ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/140

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਖ਼ਤ ਨੰ: ੪੫

ਮੇਰੇ ਅੱਖੀਆਂ ਦੇ ਚਮਕਦੇ ਸਿਤਾਰੇ,

ਮੈਨੂੰ ਦੁਬਾਰਾ ਅਫਸੋਸ ਨਾਲ ਲਿਖਣਾ ਪੈਂਦਾ ਹੈ, ਕਿ ਤੁਸਾਂ ਫੇਰ ਖਤ ਨਹੀਂ ਪਾਇਆ, ਮੇਰੇ ਜੀਵਨ ਦੀ ਕਿਸ਼ਤੀ ਨੂੰ ਤੁਸੀ ਏਸ ਤਰ੍ਹਾਂ ਕਿਉਂ ਡਗਮਗੌਂਦੇ ਹੋ? ਜਲਦੀ ਜੁਆਬ ਦੇਣ ਦੇ ਇਕਰਾਰ ਮਗਰੋਂ ਚੁਪ ਹੋ ਜਾਂਦੇ ਹੋ। ਦਿਨਾਂ ਤੇ ਦਿਨ ਲੰਘੀ ਜਾਂਦੇ ਨੇ ਪਰ ਤੁਹਾਡੇ ਵਲੋਂ ਕੋਈ ਸੁਖ ਸੁਨੇਹੜਾ ਨਹੀਂ ਆਇਆ।

ਮੈਂ ਇਸ ਜੁਦਾਈ ਵਿਚ ਪਾਗਲ ਜਿਹੀ ਹੋ ਜਾ ਰਹੀ ਹਾਂ ਜਿਸ ਦਾ ਮੇਰੇ ਵਰਗੀਆਂ ਪਿਆਰ ਕੁਠੀਆਂ ਨੂੰ ਹੀ ਪਤਾ ਲਗਦਾ ਹੈ। ਭੁੱਖ ਘਟਦੀ ਜਾ ਰਹੀ ਹੈ, ਨੀਂਦ ਉਡਦੀ ਜਾ ਰਹੀ ਹੈ। ਨਾ ਪੜ੍ਹਾਈ ਤੇ ਜੀ ਲਗਦਾ ਹੈ, ਨਾ ਕਿਸੇ ਹੋਰ ਕੰਮ ਵਿਚ। ਕਿਤਾਬ ਫੜਦੀ ਹਾਂ ਤਾਂ ਧਿਆਨ ਤੁਹਾਡੇ ਵਲ, ਸੈਰ ਕਰਨ ਜਾਂਦੀ ਹਾਂ, ਤਾਂ ਤੁਹਾਡੀ ਯਾਦ ..... ਲੋਕੀ ਤਾਂ ਹੁਣ ਗੱਲਾਂ ਬਨਾਉਣ ਲਗ ਪਏ ਨੇ।".. ... ... ਪਤਾ ਨਹੀਂ ਪੀਲੀ ਜਿਹੀ ਹੁੰਦੀ ਜਾ ਰਹੀ ਹੈ" ਮੈਨੂੰ ਤੇ ਆਪਣੇ ਆਪ ਦਾ ਕੋਈ ਪਤਾ ਨਹੀਂ ਲਗ ਰਿਹਾ ਹੈ।

ਸੁਣਨਾ ਜੇ ਹੋਰ ਕੁਝ? ਲਓ ਸੁਣੋ, ਕਲ੍ਹ ਮੈਂ ਮਨਜੀਤ ਜੀ ਨਾਲ ਸਕੁੰਤਲਾ ਦੇ ਘਰ ਗਈ। ਉਹ ਦੇਖ ਕੇ ਮੈਨੂੰ ਹੈਰਾਨ ਹੋਈ ਤੇ ਪੁਛਣ ਲਗੀ "ਕੀ ਹੋ ਗਿਆ .. .. .. ਤੈਨੂੰ? ਏਨੀ ਸੋਹਣੀ ਹੁੰਦੀ ਸੈ"" ਹੋਣਾ ਕੀ ਸੀ. ਤੇਰੇ ਵਿਛੋੜੇ ਵਿਚ ਘੁਲਦੀ ਜਾ ਰਹੀ ਹੈ। ਤੂੰ ਜੁ ਨਹੀਂ ਮਿਲਣ

੧੨੬