ਸਮੱਗਰੀ 'ਤੇ ਜਾਓ

ਪੰਨਾ:ਗ਼ੁਮਨਾਮ ਕੁੜੀ ਦੇ ਖ਼ਤ.pdf/148

ਵਿਕੀਸਰੋਤ ਤੋਂ
ਇਹ ਵਰਕੇ ਦੀ ਤਸਦੀਕ ਕੀਤਾ ਹੈ

ਖ਼ੁਆਬਾਂ ਦੀ ਦੁਨੀਆ ਵਿਚ ਮਦਹੋਸ਼ ਹੋ ਜਾਂਦਾ ਹੈ .... .... ਮੈਂ ਤੁਹਾਨੂੰ ਯਾਦ ਕਰਦੀ ਰਹਿੰਦੀ ਹਾਂ।

ਜਦੋਂ ਤਾਰੇ ਹੌਲੀ ਹੌਲੀ ਗੱਲਾਂ ਕਰਦੇ ਨੇ ... ... ਆਸਮਾਨ ਤੋਂ ਤਰੇਲ ਦੇ ਮੋਤੀ ਡਿਗਦੇ ਨੇ .. .. ਹਾਂ, ਜਦੋਂ ਕਲੀਆਂ ਦੇ ਦਿਲ ਵਿਚ ਅਰਮਾਨ ਮਚਲਦੇ ਨੇ ... ... ਉਮੀਦਾਂ ਉਛਲਦੀਆਂ ਨੇ ... ... ਇਕ ਮਨੋਹਰ ਸੁਪਨਾ ਬਣ ਕੇ ... ... ਤੁਸੀ ਝਲਕਦੇ ਹੋ।

ਜਦੋਂ ਰਾਤ ਦੀ ਸੁਨਸਾਨ ਵਿਚ .. ... ਆਬਸ਼ਾਰਾਂ ਬੇ-ਚੈਨ ਹੋ ਕੇ ... ... ਬਲ ਖਾਂਦੀਆਂ ਨੇ .. ... ਚਸ਼ਮੇ ਦਾ ਪਾਣੀ ਕਿਸੇ ਦੇ ਪਿਆਰ ਵਿਚ ਉਛਲਦਾ ਹੈ ... ... ਮੈਂ ਤੁਹਾਨੂੰ ਯਾਦ ਕਰਦੀ ਹਾਂ ... .... ਦੂਰ ਬਹੁਤ ਦੂਰ ... ... ਇਕ ਵਜਦ ਦੀ ਬਸਤੀ ਵਿਚ ... ... ਇਕ ਚੁਪ ਦੇ ਆਲਮ ਵਿਚ ... ... ਜਦੋਂ ਕੁਦਰਤ ਦੇ ਸਾਰੇ ਨਜ਼ਾਰੇ ਆਪਣੇ ਹੁਸਨ ਵਿਚ ਮਸਤ ਹੁੰਦੇ ਨੇ ... ... ਉਦੋਂ ਦਿਲ ਦੀਆਂ ਤਾਰਾਂ ਬਦੋ ਬਦੀ ਵਜ ਉਠਦੀਆਂ ਨੇ.... ਤੇ ਤੁਹਾਡੇ ਪਿਆਰ ਦਾ ਐਸਾ ਸੋਹਣਾ ਰਾਗ ਨਿਕਲਦਾ ਹੈ, ਜਿਸ ਦੀ ਆਵਾਜ਼ ਜੇ ਕਲਕੱਤੇ ਪੁਜ ਜਾਵੇ ਤਾਂ ਪਹਿਲੀ ਗੱਡੀ ਫੜ ਕੇ ਮੇਰੇ ਕੋਲ ਆ ਜਾਉ। ਸਚੀਂ, ਦੇਵਿੰਦਰ, ਝੂਠ ਤੇ ਨਹੀਂ। ਮੇਰੀ ਹਾਲਤ ਹੀ ਇਹੋ ਜਹੀ ਬਣੀ ਹੋਈ ਹੈ।

ਹੋਰ ਕੁਝ ਨਹੀਂ, ਇਕ ਕਹਿਣਾ ਮੰਨੋਗੇ? ਜੇ ਕਿਤੇ ਕਮਲਾ ਜੀ ਦੀ ਛੋਟੋ ਭੇਜ ਸਕੋ, ਤਾਂ ਬੜੀ ਹੀ ਧੰਨਿਵਾਧਨ ਹੋਵਾਂਗੀ। ਉਨ੍ਹਾਂ ਨੂੰ ਦੇਖਣ ਤੇ ਮੇਰਾ ਬੜਾ ਜੀ ਕਰਦਾ ਹੈ।

ਵਡੇ ਦਿਨਾਂ ਦੀਆਂ ਛੁੱਟੀਆਂ ਵੀ ਲੰਘ ਚੁਕੀਆਂ ਹਨ, ਜਿਨ੍ਹਾਂ ਨਾਲ ਤੁਹਾਡੀ ਉਡੀਕ ਦੀ ਆਖ਼ਰੀ ਕਿਰਨ ਵੀ ਮਧਮ ਹੋ ਗਈ ਹੈ।ਹੁਣ ਕਦੋਂ ਆਓਗੇ?

ਬੜੇ ਪਿਆਰ ਨਾਲ,

ਤੁਹਾਡੀ.....ਪ੍ਰੇ.....ਮਿ......ਕਾ,

੧੩੪