ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/142

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਖ਼ਤ ਨੰ: ੪੬

ਪਿਆਰੇ ਦੇਵਿੰਦਰ ਜੀਓ,

ਸ਼ੁਕਰ ਹੈ ਤੁਹਾਡਾ ਖ਼ਤ ਪੁਜਾ। ਤੁਸੀ ਬੜੇ ਚਾਲਾਕ ਹੋ, ਕਿਸੇ ਨੂੰ ਏਨਾ ਤੜਪਾ ਕੇ, ਪਿਛੋਂ ਹੌਲੀ ਜਿਹੀ ਮੁਆਫ਼ੀ ਮੰਗ ਲਈ .... ..... ਤੇ ਚਲ ਮੁਆਮਲਾ ਸਾਫ਼ ਹੋ ਗਿਆ। ਪਰ ਇਹ ਤੁਸਾਂ ਕੀ ਲਿਖ ਦਿੱਤਾ ਏ ਕਿ “ਵੱਡੇ ਦਿਨਾਂ ਵਿਚ ਆਉਣ ਦਾ ਪਕਾ ਪਤਾ ਨਹੀਂ - ਸਾਰਾ ਕੁਝ ਛੁਟੀ ਮਿਲਣ ਤੇ ਹੈ।" ਕੀ ਤੁਹਾਡੀ ਡਿਉਟੀ ਵਡੇ ਦਿਨਾਂ ਵਿਚ ਵੀ ਲਗਨੀ ਹੈ? ਦੇਵਿੰਦਰ, ਜੇ ਤੁਸੀ ਨਾ ਆਏ, ਤਾਂ ... ... ਇਹ ਤਾਂ ਦਿਨ ਅਗੇ ਹੀ ਬੜੇ ਔਖੇ ਕਟਦੇ ਪਏ ਨੇ

ਤੁਹਾਨੂੰ ਨਹੀਂ ਪਤਾ ਕਿ ਹਰ ਸਵੇਰ ਦਾ ਸੂਰਜ ਮੇਰੇ ਲਈ ਇਕ ਨਵੀਂ ਰੌਸ਼ਨੀ ਲੈ ਕੇ ਆਉਂਦਾ ਹੈ, ਤੇ ਮੇਰੇ ਦਿਲ ਅਤੇ ਜਿਗਰ ਤੇ ਲੂਣ ਛਿਣਕਦਾ ਹੋਇਆ — ਪੱਛਮ ਵਲ ਛੁਪ ਜਾਂਦਾ ਹੈ। ਇਸ ਦੇ ਮਗਰੋਂ ਰਾਤ ਰਾਣੀ ਆਉਂਦੀ ਹੈ, ਤੇ ਸਾਰੇ ਆਲਮ ਨੂੰ( ਸਿਵਾਏ ਦਰਦ ਵਿਚ ਤੜਪਨ ਵਾਲਿਆਂ ਦੇ)ਘੂਕ ਦੀ ਨੀਂਦ ਸੁਆ ਦੇਂਦੀ ਹੈ। ਚੰਦ ਹਨੇਰੇ ਦਾ ਪੜਦਾ ਪਾੜਦਾ ਹੋਇਆ ਬਾਹਰ ਆਉਂਦਾ ਹੈ, ਪਰ ਉਹ ਵੀ ਕਿਸੇ ਦੇ ਗ਼ਮ ਦਾ ਦਰਦ ਵੰਡਾਏ ਬਿਨਾਂ ਬੱਦਲਾਂ ਵਿਚ ਛੁਪ ਜਾਂਦਾ ਹੈ। ਦੁਨੀਆ ਮਿੱਠੀ ਨੀਂਦ ਸੌਂਦੀ ਹੈ, ਪਰ ਮੇਰੇ ਜ਼ਖਮੀ ਜਿਗਰ ਵਿਚ ਇਕ ਲਾਇਲਾਜ ਬੇਚੈਨੀ ਹੈ, ਇਕ ਅਮੁਕ ਦਰਦ ਹੈ — ਹਰ ਘੜੀ ਤੁਹਾਨੂੰ ਯਾਦ ਕਰਦੀ ਹਾਂ। ਦੁਨੀਆਂ ਮੇਰੇ ਤੇ ਹਸਦੀ ਹੈ।

ਵਡੇ ਦਿਨਾਂ ਦਾ ਪਕਾ ਪਤਾ ਜਲਦੀ - - ਬਹੁਤ ਜਲਦੀ ਲਿਖਣਾ।

ਤੁਹਾਡੀ...............

੧੨੮