰਟੀ ਦੇ ਦਫਤਰ (ਪਾਰਟੀ ਅਤੇ ਅਖਬਾਰ ਦਾ ਦਫਤਰ ਇਕੋ ਸੀ, ਜਿਸਦਾ ਨਾਮ ਯੁਗੰਤਰ ਆਸ਼ਰਮ ਸੀ, ਅਤੇ ਜੋ ਨੰ: ੪੩੬, ਹਿਲ ਸਟਰੀਟ, ਸੈਨਫਾਂਸਿਸਕੋ ਵਿਚ ਸੀ) ਵਿਚ ਕੰਮ ਕਰਨ ਵਾਲਿਆਂ ਦੀ ਗਿਣਤੀ ਵੀਹ ਦੇ ਕਰੀਬ ਅਪੜ ਗਈ। ਸਵਾਏ ਲਾ: ਹਰਦਿਆਲ, ਅਤੇ ਅਖਬਾਰ ਤੇ ਦਫਤਰ ਵਿਚ ਪੱਕੇ ਤੌਰ ਉਤੇ ਕੰਮ ਕਰਨ ਵਾਲਿਆਂ ਦੇ, ਬਾਕੀ ਦੇ ਵਾਰੀਆਂ ਨਾਲ ਕੰਮ ਕਰਦੇ। ਅਰਥਾਤ ਆਪਣੇ ਕੋਲੋਂ ਖਰਚ ਕਰਕੇ ਜਦ ਕੰਮ ਕਰਨ ਵਾਲਿਆਂ ਪਾਸ ਮਾਇਆ ਮੁਕ ਜਾਂਦੀ, ਤਾਂ ਓਹ ਕਮਾਉਣ ਵਾਸਤੇ ਮਿਲਾਂ ਅਤੇ ਖੇਤਾਂ ਵਿਚ ਚਲੇ ਜਾਂਦੇ, ਅਤੇ ਆਪਣੇ ਕੋਲੋਂ ਖਰਚ ਕਰਕੇ ਕੰਮ ਕਰਨ ਵਾਲੇ ਹੋਰ ਦੇਸ਼ ਭਗਤ ਉਨ੍ਹਾਂ ਦੀ ਥਾਂ ਆ ਮਲਦੇ[3]। ਪਰ ਇਹ ਤਰੀਕਾ ਵਰਤੋਂ ਵਿਚ ਬਹੁਤ ਚਿਰ ਨਾ ਨਿਭ ਸਕਿਆ, ਅਤੇ ਯੁਗੰਤਰ ਆਸ਼ਰਮ ਅਤੇ ਪ੍ਰੈਸ ਵਿਚ ਕੰਮ ਕਰਨ ਵਾਲੇ ਦੇਸ਼ ਭਗਤਾਂ ਦਾ ਇਕ ਜੱਥਾ ਪੱਕੇ ਤੌਰ ਉਤੇ ਓਥੇ ਰਹਿਣ ਲਗ ਪਿਆ। ਇਨ੍ਹਾਂ ਦੇਸ਼ ਭਗਤਾਂ ਨੂੰ ਕੋਈ ਤਨਖਾਹ ਨਾ ਦਿਤੀ ਜਾਂਦੀ, ਜਿਸ ਗਲ ਦਾ ਪਹਿਲੇ ਕੇਸ ਦੇ ਫੈਸਲੇ ਵਿਚ ਕਈ ਥਾਈਂ ਜ਼ਿਕਰ ਆਉਂਦਾ ਹੈ[4], ਅਤੇ ਗਦਰ ਅਖਬਾਰ ਵਿਚ ਵੀ ਇਹ ਲਿਖਿਆ ਹੁੰਦਾ[5]। ਕੋਈ ਨੌਕਰ ਜਾਂ ਚਪੜਾਸੀ ਨਾ ਰਖਿਆ ਗਿਆ, ਅਤੇ ਹਰ ਇਕ ਕੰਮ ਦੇਸ਼ ਭਗਤ ਆਪਣੀ ਹਥੀਂ ਕਰਦੇ। ਸਭ ਲਈ ਸਾਂਝਾ ਇਕੋ ਲੰਗਰ ਹੁੰਦਾ, ਅਤੇ ਜ਼ਾਤੀ ਲੋੜਾਂ ਲਈ ਕੇਵਲ ਦੋ ਡਾਲਰ ਮਹੀਨੇ ਦੇ ਹਰ ਇਕ ਨੂੰ ਦਿਤੇ ਜਾਂਦੇ[6]। ਬਾਜ਼ਾਰੋ ਲੰਗਰ ਵਾਸਤੇ ਸਿਰਫ

ਡਬਲ ਰੋਟੀ ਖ੍ਰੀਦੀ ਜਾਂਦੀ, ਕਿਉਂਕਿ ਸਬਜ਼ੀਆਂ ਆਲੂ ਆਦਿ ਸ਼੍ਰੀ ਜਵਾਲਾ ਸਿੰਘ, ‘ਸੰਤ’ ਵਸਾਖਾ ਸਿੰਘ ਅਤੇ ‘ਭਾਈ’ਸੋਤੋਖ ਸਿੰਘ ਆਪਣੀ ਫਾਰਮ ਤੋਂ ਭੇਜ ਦਿੰਦੇ[7]

ਅਮਰੀਕਾ ਤੋਂ ਬਾਹਰ ‘ਗਦਰ’ ਕੈਨੇਡਾ, ਜਾਪਾਨ, ਚੀਨ, ਫਿਲੋਪਾਈਨਜ਼, ਮਲਾਯਾ, ਸਿਆਮ, ਬਰਮਾ, ਅਰਜਨਟਾਈਨ, ਪਾਨਾਮਾ, ਹਿੰਦ ਅਤੇ ਹੋਰ ਬਹੁਤ ਸਾਰੇ ਦੇਸਾਂ, ਜਿਥੇ ਵੀ ਹਿੰਦੀਆਂ ਅਤੇ ਖਾਸ ਕਰ ਪੰਜਾਬੀਆਂ ਦੀ ਕਾਫੀ ਗਿਣਤੀ ਸੀ, ਵਿਚ ਮੁਫਤ ਭੇਜਿਆ ਜਾਂਦਾ[8]। ਅੰਗਰੇਜ਼ੀ ਸਰਕਾਰ ਨੇ ਅੰਗਰੇਜ਼ੀ ਸਲਤਨਤ ਵਿਚ ‘ਗਦਰ’ ਦੇ ਦਾਖਲੇ ਨੂੰ ਰੋਕਣ ਵਾਸਤੇ ਆਪਣਾ ਪੂਰਾ ਤਾਣ ਲਾਇਆ, ਪਰ ਸਵਾਏ ਹਿੰਦੁਸਤਾਨ ਦੇ ਉਹ ਹੋਰ ਕਿਧਰੇ ਪੂਰੀ ਕਾਮਯਾਬ ਨਾ ਹੋ ਸਕੀ। ਹਿੰਦ ਵਿਚ ਆਉਣੋਂ ਰੋਕਣ ਵਿਚ ਵੀ ਕਾਮਯਾਬੀ ਜਨਵਰੀ ੧੯੧੪ ਵਿਚ ਹੋਈ[9]। ਅੰਗਰੇਜ਼ੀ ਸਰਕਾਰ ਆਪਣੇ ਨਜ਼ਰੀਏ ਤੋਂ ‘ਗਦਰ’ਦੇ ਦਾਖਲੇ ਨੂੰ ਰੋਕਣ ਵਿਚ ਹਕਬਜਾਨਬ ਸੀ, ਕਿਉਂਕਿ ਜਿਹੜੇ ਵੀ ਹਿੰਦੀ ਇਸ ਨੂੰ ਪੜ੍ਹਦੇ ਉਨ੍ਹਾਂ ਉਤੇ ਜਾਦੂ ਦਾ ਅਸਰ ਹੁੰਦਾ। ਲਿਖਾਰੀ ਨੂੰ ਧੁਰ ਪੂਰਬ ਦੀ ਇਕ ਮਿਸਾਲ ਦਾ ਪਤਾ ਹੈ, ਜਿਥੇ ਇਕ ਬੀਬੀ ‘ਗਦਰ' ਦੇ ਪਰਚਿਆਂ ਨੂੰ ਰੇਸ਼ਮੀ ਰੁਮਾਲਾਂ ਵਿਚ ਵਲੇਟ ਕੇ ਸਾਂਭਦੀ ਰਹੀ। ‘ਗਦਰ' ਅਖਬਾਰ ਦੀ ਹਰਦਿਲ ਅਜ਼ੀਜ਼ੀ ਦਾ ਇਸੇ ਤੋਂ ਅਨੁਮਾਨ ਲਗ ਸਕਦਾ ਹੈ ਕਿ, ‘ਗਦਰ' ਅਖਬਾਰ ਦਾ ਇਸ ਨਾਲ ਸੰਬੰਦ ਹੋਣ ਦੇ ਕਾਰਨ, ‘ਹਿੰਦੀ ਐਸੋਸੀਏਸ਼ਨ ਆਫ ਦੀ ਪੈਸੇਫਿਕ ਕੋਸਟ' ਪਾਰਟੀ ਦਾ ਨਾਮ ‘ਗਦਰ ਪਾਰਟੀ’ ਮਸ਼ਹੂਰ ਹੋ ਗਿਆ।

‘ਗਦਰ’ ਅਖਬਾਰ ਨਾ ਕੇਵਲ ਗਦਰ ਪਾਰਟੀ ਦਾ ਪਹਿਲਾ ਅਮਲੀ ਕਦਮ ਸੀ, ਸਗੋਂ ਸ਼ੁਰੂ ਸ਼ੁਰੂ ਵਿਚ ਇਹ ਗਦਰ ਪਾਰਟੀ ਦੀਆਂ ਸਾਰੀਆਂ ਕਾਰਰਵਾਈਆਂ ਦਾ ਧੁਰਾ ਸੀ। ਬਲਕਿ ਪਿਛੋਂ ਵੀ ਗਦਰ ਪਾਰਟੀ ਲਹਿਰ ਦੇ ਆਸ਼ਿਆਂ ਨੂੰ ਪ੍ਰਚਾਰਨ,ਅਤੇ ਇਸ ਲਹਿਰ ਬੜੀ ਜ਼ਬਰਦਸਤ ਇਨਕਲਾਬੀ ਤਾਕਤ ਬਨਾਉਣ, ਦਾ ਸਭ ਤੋਂ ਵੱਡਾ ਅਕੱਲਾ ਕਦਮ ਸਾਬ੍ਦ ਹੋਇਆ। ਅਮਰੀਕਾ ਤੋਂ ਬਾਹਰ ਦੂਰ ਦੁਰਾਡੇ ਦੇਸਾਂ ਵਿਚ ਗਦਰ ਪਾਰਟੀ ਲਹਿਰ ਜਥੇਬੰਦ ਕਰਨ ਵਾਸਤੇ ਇਸ ਦੀ ਬਦੌਲਤ ਆਦਮੀਆਂ ਦੇ ਜ਼ਾਤੀ ਮੇਲ ਦੀ ਬਹੁਤੀ ਲੋੜ ਨਾ ਰਹੀ। ਜਿਥੇ ਵੀ ਇਹ ਪੂਜਦਾ, ਹਰ ਹਫਤੇ ਹਿੰਦੀ ਇਸ ਨੂੰ ਪੜ੍ਹਨ ਅਤੇ ਸੁਣਨ ਵਾਸਤੇ ਜਮਾਂ ਹੋ ਜਾਂਦੇ। ਅਮਰੀਕਾ ਤੋਂ ਬਾਹਰ ‘ਗਦਰ' ਅਖਬਾਰ ਹੀ ਥਾਂ ਥਾਂ ਐਸਾ ਕੇਂਦੂ ਬਣਿਆ, ਜਿਸ ਉਦਾਲੇ ਗਦਰ ਪਾਰਟੀ ਲਹਿਰ ਦੇ ਵੀਚਾਰਾਂ ਨਾਲ ਸੰਮਤੀ ਰੱਖਣ ਵਾਲੇ ਸੱਜਣ ਅਕੱਠੇ ਹੋਏ ਅਤੇ ਜੁਡ਼ੇ, ਜੋ ਪਿਛੋਂ ਪਹਿਲਾ ਮੌਕਿਆ ਮਿਲਣ ਉਤੇ ਗਦਰ ਪਾਰਟੀ ਲਹਿਰ ਵਿਚ ਕਦ ਪਏ।

ਇਸ ਦੇ ਦੋ ਵਡੇ ਕਾਰਨ ਸਨ। ਹਿੰਦ ਤੋਂ ਬਾਹਰ, ਖਾਸ ਕਰ ਧੁਰ ਪੂਰਬ ਵਿਚ, ਕਈ ਰਾਜਸੀ ਅਤੇ ਮਨੋਵਿਗਯਾਨਕ ਹਾਲਾਤ ਹਿੰਦੀਆਂ ਉਤੇ ਓਸੇ ਕਿਸਮ ਦਾ (ਭਾਵੇਂ ਉਤਨੀ ਤੇਜ਼ੀ ਵਿਚ ਨਹੀਂ) ਅਸਰ ਕਰ ਰਹੇ ਸਨ ਜਿਵੇਂ ਅਮਰੀਕਾ ਅਤੇ ਕੈਨੇਡਾ ਵਿਚ। ਹੋਰ ਮੁਲਕਾਂ ਦੇ ਵਸਨੀਕਾਂ ਨਾਲ ਵਾਹ ਪੈਣ ਕਰਕੇ ਉਨ੍ਹਾਂ ਵਿਚ ਕੁਝ ਰਾਜਸੀ ਜਾਗਰਤੀ ਆ ਗਈ ਸੀ, ਅਤੇ ਹਰ ਕਦਮ ਉਤੇ ਆਪਣੇ ਦੇਸ ਦੀ ਗੁਲਾਮੀ ਦੀ ਯਾਦ ਉਨ੍ਹਾਂ ਨੂੰ ਟੁੰਬਦੀ ਸੀ। ਉਨ੍ਹਾਂ ਵਿਚੋਂ ਕਾਫੀਆਂ ਦੇ ਮਨਾਂ ਵਿਚ ਜ਼ਾਤੀ ਤਜੱਰਬੇ ਕਰਕੇ ਵੀ ਕੁੜੱਤਨ ਸੀ। ਉਨ੍ਹਾਂ ਆਪਣੀਆਂ ਜਾਇਦਾਦਾਂ ਵੱਟ ਵੇਚ ਕੇ ਕੈਨੇਡਾ ਜਾਣ ਦੀ ਕੋਸ਼ਸ਼ ਕੀਤੀ ਸੀ, ਪਰ ਓਥੇ

੫੯


  1. First Case, The Beginning of the Conspiracy and war, p. 5.
  2. Third Case, Evidence, p. 30.
  3. Isemonger and Slattery, p. 33.
  4. First Case, Judgement, Individual Case of Kartar Singh, V Sarabha, p. 5; First Case, Evidence of Amar Singh, Rajput, approver.
  5. ਗੁਰਮੁਖੀ ‘ਗਦਰ ੨੭ ਜਨਵਰੀ ੧੯੧੪ ਦਾ ਪਰਚਾ
  6. Third Case, Evidence, p. 30.
  7. ‘ਅਕਾਲੀ ਤੇ ਪ੍ਰਦੇਸੀ, ੨੭ ਅਪ੍ਰੈਲ ੧੯੩੦ ਦਾ ਪਰਚਾ।
  8. Isemonger and Slattery, p. 17.
  9. Ibid, p. 18.