ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/132

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵਿਚ ਨਹੀਂ ਆ ਸਕੋਗੇ? ਬੇਸ਼ਕ ਉਦੋਂ ਕਲਕੱਤੇ ਦੀਆਂ ਰੌਣਕਾਂ ਜਲਸਿਆਂ ਨੂੰ ਛਡਣ ਤੇ ਦਿਲ ਨਹੀਂ ਕਰੇਗਾ, ਪਰ ਕੀ ਮੇਰੇ ਲਈ ਏਨੀ ਕੁਰਬਾਨੀ ਨਹੀਂ ਕਰ ਸਕੋਗੇ?

ਮੈਂ ਇਹ ਪੜ੍ਹ ਕੇ ਬੜੀ ਖ਼ੁਸ਼ ਹੁੰਦੀ ਹਾਂ ਕਿ ਤੁਸੀ ਮੇਰੇ ਵਾਂਗ ਨਿਰਾਸਤਾ ਤੇ ਮਾਯੂਸੀ ਵਿਚ ਦਿਨ ਨਹੀਂ ਕਰ ਰਹੇ। ਜਿਸ ਮੇਰੀ ਬਣਨ ਵਾਲੀ ਸਹੇਲੀ ਨੇ ਤੁਹਾਡੇ ਦਿਲ ਨੂੰ ਹੋਰ ਵੀ ਖੁਸ਼ੀ ਦਿੱਤੀ ਹੈ, ਉਸ ਨੂੰ ਮੇਰੀ ਵਲੋਂ ਜ਼ਰਾ ਧੰਨਿਵਾਦ ਕਰ ਦੇਣਾ। ਕਰੋਗੇ? ਉਹ ਤੁਹਾਨੂੰ ਕਦੀ ਕਦੀ ਗੀਤ ਸਣਾਉਂਦੀ ਹੋਵੇਗੀ। ਮੈਂ ਵੀ ਏਥੇ ਬੈਠੀ ਤੁਹਾਡੀ ਜੁਦਾਈ ਦੇ ਗੀਤ ਗਾਉਂਦੀ ਹੁੰਦੀ ਹਾਂ। ਏਨੇ ਦਰਦ ਨਾਲ ... ... ਕਿ ਉਡਦੇ ਪੰਛੀ ਵੀ ਸੁਣਨ ਲਈ ਦਰਖ਼ਤਾਂ ਤੇ ਬੈਠ ਜਾਂਦੇ ਨੇ।

ਮੈਂ ਇਕ ਨਵਾਂ ਗੀਤ ਬਣਾਇਆ ਹੈ। ਅਗਲੇ ਖਤ ਵਿਚ ਲਿਖ ਭੇਜਾਂਗੀ। ਕਮਲਾ ਨੂੰ ਕਹਿਣਾ ਉਹ ਗਾ ਕੇ ਸੁਣਾਏਗੀ।

ਤੁਹਾਨੂੰ ਬੜਾ ਹੀ ਯਾਦ ਕਰ ਰਹੀ

,

ਤੁਹਾਡੀ ਪ੍ਰਦੇਸਨ.....

੧੧੮