ਖ਼ਤ ਨੰ: ੪੮
ਮੇਰੇ ਚੰਗੇ ਦੇਵਿੰਦਰ ਜੀਓ,
ਕਲ੍ਹ ਦਾ ਦਿਲ ਬੜਾ ਉਦਾਸ ਸੀ, ਸੋ ਦਿਲ ਬਹਿਲਾਉਣ ਲਈ, ਮੈਂ ਵੀਰ ਨੂੰ ਮਨਾ ਕੇ ਬੋਟਿੰਗ (ਕਿਸ਼ਤੀ ਚਲਾਉਣੀ) ਕਰਾਉਣ ਲੈ ਗਈ। ਬੜਾ ਸੋਹਣਾ ਨਜ਼ਾਰਾ ਸੀ। ਰੁਖੇ ਤੋਂ ਰੁਖਾ ਆਦਮੀ ਵੀ ਕੁਦਰਤ ਦੀ ਪ੍ਰਸੰਸਾ ਕੀਤੇ ਬਿਨਾਂ ਨਾ ਰਹਿ ਸਕਦਾ। ਤੇ ਮੈਂ ਵੀ ਦੱਸਾਂ ਉਦੋਂ ਆਪਣੇ ਦਿਲ ਦਾ ਹਾਲ - ਪਰ ਤੁਸੀ ਫੇਰ ਮੇਰੇ ਤੇ ਮਖੌਲ ਕਰੋਗੇ। ਕੀ ਪ੍ਰੇਮੀ ਤੇ ਪ੍ਰੇਮਿਕਾ ਪਿਆਰ ਵਿਚ ਮੇਰੇ ਵਰਗੀਆਂ ਗੱਲਾਂ ਨਹੀਂ ਕਰ ਦੇਂਦੇ? .. ... ... ... ਨਹੀਂ ਮੈਂ ਕੀ ਦੱਸਣਾ ਹੈ। ਤੁਹਾਨੂੰ ਕ੍ਰਿਸਮਿਸ ਦੀਆਂ ਰੌਣਕਾਂ ਤੇ ਕਮਲਾ ਜੀ ਦੇ ਸਾਥ ਨਾਲ ਮੇਰੀਆਂ ਇਨ੍ਹਾਂ ਗੱਲਾਂ ਚੋਂ ਕੀ ਦਿਲਚਸਪੀ ਲਭਣੀ ਹੈ।
ਰੋਕਣ ਤੇ ਵੀ, ਕੁਦਰਤ ਦੇ ਸੋਹਣੇ ਨਜ਼ਾਰੇ ਦੇਖਦਿਆਂ ਹੀ ਮੇਰੇ ਖ਼ਿਆਲ ਝਟ ਤੁਹਾਡੇ ਵਲ ਦੌੜ ਗਏ ... ... ... ਪਰ ਮੈਂ ਮਾਯੂਸੀ ਨੂੰ ਚਿਹਰੇ ਤੇ ਨਾ ਆਉਣ ਦਿੱਤਾ, ਕਿਉਂਕਿ ਇਸ ਤਰ੍ਹਾਂ ਵੀਰ ਜੀ ਦੀ ਵੀ ਖ਼ੁਸ਼ੀ ਖ਼ਰਾਬ ਹੋ ਜਾਣੀ ਸੀ।
ਮੈਂ ਸਾਰੇ ਨਜ਼ਾਰੇ ਨੂੰ ਹਸਰਤ ਭਰੀਆਂ ਨਜ਼ਰਾਂ ਨਾਲ ਦੇਖਦੀ ਰਹੀ। ਜਦੋਂ ਡੂੰਘੇ ਪਾਣੀ ਨੂੰ ਦੇਖ ਕੇ ਦਿਲ ਦੀ ਬੇਚੈਨੀ ਤੇਜ਼ ਹੋ ਜਾਂਦੀ ਤਾਂ ਦਿਲ ਤੇ ਹੱਥ ਰਖ ਲੈਂਦੀ। ਆਪਣੀ ਆਰਜੂ ਦੀ ਟਹਿਣੀ ਨੂੰ ਸੁਕਦੀ ਹੋਈ ਦੇਖ ਰਹੀ ਹਾਂ ... ... .. ਮੇਰੀਆਂ ਉਮੀਦਾਂ ਦਾ ਬਾਗ ਮੇਰੀਆਂ ਹੀ ਅੱਖਾਂ
੧੩੧