ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/141

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਆਉਂਦੀ" ਮੈਂ ਅਗੋਂ ਜੁਆਬ ਦਿੱਤਾ। ਉਸ ਨੇ ਮੈਨੂੰ ਘੁਟ ਕੇ ਗਲਵਕੜੀ ਪਾ ਲਈ, ਬੜਾ ਹੀ ਪਿਆਰ ਕੀਤਾ ਤੇ ਹੌਲੀ ਜਿਹੀ ਕੰਨ ਵਿਚ ਕਿਹਾ "ਮੈਂ ਨਹੀਂ ਮਿਲਣ ਆਉਂਦੀ...... ਕਿ....” ਏਨਾਂ ਕਹਿ ਕੇ ਉਹ ਮੇਰੀਆਂ ਅੱਖਾਂ ਵਿਚ ਤਕਣ ਲਗ ਪਈ। ਮੇਰੀਆਂ ਭਰੀਆਂ ਹੋਈਆਂ ਅੱਖੀਆਂ ਵਹਿ ਤੁਰੀਆਂ। ਹੰਝੂ ਰੁਕਨ ਹੀ ਨਾ, ਸ਼ਕੁੰਤਲਾ ਬਥੇਰਾ ਚੁਪ ਕਰਾਏ,ਤਸੱਲੀ ਦੇਵੇ, ਪਿਆਰ ਕਰੇ, ਆਪਣੇ ਨਾਲ ਘੁਟੇ, ਪਰ ਜਜ਼ਬਿਆਂ ਦਾ ਹੜ੍ਹ ਕਿਸ ਤਰ੍ਹਾਂ ਰੁਕਦਾ!

ਬੜੀ ਮੁਸ਼ਕਲ ਨਾਲ ਹੌਸਲਾ ਦਿੱਤਾ ਤੇ ਇਹ ਤੁਹਾਡੀ ਜੁਦਾਈ ਦੇ ਹੰਝੂ ਬੰਦ ਹੋਏ।

ਓਥੋਂ ਆ ਕੇ, ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਕੇ, ਤੁਹਾਡੀ ਫੋਟੋ ਕੱਢੀ ਤੇ ਪੁੱਛਣ ਲਗੀ “ਦੇਵਿੰਦਰ ਜੀ ਤੁਸੀ ਹੀ ਇਸ ਤਰ੍ਹਾਂ ਮੇਰੇ ਅੱਥਰੂ ਵਗਾਏ ਸਨ ... ... ਤੁਹਾਨੂੰ ਕੋਈ ਤਰਸ ਨਹੀਂ ਆ ਰਿਹਾ ਮੇਰੇ ਤੇ? ਮੇਰੇ ਪ੍ਰੀਤਮ ਏਨੇ ਕਠੋਰ ਕਿਉਂ ਬਣਦੇ ਜਾ ਰਹੇ ਹੋ? ... .... ਕੁਝ ਤੇ ਰਹਿਮ ਕਰੋ ... ..."

ਮੇਰੇ ਰਾਣੇ, ਮੇਰਾ ਇਮਤਿਹਾਨ ਲੈਂਦਿਆਂ ਕੁਝ ਹੋਰ ਹੀ ਚੰਨ ਨਾ ਚਾੜ੍ਹ ਦੇਣਾ।

ਹੁਣ ਤੇ ਵੱਡੇ ਦਿਨ ਵੀ ਆਉਣ ਵਾਲੇ ਨੇ, ਮੈਨੂੰ ਤੁਹਾਡੀ ਯਾਦ ਵਧੀਕ ਸਤਾ ਰਹੀ ਹੈ। ਤੁਸਾਂ ਅਜੇ ਤਕ ਕੋਈ ਖ਼ਬਰ ਨਹੀਂ ਭੇਜੀ। ਤੁਹਾਨੂੰ ਕੀ ਪਤਾ, ਮੈਂ ਕਿਸ ਤਰ੍ਹਾਂ ਗਿਣ ਗਿਣ ਕੇ ਦਿਨ ਬਿਤਾ ਰਹੀ ਹਾਂ।

ਤੁਹਾਡੇ ਆਉਣ ਦੀ ਖ਼ੁਸ਼ੀ ਦਾ ਉਬਾਲ ਤੇ ਗਮੀ ਦੀ ਗਹਿਰਾਈ ਮੈਨੂੰ ਹੋਰ ਕੁਝ ਨਹੀਂ ਲਿਖਣ ਦੇਂਦੀ। ਆਉਣ ਦੀ ਤਾਰੀਖ਼ ਵਾਪਸੀ ਡਾਕ ਲਿਖਣੀ। ਕਮਲਾ ਜੀ ਨੂੰ ਨਮਸਤੇ।

ਤੁਹਾਡੀ ਉਡੀਕਵਾਨ.............

੧੨੭