ਖ਼ਤ ਨੰ: ੪੧
ਮੇਰੇ ਦੇਵਿੰਦਰ,
ਅਜ ਸਵੇਰੇ ਉਠਦਿਆਂ ਹੀ ਦਿਨ ਕੁਝ ਹੋਰ ਤਰ੍ਹਾਂ ਦਾ ਲਗਣ ਲਗ ਗਿਆ ਸੀ, ਨਹਾਉਣ ਲਈ ਗ਼ੁਸਲਖਾਨੇ ਵਿਚ ਵੜਨ ਹੀ ਲਗੀ ਜਾਂ ਕਿ ਮਨਜੀਤ ਨੇ ਇਕ ਖਤ ਲਿਆ ਕੇ ਦਿੱਤਾ। ਤੁਹਾਡਾ ਖ਼ਤ ਬਾਹਰੋਂ ਹੀ ਪਹਿਚਾਨਿਆਂ ਜਾਂਦਾ ਹੈ।
ਐਤਕਾਂ ਤੇ ਤੁਸੀ ਕਮਾਲ ਕਰ ਦਿੱਤਾ ਹੈ। ਕਿੰਨਾ ਜਜ਼ਬਾ ਭਰਿਆ ਹੋਇਆ ਹੈ। ਹਰ ਸਤਰ ਵਿਚ ਫਿਲਾਸਫੀ ਹੈ। ਸੱਚੀ ਤੁਸੀ ਬੜੇ ਚੰਗੇ ਲਿਖਾਰੀ ਹੋ। ਬਹੁਤ ਅਛਾ ਜਨਾਬ, ਜਿਸ ਤਰ੍ਹਾਂ ਲਿਖਿਆ ਹੈ, ਉਸੇ ਤਰ੍ਹਾਂ ਕਰਨ ਦੀ ਕੋਸ਼ਿਸ਼ ਕਰਾਂਗੀ। ਪਰ ਤੁਸੀ ਵੀ ਗਰੀਬਾਂ ਦਾ ਖ਼ਿਆਲ ਰੱਖਣਾ।
ਦੇਵਿੰਦਰ, ਮੈਂ ਲਿਖਣੋ ਨਹੀਂ ਰਹਿ ਸਕਦੀ ਕਿ ਕੋਈ ਚੀਜ਼, ਕੋਈ ਖ਼ਿਆਲ ਜਿਹਾ ਮੈਨੂੰ ਤਕਲੀਫ ਦੇ ਰਿਹਾ ਹੈ, ਜਿਸ ਦੀ ਅਸਲੀਅਤ ਦਾ ਮੈਨੂੰ ਕੋਈ ਪਤਾ ਨਹੀਂ ਲਗਦਾ। ਮੈਂ ਆਪਣੇ ਵਹਿਮਾਂ ਨਾਲ ਪੂਰੇ ਜ਼ੋਰ ਨਾਲ ਲੜਾਈ ਕਰਕੇ ਉਸ ਖ਼ਿਆਲ ਨੂੰ ਬਾਹਰ ਕਢਣਾ ਚਾਹੁੰਦੀ ਹਾਂ। ਇਸ ਸੁਹਾਵਣੀ ਦੁਨੀਆ ਦੇ ਨਜ਼ਾਰਿਆਂ ਵਲ ਝਾਤੀ ਮਾਰਨੀ ਆਂ, ਤਾਂ ਜੁ ਉਸ ਖ਼ਿਆਲ ਦਾ ਮੇਰੇ ਤੇ ਅਸਰ ਨਾ ਹੋਵੇ। ਰੌਸ਼ਨੀ ਵਿਚ ਮੈਨੂੰ ਹਰ ਪਾਸੇ ਹਨੇਰਾ ਦਿਸਦਾ ਹੈ। ਕੋਈ ਹਸਾਏ ਤਾਂ ਹਾਸਾ ਨਹੀਂ ਆਉਂਦਾ। ਹਾਂ, ਹੋਰਨਾਂ ਨੂੰ ਖੁਸ਼ ਕਰਨ ਲਈ ਜ਼ਰੂਰ ਹਸ ਪੈਂਦੀ ਹਾਂ। ਕਿਸੇ ਨਾਲ
੧੧੬
੧੧੯