ਖ਼ਤ ਨੰ: ੪੭
ਮੇਰੇ ਦੇਵਿੰਦਰ ਜੀ,
ਖ਼ਤ ਲਈ ਕੀ ਧੰਨਿਵਾਦ ਕਰਾਂ,"ਮੈਂ ਵਡੇ ਦਿਨਾਂ ਦੀਆਂ ਛੁਟੀਆਂ ਵਿਚ ਨਹੀਂ ਆ ਸਕਾਂਗਾ", ਪੜ੍ਹ ਕੇ ਮੇਰਾ ਕੁਝ ਵੀ ਲਿਖਣ ਨੂੰ ਜੀ ਨਹੀਂ ਕਰਦਾ।
ਅਜ ੨੩ ਦਸੰਬਰ ਹੈ, ਤੁਸੀਂ ਅਜ ਆਉਣਾ ਸੀ। ਪਰ ਹੁਣ ਤੇ ਤੁਸੀ ਨਹੀਂ ਆਉਗੇ ... ਬਿਲਕੁਲ ਨਹੀਂ ਆਉਗੇ। ਭਾਵੇਂ ਮੈਂ ਕਿੰਨਾ ਹੀ ਉਡੀਕਾਂ। ਮੇਰੀਆਂ ਆਸਾਂ ... ... ਸੋਚਣ ਲਗ ਜਾਂਦੀ ਹਾਂ, ਸ਼ਾਇਦ ਹਾਲੀ ਵੀ ਆ ਜਾਣ। ਗੱਡੀ ਦਾ ਵਕਤ ਬਾਕੀ ਹੈ। ਆਪਣੇ ਪਿਆਰ ਵਾਲੇ ਸੰਬੰਧੀਆਂ ਕੋਲ ਕਈ ਵਾਰੀ ਬਿਨਾਂ ਖ਼ਬਰ ਦਿੱਤੇ ਪੁਜ ਜਾਣਾ ਵਧੀਕ ਖ਼ੁਸ਼ੀ ਦਾ ਕਾਰਨ ਹੁੰਦਾ ਹੈ।
ਸ਼ਾਇਦ ਹੁਣ ਵੀ ਪੌੜੀਆਂ ਚੜ੍ਹਦਿਆਂ ਦੀ ਆਵਾਜ਼ ਆ ਜਾਏ, ਮਨਜੀਤ ਹੀਟਰ (Heater)ਮੰਗਣ ਆਈ, ਪਰ ਮੈਂ ਨਾ ਦਿੱਤਾ। ਸ਼ਾਇਦ ਆ ਹੀ ਜਾਉ ਤੇ ਤੁਹਾਨੂੰ ਆਉਂਦਿਆਂ ਹੀ ਨਿੱਘ ਮਿਲ ਜਾਏ! ਇਹ ਉਡੀਕ' ਕਦ ਤਕ? ਜਿਉਂ ਜਿਉਂ ਗੱਡੀ ਦਾ ਵਕਤ ਲੰਘਦਾ ਜਾ ਰਿਹਾ ਹੈ, ਮੇਰੇ ਦਿਲ ਨੂੰ ਖੋਹ ਜਿਹੀ ਪੈਣ ਲਗ ਪਈ ਹੈ। ਕਈ ਵਾਰੀ ਉਠ ਕੇ ਬੂਹੇ ਤਕ ਵੀ ਦਿਲ ਨੂੰ ਤਸੱਲੀ ਦੇਣ ਚਲੀ ਜਾਂਦੀ ਹਾਂ।
ਦੇਵਿੰਦਰ, ਮੈਂ ਕਿੰਨੇ ਹੀ ਪ੍ਰੋਗਰਾਮ ਬਣਾਏ ਹੋਏ ਸਨ। ਕਿੰਨੀਆਂ ਗੱਲਾਂ ਸੋਚੀਆਂ ਹੋਈਆਂ ਸਨ। ਤੁਹਾਨੂੰ ਰੀਝੌਣ ਲਈ ਨਵੇਂ ਨਵੇਂ ਗੀਤ ਤਿਆਰ
੧੨੯