ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/144

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ


ਕੀਤੇ ਹੋਏ ਸਨ . .. ਸਭ ਕੁਝ ਬਰਬਾਦ ਹੋ ਗਿਆ ... ...!

ਜਦੋਂ ਤੋਂ ਤੁਸੀ ਮੇਰੀ ਰੂਹ ਨੂੰ ਆਪਣੇ ਪਿਆਰ ਵਿਚ ਲਬੇੜ ਦਿੱਤਾ ਹੈ, ਤੁਹਾਡੇ ਬਿਨਾਂ ਮੇਰੀ ਜ਼ਿੰਦਗੀ ਦਾ ਕਟਣਾ, ਦਿਨੋ ਦਿਨ ਔਖਾ ਹੋਈ ਜਾਂਦਾ ਹੈ। ਤੁਹਾਡੇ ਬਿਨਾਂ ਹੁਣ ਕਿਸੇ ਦੀ ਯਾਦ ਬਾਕੀ ਨਹੀਂ। ਤੁਹਾਡੀ ਉਡੀਕ ਜੁਦਾਈ ਵਿਚ ਅੱਥਰੂ ਵਗਾਈ ਚਲੀ ਜਾਂਦੀ ਹੈ, ਤੇ ਤੁਹਾਡੀ ਸੱਚੀ ਮਹੱਬਤ ਦੀ ਉਮੀਦ ਡਿਗਦੇ ਹੋਏ ਅੱਥਰੂਆਂ ਨੂੰ ਮੁਸਕ੍ਰਾਹਟ ਵਿਚ ਬਦਲ ਦੇਂਦੀ ਹੈ।

ਦੁਨੀਆ ਦੇ ਬਖੇੜਿਆਂ ਦੇ ਜਾਲ ਵਿਚ ਉਲਝ ਕੇ ਮੈਂ ਨਾ-ਖ਼ੁਸ਼ ਨਹੀਂ, ਕਿਉਂਕਿ ਇਹ ਮੈਨੂੰ ਤੁਹਾਡੀ ਵਲੋਂ ਆਜ਼ਾਦੀ ਦੀ ਯਾਦ ਦਿਵਾਉਂਦੇ ਨੇ। ਜੀਵਨ ਦੇ ਨੁਕਸਾਂ ਚੋਂ ਵੀ ਮੇਰਾ ਦਿਲ ਤੰਗ ਨਹੀਂ ਕਿਉਂਕਿ ਇਹੋ ਹੀ ਨਕਸ, ਮੈਨੂੰ ਤੁਹਾਡੀ ਹਸਤੀ ਦੇ ਕਮਾਲ ਦਾ ਅਹਿਸਾਸ ਦੱਸਦੇ ਨੇ ... ... ਫੇਰ ਤੁਸੀ ਹੀ ਦੱਸੋ, ਮੈਨੂੰ ਤੁਹਾਡੇ ਮਿਲਣ ਵਿਚ ਕਿੰਨੀ ਕੁ ਖ਼ੁਸ਼ੀ ਹੋਣੀ ਸੀ।

ਪਰ ਮੈਨੂੰ ਇਕ ਐਵੇਂ ਸ਼ੱਕ ਜਿਹਾ ਪੈਂਦਾ ਹੈ, ਕਿ ਤੁਹਾਨੂੰ ਸ਼ਾਇਦ ਤੁਹਾਡੀ ਨਵੀਂ ਸਹੇਲੀ ਕਮਲਾ ਨੇ ਨਹੀਂ ਆਉਣ ਦਿੱਤਾ। ਨਹੀਂ ..... ਇਹ ਭਲਾ ਕਿਸ ਤਰ੍ਹਾਂ ਹੋ ਸਕਦਾ ਸੀ, ਤੁਸਾਂ ੮-੧੦ ਦਿਨ ਰਹਿ ਕੇ ਫੇਰ ਕਲਕੱਤੇ ਹੀ ਚਲੇ ਜਾਣਾ ਸੀ।

ਹੋਰ ਕੀ ਲਿਖਾਂ, ਕਿੰਨਾ ਫ਼ਰਕ ਹੈ ....... ... .... ਤੁਸੀ ਕ੍ਰਿਸਮਸ ਦੀਆਂ ਛਟੀਆਂ ਵਿਚ ਮੌਜਾਂ ਮਾਣਦੇ ਹੋਵੋਗੇ, ਤੇ ਮੇਰੇ ਦਿਲ ਦੀ ਕ੍ਰਿਸਮਸ ਤੁਹਾਡੇ ਬਿਨਾਂ ਸੁੰਞੀ ਪਈ ਹੈ। ਖ਼ਤ ਤੇ ਜਲਦੀ ਲਿਖੋਗੇ ਨਾ? .

ਤੁਹਾਡੀ..............

੧੩੦