ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਖ਼ਤ ਨੰ: ੪੯


ਮੇਰੇ ਪਿਆਰ ਦੇ ਕੀਮਤੇ ਖਜ਼ਾਨੇ,

ਦੇਵਿੰਦਰ ਜੀ, ਕੋਈ ਗੱਲ ਨਹੀਂ, ਜੇ ਤੁਸੀ ਰੁਝੇਵੇਂ ਵਿਚ ਜਲਦੀ ਖ਼ਤ ਨਾ ਪਾ ਸਕੇ, ਮੈਨੂੰ ਏਨੀ ਖ਼ੁਸ਼ੀ ਹੈ ਕਿ ਤੁਸਾਂ ਏਨਾਂ ਕੁਝ ਹੀ ਲਿਖਣ ਦਾ ਵਕਤ ਕੱਢਿਆ ਹੈ।

ਤੁਸੀ ਮੇਰੇ ਕਿਸੇ ਖ਼ਤ ਦੇ ਲਫ਼ਜ਼ ਤੋਂ ਨਾਰਾਜ਼ ਨਾ ਹੋ ਜਾਣਾ। ਮੇਰੇ ਮਨ ਦੀ ਅਵਸਥਾ ਕਈ ਵਾਰੀ ਬੜੀ ਡੋਲ ਜਾਂਦੀ ਹੈ, ਕਿਉਂਕਿ.........,

ਉਹ ਰਾਤਾਂ ... ... ਜਦ ਆਕਾਸ਼ ਤੇ ਕਾਲੀ ਕਾਲੀ ਘਟਾ ... .. ਮੰਡਲਾਂਦੀ ਹੈ ... ... ਬਿਜਲੀ ਚਮਕਦੀ ਹੈ .... ... ਫੁਹਾਰੇ ਹੰਝੂਆਂ ਦੀ ਤਰ੍ਹਾਂ .. ... ਪਲੜਾ ਭਿਉਂ ਦੇਂਦੀ ਹੈ ... ... । ਉਹ ਰਾਤਾਂ .. .. ਜਿਨ੍ਹਾਂ ਵਿਚ ਹੁਸਨ ਨਿਖਰਦਾ ਹੈ ... ... ਜੁਆਨੀ ਮੁਸਕਰਾਂਦੀ ਹੈ ... ... ਇਨ੍ਹਾਂ ਰਾਤਾਂ ਵਿਚ ... ... ਹਾਂ, ਇਨ੍ਹਾਂ ਹੀ ਰਾਤਾਂ ਵਿਚ ... .... ਤੁਹਾਡੀ ਯਾਦ ਆਉਂਦੀ ਹੈ ।

ਜਦੋਂ ਚੰਨ ਦੀ ਦਿਲ ਮੋਹਣ ਵਾਲੀ ਮੁਸਕਰਾਹਟ ... ... ਚਾਨਣੀ ਬਣ ਕੇ ... ... ਆਸਮਾਨ ਤੇ ਤੈਰਦੀ ਹੈ .. .. ਜਦੋਂ ਸਮੁੰਦਰ ਦੀਆਂ ਲਹਿਰਾਂ ਚੰਨ ਨਾਲ ਗਲਵਕੜੀ ਪਾਉਣ ਨੂੰ ਤੜਪਦੀਆਂ ਨੇ .. .. ਜੁਆਰ ਭਾਟਾ ਆਉਂਦਾ ਹੈ ...... ਸਮੁੰਦਰ ਦਾ ਹਿਰਦਾ ਬੇ-ਕਲ ਹੋ ਜਾਂਦਾ ਹੈ ... ... ਲਹਿਰਾਂ ਮਚਲ ਉਠਦੀਆਂ ਨੇ ਇਨ੍ਹਾਂ ਰਾਤਾਂ ਵਿਚ ... ... ਮੇਰੇ ਪਿਆਰੇ ਦੇਵਿੰਦਰ, ਜਦੋਂ ਦੁਨੀਆਂ ਤੇ ਨੀਂਦ ਛਾ ਜਾਂਦੀ ਹੈ ...... ਸਾਰਾ ਆਲਮ

੧੩੩