ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਮੈਂ ਵੀ ਬਹੁਤਾ ਨਹੀਂ ਝਿਜਕੀ। ਸੱਚੀਂ, ਚੰਗੇ ਪਿਆਰ ਵਿਚ ਕਿੰਨੀਆਂ ਖੁਲ੍ਹਾਂ ਤੇ ਖ਼ੂਬੀਆਂ ਨੇ।

ਇਸ ਦੇ ਇਲਾਵਾ ਵੀ, ਮੇਰਾ ਦਿਲ, ਮੇਰੀ ਹਰ ਗੱਲ ਲਈ ਮੁਆਫ਼ੀ ਮੰਗਣ ਨੂੰ ਤਿਆਰ ਹੈ, ਜਿਹੜੀ ਤੁਹਾਨੂੰ ਕਿਸੇ ਤਰ੍ਹਾਂ ਵੀ ਦੁਖਾਏ। ਜੇ ਮੈਨੂੰ ਤੁਹਾਡੇ ਚੌੜੇ ਦਿਲ ਦਾ ਅਹਿਸਾਸ ਨਾ ਹੁੰਦਾ ਤਾਂ ਮੈਂ ਇਹ ਗੱਲਾਂ ਉੱਜ ਵੀ ਨਹੀਂ ਸਨ ਲਿਖਣੀਆਂ।

ਅਜ ਸ਼ਾਮ ਨੂੰ ਆਉਗੇ? ਇਸ ਖ਼ਤ ਦਾ ਜੁਆਬ ਵੀ ਜਲਦੀ ਦੇਣ ਦੀ ਕੋਸ਼ਿਸ਼ ਕਰਨੀ, ਤਾਂ ਜੁ ਮੈਨੂੰ ਭਰਮ ਨਾ ਲਗਾ ਰਹੇ, ਕਿ ਤੁਸੀ ਮੇਰੇ ਖ਼ਿਆਲਾਂ ਤੋਂ ਕਿਤੇ ਖ਼ਿਲਾਫ਼ ਹੋ। ਮੇਰੇ ਨਾਲ ਗੁੱਸੇ ਤੇ ਨਹੀਂ ਹੋਕੇ ਗਏ।

ਮੈਂ ਸੁਣਿਆ ਸੀ, ਕਿ ਪਿਆਰ ਵਿਚ ਇਕ-ਸੁਰਤਾ (Harmony) ਹੋਣੀ ਚਾਹੀਦੀ ਹੈ। ਇਸ ਲਈ ਪਿਆਰ ਵਿਚ ਲਿਖੇ ਕੋਈ ਸ਼ਬਦ ਕੌੜੇ ਨਹੀਂ ਲਗਣੇ ਚਾਹੀਦੇ।ਹੁਣ ਮੈਂ ਹੋਰ ਸ਼ਾ ... ... ਦੀ ਬਾਬਤ ਕੁਝ ਨਹੀਂ ਲਿਖਾਂਗੀ। ਤੁਹਾਡੀ ਤਜਵੀਜ਼ ਦਾ ਜੁਆਬ ਮੈਂ ਅਜੇ ਨਹੀਂ ਦੇ ਸਕਦੀ। ਗੁੱਸੇ ਨਾ ਹੋ ਜਾਣਾ। ਦੇਵਿੰਦਰ ਜੀ, ਜੇ ਕਾਹਲੀ ਵਿਚ ਕੋਈ ਕਦਮ ਇਹੋ ਜਿਹਾ ਪੁਟਿਆ ਗਿਆ ਤਾਂ ਕਿਤੇ ਸਾਰੀ ਉਮਰ ਨਾ ਪਛਤਾਣਾ ਪਵੇ।

ਮੇਰੀ ਇਹ ਚਾਹ ਹੁਣ ਵਧਦੀ ਜਾਂਦੀ ਹੈ, ਕਿ ਤੁਹਾਡਾ ਮੇਰਾ ਪਿਆਰ ਇਕ ਉਸ ਸਿਤਾਰੇ ਵਾਂਗ ਚਮਕੇ, ਜਿਸ ਦੀ ਰੋਸ਼ਨੀ ਨੂੰ ਸਾਰੀ ਦੁਨੀਆਂ ਵੇਖ ਸਕੇ ਤੇ ਅਸੀਂ ਚੁਭਣ ਦੀ ਥਾਂ ਸਗੋਂ ਉਨ੍ਹਾਂ ਦੀ ਨਜ਼ਰਾਂ ਵਿਚ ਸੁਹਾਵਣੇ ਲਗੀਏ। ਪਰ ਇਹ ਕਚਾ ਜਿਹਾ ਸੁਪਨਾ ਹੈ। ਸਾਡੇ ਰਿਸ਼ਤੇਦਾਰਾਂ ਤੇ ਸਮਾਜ ਨੂੰ ਭਲਾ ਇਹ ਗਲ ਕਦੋਂ ਮਨਜ਼ੂਰ ਹੋ ਸਕਦੀ ਹੈ। ਜਦੋਂ ਉਨ੍ਹਾਂ ਨੂੰ ਇਸ ਦਾ ਚੰਗੀ ਤਰ੍ਹਾਂ ਪਤਾ ਲਗ ਗਿਆ, ਉਨ੍ਹਾਂ ਦੀਆਂ ਕੋਸ਼ਿਸ਼ਾਂ ਤੁਹਾਨੂੰ ਤੇ ਮੈਨੂੰ ਜਲਦੀ ਤੋਂ ਜਲਦੀ ਨਿਖੇੜਨ ਦੀਆਂ ਹੋਣਗੀਆਂ। ਉਹ ਸਾਡੇ ਪਿਆਰ ਨੂੰ ਬਰਦਾਸ਼ਤ ਨਹੀਂ ਕਰ ਸਕਣਗੇ। ਉਨ੍ਹਾਂ ਨੂੰ ਆਪਣੀ ਇੱਜ਼ਤ ਦਾ ਖ਼ਿਆਲ ਜੁ ਹੋਇਆ।

ਪਰ ਦੇਵਿੰਦਰ ਜੀ, ਜੇ ਤੁਹਾਡਾ ਦਿਲ ਮਜ਼ਬੂਤ ਰਿਹਾ, ਤੁਹਾਡੀਆਂ

੮੭