ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/135

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖ਼ਤ ਨੰ: ੪੨

ਪਿਆਰੇ ਦੇਵਿੰਦਰ ਜੀਓ,

ਅਛਾ! ਮੇਰੇ ਗੀਤ ਨੂੰ ਕਮਲਾ ਜੀ ਨੇ ਗਾ ਕੇ ਤੁਹਾਡੇ ਦਿਲ ਵਿਚ ਮੇਰੇ ਲਈ ਨਵੀਆਂ ਰੀਝਾਂ ਪੈਦਾ ਕਰ ਦਿੱਤੀਆਂ ਨੇ? ਮੇਰਾ ਗੀਤ ਪੜ੍ਹ ਕੇ ਉਹ ਵੀ ਮੈਨੂੰ ਮਿਲਣ ਲਈ ਬੜਾ ਲੋਚਦੀ ਹੈ? ਮੈਨੂੰ ਇਹ ਪੜ੍ਹ ਕੇ ਹੋਰ ਵੀ ਖੁਸ਼ੀ ਹੋਈ ਕਿ ਕਮਲਾ ਇਕ ਆਜ਼ਾਦ ਫ਼ੈਮਲੀ ਦੀ ਲੜਕੀ ਹੈ। ਨਹੀਂ ਤੇ ਏਨੀ ਜਲਦੀ ਤੁਹਾਨੂੰ ਵੀ ਖੁਲ੍ਹ ਨਹੀਂ ਸੀ ਮਿਲ ਸਕਣੀ। ਸੋ ਤੁਸੀ ਬੜੇ ਚੰਗੇ ਦਿਨ ਗੁਜ਼ਾਰ ਰਹੇ ਹੋ, ਸ਼ੁਕਰ ਹੈ।

ਅਜ ਐਤਵਾਰ ਸੀ, ਤੇ ਮੇਰਾ ਦਿਲ ਸਵੇਰ ਤੋਂ ਹੀ ਕੁਝ ਢਠਾ ਹੋਇਆ ਸੀ। ਮੈਂ ਸਾਰਾ ਦਿਨ ਆਪਣੇ ਕਮਰੇ ਵਿਚ ਹੀ ਬੈਠ ਕੇ ਗੁਜ਼ਾਰਨ ਦਾ ਫੈਸਲਾ ਕੀਤਾ ... ... ਪਰ ਮੇਰੀ ਮਾਯੂਸ ਜਿਹੀ ਸ਼ਕਲ ਦਾ ਸੁਨੇਹਾ ਬਾਊ ਜੀ ਤਕ ਪੁਜ ਗਿਆ ਤੇ ਉਨ੍ਹਾਂ ਨੇ ਸ਼ਾਮ ਨੂੰ ਸਿਨੇਮਾ ਜਾਣ ਲਈ ਮਨਜੀਤ ਦੀ ਜ਼ਬਾਨੀ ਆਖ ਘਲਿਆ। ਕਿਸੇ ਨੂੰ ਇਹ ਖਿਆਲ ਕਿਥੋਂ ਆਉਣਾ ਸੀ ਕਿ ਸਿਨੇਮਾ ਹਾਲ ਵਿਚ ਤੁਹਾਡੀ ਯਾਦ ਹੋਰ ਵੀ ਸਤਾਏਗੀ - ਜਿਸ ਨਾਲ ਨਿਰਾਸਤਾ ਘਟੇਗੀ ਨਹੀਂ - ਵਧੇਗੀ, ਤੇ ਮੈਨੂੰ ਇਸ ਨਿਰਾਸਤਾ ਨੂੰ ਦਬਾ ਕੇ ਤੇ ਛੁਪਾ ਕੇ ਰਖਣਾ ਪਵੇਗਾ।

ਕਾਸ਼! ਕਦੀ ਦੁਨੀਆ ਨੂੰ ਪਤਾ ਹੁੰਦਾ, ਕਿ ਪਿਆਰ ਦੀ ਨਦੀ ਦਾ ਰੁਖ ਤੇ ਤਵੱਜੋ ਕੇਵਲ ਸਿਧੀ ਇਕੋ ਪਾਸੇ ਵਲ ਹੁੰਦੀ ਹੈ। ਉਸ ਦੇ ਸੱਜੇ ਖੱਬੇ ਕੰਢਿਆਂ ਤੇ ਉਗੀਆਂ ਹੋਈਆਂ ਚੀਜ਼ਾਂ ਦੀ ਉਹਨੂੰ ਕੀ ਪਰਵਾਹ?

੧੨੧